Breaking News: Singer-composer Bappi Lahiri passes away in Mumbai hospital, says doctor


Bappi Lahiri Death: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਮੁੰਬਈ ਦੇ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਬੱਪੀ ਲਹਿਰੀ 69 ਸਾਲ ਦੇ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 11 ਵਜੇ ਉਨ੍ਹਾਂ ਦੀ ਮੌਤ ਹੋ ਗਈ। ਬੱਪੀ ਲਹਿਰੀ ਲੰਬੇ ਸਮੇਂ ਤੋਂ ਬਿਮਾਰ ਸੀ। ਪਿਛਲੇ ਸਾਲ ਅਪ੍ਰੈਲ 'ਚ ਬੱਪੀ ਦਾ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਸੀ। ਡਾਕਟਰ ਨੇ ਦੱਸਿਆ ਕਿ ਉਸ ਦੀ ਮੌਤ OSA (ਆਬਸਟਰਕਟਿਵ ਸਲੀਪ ਐਪਨੀਆ) ਕਾਰਨ ਹੋਈ ਹੈ।


1985 ਵਿੱਚ ਫਿਲਮ 'ਸ਼ਰਾਬੀ' ਲਈ ਜਿੱਤਿਆ ਫਿਲਮਫੇਅਰ ਐਵਾਰਡ


ਬੱਪੀ ਦਾ ਨੇ 70-80 ਦੇ ਦਹਾਕੇ 'ਚ ਕਈ ਫਿਲਮਾਂ 'ਚ ਗੀਤ ਗਾਏ ਜੋ ਕਾਫੀ ਹਿੱਟ ਰਹੇ। ਇਨ੍ਹਾਂ ਫਿਲਮਾਂ 'ਚ 'ਚਲਤੇ ਚਲਤੇ', 'ਡਿਸਕੋ ਡਾਂਸਰ' ਅਤੇ 'ਸ਼ਰਾਬੀ' ਸ਼ਾਮਲ ਹਨ। ਬੱਪੀ ਦਾ ਨੇ 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬੱਪੀ ਦਾ ਨੇ ਫਿਲਮ 'ਸ਼ਰਾਬੀ' ਲਈ 1985 'ਚ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਫਿਲਮਫੇਅਰ ਐਵਾਰਡ ਜਿੱਤਿਆ ਸੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ 'ਚ ਉਨ੍ਹਾਂ ਦਾ ਆਖਰੀ ਗੀਤ 2020 'ਚ ਫਿਲਮ 'ਬਾਗੀ' ਦਾ 'ਭੰਕਸ' ਸੀ।


ਪਸੰਦ ਕਰਦੇ ਸੀ ਸੋਨੇ ਦੇ ਗਹਿਣੇ ਪਹਿਨਣਾ


ਬੱਪੀ ਲਹਿਰੀ ਨੂੰ ਸੋਨਾ ਪਹਿਨਣਾ ਅਤੇ ਹਮੇਸ਼ਾ ਚਸ਼ਮਾ ਪਹਿਨਣਾ ਪਸੰਦ ਸੀ। ਗਲੇ ਵਿੱਚ ਸੋਨੇ ਦੀ ਮੋਟੀ ਚੇਨ ਅਤੇ ਹੱਥ ਵਿੱਚ ਵੱਡੀਆਂ ਮੁੰਦਰੀਆਂ ਸਮੇਤ ਬਹੁਤ ਸਾਰੇ ਸੋਨੇ ਦੇ ਗਹਿਣੇ ਪਹਿਨਣਾ ਉਸਦੀ ਪਛਾਣ ਸੀ। ਬੱਪੀ ਲਹਿਰੀ ਨੂੰ ਬਾਲੀਵੁੱਡ ਦਾ ਪਹਿਲਾ ਰਾਕ ਸਟਾਰ ਗਾਇਕ ਵੀ ਕਿਹਾ ਜਾਂਦਾ ਹੈ। ਬੱਪੀ ਦਾ ਜਨਮ 17 ਨਵੰਬਰ 1952 ਨੂੰ ਜਲਪਾਈਗੁੜੀ, ਪੱਛਮੀ ਬੰਗਾਲ ਵਿੱਚ ਹੋਇਆ ਸੀ। ਬੱਪੀ ਲਹਿਰੀ ਦੇ ਦੋ ਬੱਚੇ ਹਨ।



ਇਹ ਵੀ ਪੜ੍ਹੋ: Weather Update: ਉੱਤਰੀ ਭਾਰਤ 'ਚ ਠੰਢ ਤੋਂ ਰਾਹਤ, ਪਰ ਦਿੱਲੀ ਵਿੱਚ ਧੁੰਦ ਦੀ ਵਾਪਸੀ, ਜਾਣੋ ਆਪਣੇ ਸੂਬੇ ਦਾ ਮੌਸਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904