Watch Video: ਕ੍ਰਿਕਟ ਹੋਵੇ, ਫੁੱਟਬਾਲ ਜਾਂ ਕੋਈ ਹੋਰ ਖੇਡ। ਕਦੇ-ਕਦੇ ਖੇਡ-ਖੇਡ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਅਸੰਭਵ ਜਾਪਦੀਆਂ ਹਨ। ਇਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ? ਉਦਾਹਰਣ ਲਈ ਕ੍ਰਿਕਟ ਮੈਚ ਦੌਰਾਨ ਫੀਲਡਰ ਕਈ ਵਾਰ ਬਿਲਕੁਲ ਅਸੰਭਵ ਕੈਚ ਫੜ੍ਹ ਲੈਂਦੇ ਹਨ ਜਾਂ ਕੋਈ ਬੱਲੇਬਾਜ਼ ਅਜਿਹਾ ਸ਼ਾਟ ਮਾਰਦਾ ਹੈ ਜਿਸ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਗਿਆ ਹੋਵੇ।

ਦਿਮਾਗ਼ ਨਾਲ ਗੋਲ ਹੋਣ ਤੋਂ ਬਚਾਇਆ
ਫੁੱਟਬਾਲ ਮੈਚ ਦੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ। ਮੈਚ ਦੌਰਾਨ ਵਾਪਰੀ ਘਟਨਾ ਨੂੰ ਵੇਖ ਕੇ ਤੁਹਾਡਾ ਸਿਰ ਘੁੰਮ ਜਾਵੇਗਾ। ਮੈਚ ਦੌਰਾਨ ਗੋਲਕੀਪਰ ਨੇ ਫੁਟਬਾਲ ਨੂੰ ਗੋਲ 'ਚ ਜਾਣ ਤੋਂ ਇਸ ਖ਼ਾਸ ਤਰੀਕੇ ਨਾਲ ਰੋਕਿਆ, ਜੋ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਵੀਡੀਓ 'ਚ ਤੁਸੀਂ ਵੇਖੋਗੇ ਕਿ 2 ਟੀਮਾਂ ਵਿਚਾਲੇ ਫੁੱਟਬਾਲ ਮੈਚ ਚੱਲ ਰਿਹਾ ਹੈ। ਇਸ ਜ਼ਬਰਦਸਤ ਮੈਚ 'ਚ ਇੱਕ ਟੀਮ ਦੇ ਖਿਡਾਰੀ ਦੂਜੀ ਟੀਮ ਦੇ ਗੋਲ ਨੇੜੇ ਪਹੁੰਚ ਜਾਂਦੇ ਹਨ।





ਸਾਰਿਆਂ ਦੀਆਂ ਨਜ਼ਰਾਂ ਫੁਟਬਾਲ 'ਤੇ ਹਨ। ਜਿਵੇਂ ਹੀ ਖਿਡਾਰੀ ਫੁੱਟਬਾਲ ਨੂੰ ਗੋਲ ਵੱਲ ਮਾਰਦਾ ਹੈ ਤਾਂ ਗੋਲਕੀਪਰ ਬਗੈਰ ਹਿੱਲੇ ਆਪਣੇ ਦਿਮਾਗ ਨਾਲ ਫੁੱਟਬਾਲ ਨੂੰ ਗੋਲ 'ਚ ਜਾਣ ਤੋਂ ਰੋਕ ਦਿੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਫੁਟਬਾਲ ਨੂੰ ਰੋਕਣ ਲਈ ਉਹ ਆਪਣੇ ਹੱਥ-ਪੈਰ ਬਿਲਕੁਲ ਨਹੀਂ ਹਿਲਾਉਂਦਾ ਅਤੇ ਬਹੁਤ ਆਸਾਨੀ ਨਾਲ ਗੋਲ ਕਰਨ ਤੋਂ ਬਚਾਅ ਲੈਂਦਾ ਹੈ। ਹਾਲਾਂਕਿ ਫੁਟਬਾਲ ਬਹੁਤ ਭਾਰੀ ਹੈ, ਇਸ ਲਈ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਉਸ ਦਾ ਦਿਮਾਗ ਜ਼ਰੂਰ ਹਿੱਲ ਗਿਆ ਹੋਵੇਗਾ। ਫੁਟਬਾਲ ਲੱਗਣ ਤੋਂ ਬਾਅਦ ਉਹ ਆਪਣੇ ਸਿਰ 'ਤੇ ਹੱਥ ਮਾਰਦਾ ਵੀ ਨਜ਼ਰ ਆਉਂਦਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਇਸ ਵੀਡੀਓ ਨੂੰ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ - "ਇਸ ਨੂੰ 'ਬ੍ਰੇਨ ਫਾਈਟਿੰਗ' ਕਹਿੰਦੇ ਹਨ।" ਵੀਡੀਓ ਨੂੰ ਹੁਣ ਤੱਕ 5 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904