ਇਸ ਔਰਤ ਨੂੰ ਆਪਣੇ ਪੋਤੇ ਤੋਂ ਵੀ ਤਿੰਨ ਸਾਲ ਘੱਟ ਉਮਰ ਦੇ ਲੜਕੇ ਨਾਲ ਹੋਇਆ ਪਿਆਰ
ਅਲਮੇਡਾ ਇਰੇਲ (71) ਆਪਣੇ ਪੁੱਤਰ ਦੇ ਸੰਸਕਾਰ 'ਚ ਗਈ ਸੀ, ਉੱਥੇ ਉਸ ਦੀ ਮੁਲਾਕਾਤ 18 ਸਾਲਾ ਗੇਰੀ ਹਾਰਡਵਿਚ ਨਾਲ ਹੋ ਗਈ।
ਲੰਡਨ: ਵਿਆਹ ਦੇ ਕਈ ਅਜੀਬੋ-ਗ਼ਰੀਬ ਮਾਮਲੇ ਪਹਿਲਾਂ ਵੀ ਹੋਏ ਹਨ ਪਰ ਇਹ ਮਾਮਲਾ ਥੋੜ੍ਹਾ ਵੱਖਰਾ ਹੈ। ਦਰਅਸਲ 71 ਸਾਲ ਦੀ ਅਲਮੇਡਾ ਨੂੰ ਆਪਣੇ ਤੋਂ ਛੋਟੀ ਉਮਰ ਦੇ ਲੜਕੇ ਨਾਲ ਪਿਆਰ ਹੋ ਗਿਆ।
ਇਸ ਘਰ 'ਚ ਅਲਮੇਡਾ ਦਾ ਇੱਕ ਪੋਤਾ ਵੀ ਰਹਿੰਦਾ ਹੈ, ਜੋ ਉਸ ਦੇ ਨਵੇਂ ਪਤੀ ਤੋਂ 3 ਸਾਲ ਵੱਡਾ ਹੈ। ਗੇਰੀ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਆਪਣੇ ਆਪ ਤੋਂ ਵੱਡੀ ਉਮਰ ਦੀਆਂ ਮਹਿਲਾਵਾਂ ਚੰਗੀਆਂ ਲੱਗਦੀਆਂ ਹਨ।
ਜਦੋਂ ਮੈਂ 8 ਸਾਲ ਦਾ ਸੀ ਤਾਂ ਮੈਨੂੰ ਆਪਣੀ ਅਧਿਆਪਕਾ ਨੂੰ ਚਾਹੁੰਦਾ ਸੀ। ਅਲਮੇਡਾ ਕਹਿੰਦੀ ਹੈ ਕਿ ਜਦੋਂ ਮੈਂ 43 ਸਾਲ ਦੀ ਸੀ ਤਾਂ ਪਤੀ ਦੀ ਮੌਤ ਹੋ ਗਈ ਸੀ। ਉਸ ਸਮੇਂ ਤੋਂ ਹੀ ਮੈਂ ਜੀਵਨ ਸਾਥੀ ਲੱਭ ਰਹੀ ਸੀ। ਗੇਰੀ ਨਾਲ ਮਿਲ ਕੇ ਮੇਰੀ ਭਾਲ ਖ਼ਤਮ ਹੋ ਗਈ
ਪਹਿਲੀ ਮੁਲਾਕਾਤ 'ਚ ਹੀ ਦੋਵਾਂ ਨੂੰ ਪਿਆਰ ਹੋ ਗਿਆ ਅਤੇ 3 ਹਫ਼ਤਿਆਂ ਤੱਕ ਚਲੇ ਰੋਮਾਂਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਹੁਣ ਗੇਰੀ ਅਲਮੇਡਾ ਦੇ ਘਰ 'ਚ ਉਸ ਦੇ ਨਾਲ ਰਹਿ ਰਿਹਾ ਹੈ।