Ajab Gajab - ਕਈ ਵਾਰ ਅਸੀਂ ਗਲਤੀ ਨਾਲ ਕੋਈ ਕੀਮਤੀ ਬਾਹਰ ਚੀਜ਼ ਸੁੱਟ ਦਿੰਦੇ ਹਾਂ, ਪਰ ਜਦੋਂ ਪਤਾ ਲਗਦਾ ਹੈ ਤਾਂ ਅਸੀਂ ਉਸ ਚੀਜ਼ ਦੀ ਖੋਜ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਜਿਹਾ ਹੀ ਕੁਝ ਇਕ ਸ਼ਖਸ ਨਾਲ ਹੋਇਆ ਹੈ , ਜੋ ਬ੍ਰਿਟੇਨ ਦਾ ਰਹਿਣ ਵਾਲਾ ਹੈ। ਜਿਸ ਦੀ ਪ੍ਰੇਮਿਕਾ ਨੇ ਲੱਖਾਂ-ਕਰੋੜਾਂ ਨਹੀਂ ਸਗੋਂ ਅਰਬਾਂ ਰੁਪਏ ਕੂੜੇ 'ਚ ਸੁੱਟ ਦਿੱਤੇ। ਹੁਣ ਉਹ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਰਕਾਰ ਉਸ ਨੂੰ ਰੋਕ ਰਹੀ ਹੈ।


 


ਦੱਸ ਦਈਏ ਕਿ ਇਸ ਵਿਅਕਤੀ ਦਾ ਨਾਂ James Howells ਹੈ । ਜੇਮਸ ਦਾ ਦਾਅਵਾ ਹੈ ਕਿ ਉਸ ਦੀ ਇੱਕ ਹਾਰਡ ਡਰਾਈਵ ਵਿੱਚ ਕੁਝ ਅਜਿਹੀ ਚੀਜ਼ ਸੀ ਜਿਸ ਦੀ ਕੀਮਤ ਅਰਬਾਂ ਰੁਪਏ ਵਿਚ ਸੀ। ਉਸ ਦੀ ਪ੍ਰੇਮਿਕਾ ਨੇ ਅਣਜਾਣੇ ਵਿੱਚ ਇਸ ਨੂੰ ਕੂੜੇ ਵਿੱਚ ਸੁੱਟ ਦਿੱਤਾ। ਅਜਿਹਾ ਸਾਲ 2013 ਵਿੱਚ ਹੋਇਆ ਸੀ ਪਰ ਅੱਜ ਵੀ ਵਿਅਕਤੀ ਪਛਤਾਵੇ ਤੋਂ ਬਾਹਰ ਨਹੀਂ ਆ ਸਕਿਆ ਹੈ।


 


ਜੇਮਸ ਨੇ ਦੱਸਿਆ ਕਿ ਉਸ ਦੀ ਇੱਕ ਹਾਰਡ ਡਰਾਈਵ ਵਿੱਚ ਕੁੱਲ 8 ਹਜ਼ਾਰ ਬਿਟਕੋਇਨ ਸਨ, ਜੋ ਉਸ ਦੀ ਪ੍ਰੇਮਿਕਾ ਨੇ ਗਲਤੀ ਨਾਲ 2013 ਵਿੱਚ ਸੁੱਟ ਦਿੱਤੇ ਸਨ। ਜਦੋਂ ਬਿਟਕੋਇਨ ਨੂੰ 2009 ਵਿੱਚ ਲਾਂਚ ਕੀਤਾ ਗਿਆ ਸੀ, ਉਸ ਨੇ ਇਹਨਾਂ ਨੂੰ ਖਰੀਦਿਆ ਸੀ ਕਿਉਂਕਿ ਉਸ ਨੂੰ ਉਮੀਦ ਸੀ ਕਿ ਇਸ ਦੀ ਕੀਮਤ ਵਧੇਗੀ।


 



ਹਾਰਡ ਡਰਾਈਵ ਵਿੱਚ 8000 ਬਿਟਕੋਇਨ ਸਨ, ਜਿਨ੍ਹਾਂ ਦੀ ਅੱਜ ਦੀ ਤਰੀਕ ਵਿੱਚ ਕੀਮਤ 162 ਮਿਲੀਅਨ ਪੌਂਡ ਭਾਵ ਲਗਭਗ 17 ਅਰਬ ਰੁਪਏ ਹੈ। ਉਸ ਦੀ ਸਾਬਕਾ ਪ੍ਰੇਮਿਕਾ ਨੇ ਉਸ ਸਮੇਂ ਗਲਤੀ ਨਾਲ ਇਸ ਨੂੰ ਸੁੱਟ ਦਿੱਤਾ ਸੀ। ਕਿਉਂਕਿ ਇਹ ਉਸ ਦੀ ਇਜਾਜ਼ਤ ਤੋਂ ਬਿਨਾਂ ਹੋਇਆ ਹੈ, ਇਸ ਲਈ ਉਸ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਇਹ ਅਧਿਕਾਰੀਆਂ ਦੇ ਕਬਜ਼ੇ ਵਿਚ ਚੋਰੀ ਦਾ ਸਮਾਨ ਹੈ। ਹੁਣ ਉਹ ਇਸ ਨੂੰ ਲੱਭਣਾ ਚਾਹੁੰਦਾ ਹੈ, ਪਰ ਸਰਕਾਰ ਇਸ ਦੀ ਇਜਾਜ਼ਤ ਨਹੀਂ ਦੇ ਰਹੀ ਹੈ।


 


ਇਸਤੋਂ ਇਲਾਵਾ ਜੇਮਸ ਨੇ ਇਸ ਲਈ ਕੌਂਸਲ ਨੂੰ ਆਪਣੇ ਪੈਸਿਆਂ ਵਿੱਚੋਂ ਕਮਿਸ਼ਨ ਦੀ ਪੇਸ਼ਕਸ਼ ਵੀ ਕੀਤੀ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਉਹ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਸੋਚ ਰਹੇ ਹਨ ਪਰ ਸਮੱਸਿਆ ਇਹ ਹੈ ਕਿ ਫੈਸਲਾ ਫਿਰ ਵੀ ਕੌਂਸਲ ਦੇ ਹੱਥ ਵਿੱਚ ਹੀ ਰਹੇਗਾ।