ਨਵੀਂ ਦਿੱਲੀ-ਇੱਕ ਵਿਅਕਤੀ ਕਾਰ ਵਿੱਚ ਜੀਪੀਐਸ ਨੂੰ ਫਾਲੋ ਕਰਦੇ ਹੋਏ ਕਾਰ ਸਮੇਤ ਬਰਫ਼ੀਲੀ ਝੀਲ ਵਿੱਚ ਜਾ ਡਿੱਗਿਆ। ਉਸ ਸਮੇਂ ਕਾਰ ਵਿੱਚ ਦੋ ਹੋਰ ਲੋਕ ਸਵਾਰ ਸਨ।

ਇਹ ਖ਼ਬਰ ਸੁਰਖ਼ੀਆਂ ਵਿੱਚ ਉਦੋਂ ਆਈ ਜਦੋਂ ਇੱਕ ਵਿਅਕਤੀ ਨੇ ਫੇਸਬੁੱਕ ਉੱਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸ ਮਗਰੋਂ ਕਾਰ ਦੀ ਝੀਲ ਵਿੱਚ ਡੁੱਬੀ ਫ਼ੋਟੋ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋਣ ਲੱਗੀ। ਇਹ ਘਟਨਾ ਅਮਰੀਕਾ ਦੀ ਹੈ।

ਹਾਲਾਂਕਿ ਕਾਰ ਵਿੱਚ ਸਵਾਰ ਤਿੰਨਾਂ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਗੱਡੀ ਚਲਾ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਜੀਪੀਐਸ ਡਾਇਰੈਕਸ਼ਨ ਦਾ ਫਾਲੋ ਕਰ ਰਿਹਾ ਸੀ। ਉਸ ਦੇ ਨਿਰਦੇਸ਼ ਅਨੁਸਾਰ ਉਹ ਪਹਿਲਾਂ ਸਿੱਧਾ ਚੱਲ ਰਿਹਾ ਸੀ। ਫਿਰ ਉਸ ਨੇ ਗੱਡੀ ਘੁਮਾਈ ਤਾਂ ਉਹ ਝੀਲ ਵਿੱਚ ਜਾ ਡਿੱਗਿਆ।

ਫੇਸਬੁੱਕ ਪੋਸਟ ਮੁਤਾਬਕ ਗੱਡੀ ਵਿੱਚ ਮਹਿਲਾ ਵੀ ਸੀ। ਬਰਫ਼ ਜੰਮਣ ਕਰਕੇ ਪਹਿਲਾਂ ਗੱਡੀ ਬਰਫ਼ ਦੇ ਉੱਪਰ ਸੀ ਪਰ ਬਰਫ਼ ਟੁੱਟੀ ਤੇ ਕੁਝ ਹੀ ਦੇਰ ਵਿੱਚ ਗੱਡੀ ਪਾਣੀ ਵਿੱਚ ਡੁੱਬ ਗਈ।

ਇਹ ਪੋਸਟ ਕਰਨ ਵਾਲੇ ਵਿਅਕਤੀ Mike Czarny ਨੇ ਘਟਨਾ ਦਾ ਜ਼ਿਕਰ ਕਰਦੇ ਹੋਏ Tara Guertin ਨਾਮ ਦੀ ਮਹਿਲਾ ਨੂੰ ਗੱਡੀ ਦਾ ਮਾਲਕ ਦੱਸਿਆ। ਮਾਈਕ ਨੇ ਫੇਸਬੁਕ ਉੱਤੇ ਪੋਸਟ ਕੀਤਾ, My friend Tara Guertin’s Jeep being pulled out of Lake Champlain today. Damn GPS!!!