Bappi Lahiri Death Interesting Facts Why He Wore So Much Gold


Bappi Lahiri Death and Facts: ਬਾਲੀਵੁੱਡ ਦੇ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ ਹੋ ਗਿਆ ਹੈ। ਬੱਪੀ ਲਹਿਰੀ ਨੇ ਲਗਪਗ 48 ਸਾਲਾਂ ਤੱਕ ਆਪਣੇ ਬਿਹਤਰੀਨ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਉਨ੍ਹਾਂ ਨੇ ਲਗਪਗ 500 ਫਿਲਮਾਂ 'ਚ 5000 ਤੋਂ ਵੱਧ ਗੀਤ ਲਿਖੇ ਤੇ ਗਾਏ।


ਬੱਪੀ ਲਹਿਰੀ ਆਪਣੇ ਮਿਊਜ਼ਿਕ ਕਰੀਅਰ ਤੋਂ ਇਲਾਵਾ ਇੱਕ ਹੋਰ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਸਨ। ਉਨ੍ਹਾਂ ਨੂੰ ਸੋਨਾ ਪਹਿਨਣ ਦਾ ਬਹੁਤ ਸ਼ੌਕ ਸੀ। ਇੱਕ ਇੰਟਰਵਿਊ 'ਚ ਉਨ੍ਹਾਂ ਨੇ ਇਸ ਦਾ ਕਾਰਨ ਵੀ ਦੱਸਿਆ।


ਬੱਪੀ ਲਹਿਰੀ ਨੇ ਕਿਹਾ ਸੀ ਕਿ ਉਹ ਅਮਰੀਕੀ ਸਟਾਰ ਐਲਵਿਸ ਪ੍ਰੈਸਲੇ ਦੇ ਬਹੁਤ ਵੱਡੇ ਫੈਨ ਹਨ। ਉਨ੍ਹਾਂ ਨੇ ਹਰ ਸ਼ੋਅ ਦੌਰਾਨ ਐਲਵਿਸ ਨੂੰ ਸੋਨੇ ਦੀ ਚੇਨ ਪਹਿਨਦੇ ਦੇਖਿਆ ਸੀ। ਉਦੋਂ ਬੱਪੀ ਆਪਣੇ ਸੰਘਰਸ਼ਮਈ ਦੌਰ 'ਚ ਸਨ ਤੇ ਉਨ੍ਹਾਂ ਨੇ ਦ੍ਰਿੜ੍ਹ ਸੰਕਲਪ ਲਿਆ ਸੀ ਕਿ ਜਦੋਂ ਉਹ ਸਫਲ ਹੋਣਗੇ ਤਾਂ ਉਹ ਵੀ ਬਹੁਤ ਸੋਨਾ ਪਹਿਨਣਗੇ। ਜਦੋਂ ਉਹ ਸਫਲ ਹੋ ਗਏ ਤਾਂ ਉਨ੍ਹਾਂ ਅਜਿਹਾ ਹੀ ਕੀਤਾ ਤੇ ਇੰਨਾ ਸੋਨਾ ਪਹਿਨਿਆ ਕਿ ਉਨ੍ਹਾਂ ਨੂੰ ਭਾਰਤ ਦਾ ਗੋਲਡ ਮੈਨ ਕਿਹਾ ਜਾਣ ਲੱਗਾ।







ਬੱਪੀ ਲਹਿਰੀ ਦਾ ਮੰਨਣਾ ਸੀ ਕਿ ਸੋਨਾ ਉਨ੍ਹਾਂ ਲਈ ਬਹੁਤ ਖੁਸ਼ਕਿਸਮਤ ਸਾਬਤ ਹੋਇਆ, ਇਸ ਲਈ ਉਨ੍ਹਾਂ ਨੇ ਇਸ ਨੂੰ ਪਹਿਨਣਾ ਕਦੇ ਨਹੀਂ ਛੱਡਿਆ। ਮੀਡੀਆ ਰਿਪੋਰਟਾਂ ਮੁਤਾਬਕ ਬੱਪੀ ਕੋਲ ਕਰੀਬ 50 ਲੱਖ ਦਾ ਸੋਨਾ ਸੀ। ਉਨ੍ਹਾਂ ਦੀ ਕੁੱਲ ਜਾਇਦਾਦ 20 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।


ਬੱਪੀ ਲਹਿਰੀ ਵਾਂਗ ਉਨ੍ਹਾਂ ਦੀ ਪਤਨੀ ਚਿਤਰਾਣੀ ਵੀ ਸੋਨੇ ਤੇ ਹੀਰਿਆਂ ਦੀ ਸ਼ੌਕੀਨ ਹੈ। ਸਾਲ 2014 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਬੱਪੀ ਤੋਂ ਵੀ ਜ਼ਿਆਦਾ 967 ਗ੍ਰਾਮ ਸੋਨਾ, 8.9 ਕਿਲੋ ਚਾਂਦੀ ਤੇ 4 ਲੱਖ ਰੁਪਏ ਦੇ ਹੀਰੇ ਹਨ।



ਇਹ ਵੀ ਪੜ੍ਹੋ: Coronavirus Update in India: 24 ਘੰਟਿਆਂ ‘ਚ ਭਾਰਤ 'ਚ ਕੋਰੋਨਾ ਦੇ 30,615 ਨਵੇਂ ਕੇਸ ਹੋਏ ਦਰਜ, 11.7 ਫੀਸਦੀ ਦਾ ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904