ਪਿਆਰ ਵਿੱਚ ਅਕਸਰ ਲੋਕ ਸਾਰੀਆਂ ਹੱਦਾਂ ਲੰਘਣ ਬਾਰੇ ਗੱਲਾਂ ਕਰਦੇ ਹਨ ਤੁਸੀਂ ਬਹੁਤ ਸਾਰੇ ਉਦਾਹਰਣ ਵੇਖੇ ਵੀ ਹੋਣਗੇ। ਆਸਟ੍ਰੀਆ ਦੇ ਕੈਰਿੰਥੀਆ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਵੀ ਅਜਿਹਾ ਕਰਨ ਬਾਰੇ ਸੋਚਿਆ। ਆਪਣੀ ਪ੍ਰੇਮਿਕਾ ਨਾਲ ਉਹ ਫੋਲਕਾਰਟ ਮਾਉਂਟੇਨ ਟਰੈਕ 'ਤੇ ਚੱਲਾ ਗਿਆ। ਨੌਜਵਾਨ ਨੇ ਉੱਚੇ ਪਹਾੜ 'ਤੇ ਸ਼ਾਨਦਾਰ ਦ੍ਰਿਸ਼ ਦੇ ਵਿਚਕਾਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਉਸ ਦਾ ਅਜਿਹਾ ਰੋਮਾਂਟਿਕ ਪ੍ਰਪੋਜ਼ਲ ਹਾਦਸੇ ਵਿੱਚ ਬਦਲ ਗਿਆ।
ਦਰਅਸਲ, ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ ਤੇ ਜਿਵੇਂ ਹੀ ਉਹ ਸਹਿਮਤ ਹੋਈ, ਉਸਦਾ ਪੈਰ ਤਿਲਕ ਗਿਆ ਅਤੇ ਉਹ ਲਗਪਗ 650 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਇਸ ਅਚਾਨਕ ਹੋਏ ਹਾਦਸੇ ਕਾਰਨ ਨੌਜਵਾਨ ਨੇ ਵੀ ਬਿਨਾਂ ਸੋਚੇ ਸਮਝੇ ਆਪਣੇ ਪਿਆਰ ਨੂੰ ਬਚਾਉਣ ਲਈ ਪਹਾੜੀ ਤੋਂ ਛਾਲ ਮਾਰ ਦਿੱਤੀ।ਇਹ ਦੋਵਾਂ ਲਈ ਚੰਗੀ ਕਿਸਮਤ ਸੀ ਕਿ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਉਪਰੋਂ ਖਿਸਕਣ ਤੋਂ ਬਾਅਦ, ਲੜਕੀ ਬਰਫ਼ ਦੀ ਚਾਦਰ 'ਤੇ ਜਾ ਡਿੱਗੀ, ਇਸ ਲਈ ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਨੌਜਵਾਨ ਵੀ ਛਾਲ ਮਾਰਨ ਮਗਰੋਂ 50 ਫੁੱਟ ਹੇਠਾਂ ਕਿਸੇ ਜਗ੍ਹਾ' ਤੇ ਫਸ ਗਿਆ ਤੇ ਉਸ ਦੀ ਜਾਨ ਵੀ ਬੱਚ ਗਈ। ਹਾਲਾਂਕਿ ਉਹ ਆਪਣੀ ਪ੍ਰੇਮਿਕਾ ਤੱਕ ਨਹੀਂ ਪਹੁੰਚ ਸਕਿਆ।ਲੜਕੀ ਨੂੰ ਉਥੇ ਪਿਆ ਹੋਇਆ ਵੇਖ ਕੇ ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਦੋਵਾਂ ਨੂੰ ਬਚਾਇਆ ਗਿਆ। ਨੌਜਵਾਨ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ। ਡਾਕਟਰਾਂ ਅਨੁਸਾਰ ਨੌਜਵਾਨ ਦੇ ਫਰੈਕਚਰ ਹੈ ਤੇ ਲੜਕੀ ਦੀ ਹਾਲਤ ਸਥਿਰ ਹੈ। ਦੋਵੇਂ ਹਸਪਤਾਲ ਵਿੱਚ ਹਨ ਤੇ ਸੁਰੱਖਿਅਤ ਹਨ।