Trending News: ਕੀ ਗਿਲਹਿਰੀ (Squirrel) ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ, ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਦਾ ਜਵਾਬ ਹੈ ਨਹੀਂ ਤਾਂ ਦੱਸ ਦਈਏ ਕਿ ਗਿਲਹਰੀ ਯਾਨੀ ਕਾਟੋ ਵੀ ਕਿਸੇ ਨੂੰ ਜ਼ਖ਼ਮੀ ਕਰ ਸਕਦੀ ਹੈ। ਇੱਥੋਂ ਤੱਕ ਕਿ ਕਾਟੋ ਨੇ ਇੱਕ ਜਾਂ ਦੋ ਲੋਕਾਂ ਨੂੰ ਨਹੀਂ, ਸਗੋਂ 18 ਲੋਕਾਂ ਨੂੰ ਫੱਟੜ ਕੀਤੇ ਹੈ। ਇਹ ਪੜ੍ਹ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਪਰ ਇੱਕ ਕਾਟੋ ਇਨਸਾਨ ਦੇ ਖੂਨ ਦੀ ਪਿਆਸੀ ਹੋ ਗਈ ਹੈ। ਪਾਰਕ 'ਚ ਸੈਰ ਕਰਨ ਆਏ ਲੋਕਾਂ 'ਤੇ ਕਾਟੋ ਹਮਲਾ ਕਰਕੇ ਜ਼ਖਮੀ ਕਰ ਦਿੰਦੀ ਹੈ। ਇਹ ਘਟਨਾ ਬ੍ਰਿਟੇਨ ਦੇ ਫਲਿੰਟਸ਼ਾਇਰ ਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ।
ਰਿਪੋਰਟ ਮੁਤਾਬਕ ਜੇਨ ਹੈਰੀ ਨਾਂ ਦੀ ਔਰਤ ਨੇ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਫਲਿੰਟਸ਼ਾਇਰ 'ਚ ਇਸ ਖੂਨੀ ਕਾਟੋ ਨੂੰ ਦੇਖਿਆ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਲੜਕੀ ਨਾਲ ਕਿਤੇ ਜਾ ਰਿਹਾ ਸੀ। ਫਿਰ ਉਸ ਦੀ ਨਿਗ੍ਹਾ ਇਸ ਸਲੇਟੀ ਰੰਗ ਦੀ ਕਾਟੋ 'ਤੇ ਪਈ। ਜਦੋਂ ਉਹ ਉਸ ਕੋਲ ਗਈ ਤਾਂ ਕਾਟੋ ਨੇ ਉਸ ਦੀ 29 ਸਾਲਾ ਧੀ ਕਲੋਏ ਦਾ ਗਲਾ ਜ਼ਖ਼ਮੀ ਕਰ ਦਿੱਤਾ। ਜਦੋਂ ਤੱਕ ਉਹ ਇਸ ਨੂੰ ਹਟਾਉਂਦੀ, ਕਾਟੋ ਨੇ ਉਸ ਦੀ ਧੀ ਦੀ ਬਾਂਹ ਨੂੰ ਵੀ ਤਿੰਨ ਵਾਰ ਵੱਢਿਆ। ਇਸ ਦੇ ਨਾਲ ਹੀ ਇੱਕ ਵਿਅਕਤੀ ਨੇ ਦੱਸਿਆ ਕਿ ਇਸ ਕਾਟੋ ਨੇ ਉਸ ਦੀਆਂ ਬਿੱਲੀਆਂ 'ਤੇ ਹਮਲਾ ਕੀਤਾ ਸੀ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਨੇ 48 ਘੰਟਿਆਂ 'ਚ ਪਾਰਕ 'ਚ ਆਏ ਕਰੀਬ 18 ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਨੇ ਕਈ ਜਾਨਵਰਾਂ ਨੂੰ ਵੱਢ ਕੇ ਜ਼ਖਮੀ ਵੀ ਕੀਤਾ ਹੈ। ਸਥਾਨਕ ਲੋਕਾਂ ਨੇ ਇਸ ਕਾਟੋ ਦਾ ਨਾਂ 'Stripe' ਰੱਖਿਆ ਹੈ, ਜੋ ਫਿਲਮ 'The Gremlins' ਦੇ ਖਲਨਾਇਕ ਦਾ ਨਾਂ ਹੈ।
ਲਗਾਤਾਰ ਹੋ ਰਹੇ ਹਮਲਿਆਂ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। ਇਸ ਦੌਰਾਨ Corrine Reynolds ਨਾਂ ਦੀ ਔਰਤ ਨੇ ਜਾਲ ਦੀ ਮਦਦ ਨਾਲ ਇਸ ਕਾਟੋ ਨੂੰ ਫੜਿਆ ਤੇ ਫਿਰ ਇਸ ਨੂੰ ਜਾਨਵਰਾਂ ਦੀ ਸੰਸਥਾ ਆਰਐਸਪੀਸੀਏ ਨੂੰ ਸੌਂਪ ਦਿੱਤਾ।
ਫੜੇ ਜਾਣ ਦੌਰਾਨ ਗਿਲਹਰੀ ਨੇ ਉਨ੍ਹਾਂ 'ਤੇ ਵੀ ਹਮਲਾ ਕੀਤਾ। ਉਸ ਨੇ ਦੱਸਿਆ ਕਿ ਇਸ ਕਾਟੋ ਬਾਰੇ ਕਈ ਖ਼ਬਰਾਂ ਦੇਖਣ ਤੋਂ ਬਾਅਦ ਮੈਂ ਇਸ ਨੂੰ ਫੜਨ ਦਾ ਫੈਸਲਾ ਕੀਤਾ। ਉਸ ਅਨੁਸਾਰ, ਇਹ ਕਾਟੋ ਉਨ੍ਹਾਂ ਲੋਕਾਂ 'ਤੇ ਹਮਲਾ ਕਰ ਰਹੀਆਂ ਸੀ ਜੋ ਕੂੜੇ ਦੇ ਡੱਬਿਆਂ ਵਿੱਚ ਰੀਸਾਈਕਲਿੰਗ ਬੈਗ ਪਾ ਰਹੇ ਸੀ।
ਦੂਜੇ ਪਾਸੇ RSPCA ਦਾ ਕਹਿਣਾ ਹੈ ਕਿ ਇਸ ਕਾਟੋ ਨੂੰ ਮਾਰ ਦਿੱਤਾ ਗਿਆ। ਅਸਲ ਵਿੱਚ ਉਹ ਇੱਕ ਸਲੇਟੀ ਕਾਟੋ ਸੀ, ਇਸ ਲਈ ਉਸਨੂੰ ਜੰਗਲ ਵਿੱਚ ਛੱਡਣਾ ਗੈਰ-ਕਾਨੂੰਨੀ ਸੀ। ਇਹ ਗਿਲਹਰੀਆਂ ਦੂਜੀਆਂ ਜਾਤੀਆਂ ਦੇ ਮੁਕਾਬਲੇ ਕਾਫ਼ੀ ਤੇਜ਼ ਸੁਭਾਅ ਦੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ: Bikram Majithia Case: ਹਾਈਕੋਰਟ 'ਚ ਅੱਜ ਹੋਏਗਾ ਬਿਕਰਮ ਮਜੀਠੀਆ ਦੀ ਹੋਣੀ ਦਾ ਫੈਸਲਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/