Groom started tearing his clothes: ਅਕਸਰ ਵਿਆਹ-ਸ਼ਾਦੀਆਂ 'ਚ ਝਗੜੇ ਤੋਂ ਬਾਅਦ ਮਾਮਲਾ ਥਾਣੇ ਤੱਕ ਪਹੁੰਚ ਜਾਂਦਾ ਹੈ ਪਰ ਕੁਝ ਮਾਮਲੇ ਸੁਲ੍ਹਾ-ਸਮਝੌਤੇ ਤੋਂ ਬਾਅਦ ਸੁਲਝ ਜਾਂਦੇ ਹਨ। ਹਾਲਾਂਕਿ ਜ਼ਿਆਦਾਤਰ ਮਾਮਲੇ ਅਜਿਹੇ ਵੀ ਹਨ ਕਿ ਉਹ ਲਾੜੀ ਨੂੰ ਲਏ ਬਗੈਰ ਹੀ ਬਰਾਤ ਵਾਪਸ ਲੈ ਜਾਂਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਗਲਤੀਆਂ ਮੁੰਡਿਆਂ ਵਾਲਿਆਂ ਦੀ ਹੀ ਦੇਖੀ ਗਈ ਹੈ।ਅਜਿਹਾ ਹੀ ਇੱਕ ਮਾਮਲਾ ਯੂਪੀ ਦੇ ਝਾਂਸੀ ਤੋਂ ਵੀ ਸਾਹਮਣੇ ਆਇਆ ਹੈ। ਇੱਥੇ ਬਰਾਤ ਦਾ ਕੁੜੀ ਵਾਲਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਸ਼ੁਰੂ ਹੋ ਗਈਆਂ।


ਜੈਮਾਲਾ ਤੋਂ ਬਾਅਦ ਲਾੜਾ-ਲਾੜੀ ਦੇ ਫੇਰੇ ਵੀ ਹੋ ਗਏ। ਹੁਣ ਸਮਾਂ ਸੀ ਵਿਦਾਈ ਦਾ। ਜਿਵੇਂ ਹੀ ਲਾੜਾ ਕਾਰ 'ਚ ਬੈਠਣ ਲੱਗਿਆ ਤਾਂ ਉਹ ਜ਼ਮੀਨ 'ਤੇ ਡਿੱਗ ਪਿਆ। ਜ਼ਮੀਨ 'ਤੇ ਡਿੱਗਦੇ ਹੀ ਲਾੜੇ ਨੇ ਅਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਦੇਖ ਕੇ ਲਾੜੀ ਹੈਰਾਨ ਰਹੀ ਗਈ। ਉਸ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਦੇਖ ਕੇ ਵਿਆਹ ਵਾਲੀ ਥਾਂ 'ਤੇ ਹੰਗਾਮਾ ਖੜ੍ਹਾ ਹੋ ਗਿਆ। ਵਿਆਹ ਦੀ ਸਟੇਜ ਤੋਂ ਮਾਮਲਾ ਥਾਣੇ ਤੱਕ ਪਹੁੰਚ ਗਿਆ। ਜਿੱਥੇ ਲਾੜੇ ਵਾਲੇ ਹਰ ਕੀਮਤ 'ਤੇ ਲਾੜੀ ਨੂੰ ਨਾਲ ਲੈ ਕੇ ਜਾਣ 'ਤੇ ਅੜੇ ਹੋਏ ਸਨ, ਜਦਕਿ ਲਾੜੀ ਦੇ ਪਰਿਵਾਰ ਨੇ ਮਿਰਗੀ ਦੀ ਬਿਮਾਰੀ ਨੂੰ ਛੁਪਾਉਣ ਦੀ ਗੱਲ ਨੂੰ ਲੈ ਕੇ ਆਪਣੀ ਧੀ ਨੂੰ ਸਹੁਰੇ ਘਰ ਭੇਜਣ ਤੋਂ ਇਨਕਾਰ ਕਰ ਦਿੱਤਾ।


ਕੋਤਵਾਲੀ ਥਾਣਾ ਖੇਤਰ ਦੇ ਅਲੀਗੋਲ ਖਿੜਕੀ ਵਾਸੀ ਦੀਪਕ ਸ਼ਾਕਿਆ ਦੀ 28 ਸਾਲਾ ਭੈਣ ਆਰਤੀ ਦਾ ਵਿਆਹ ਪ੍ਰੇਮਨਗਰ ਥਾਣਾ ਖੇਤਰ ਦੇ ਰਾਜਕੁਮਾਰ ਨਾਲ ਤੈਅ ਹੋਇਆ ਸੀ। 2 ਮਹੀਨੇ ਪਹਿਲਾਂ ਉਨ੍ਹਾਂ ਦੀ ਮੰਗਣੀ ਹੋਈ ਸੀ ਅਤੇ 11 ਮਾਰਚ ਨੂੰ ਵਿਆਹ ਹੋਇਆ ਸੀ। ਵਿਆਹ ਦੀ ਰਸਮ ਬੜੀ ਧੂਮ-ਧਾਮ ਨਾਲ ਹੋਈ ਅਤੇ 12 ਮਾਰਚ ਨੂੰ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਭੈਣ ਨੂੰ ਕਾਰ 'ਚ ਬਿਠਾ ਕੇ ਜਦੋਂ ਲਾੜਾ ਕਾਰ 'ਚ ਬੈਠਣ ਲੱਗਿਆ ਤਾਂ ਅਚਾਨਕ ਉਹ ਚੱਕਰ ਖਾ ਕੇ ਹੇਠਾਂ ਡਿੱਗ ਪਿਆ। ਸ਼ਰੀਰ ਆਕੜਦਾ ਅਤੇ ਕੱਪੜੇ ਪਾੜਦਾ ਦੇਖ ਉਸ ਦੇ ਪਰਿਵਾਰ ਵਾਲਿਆਂ ਨੇ ਚੱਪਲਾਂ ਤੇ ਜੁੱਤੀਆਂ ਸੁੰਘਾਉਣਾ ਸ਼ੁਰੂ ਕਰ ਦਿੱਤਾ ਤਾਂ ਕੁਝ ਦੇਰ ਬਾਅਦ ਲਾੜਾ ਠੀਕ ਹੋ ਗਿਆ। ਇਹ ਦੇਖ ਕੇ ਲਾੜੀ ਗੁੱਸੇ 'ਚ ਆ ਗਈ ਅਤੇ ਕਾਰ ਤੋਂ ਹੇਠਾਂ ਉਤਰ ਗਈ। ਉਸ ਨੇ ਲਾੜੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।


ਸਹੁਰਾ ਪਰਿਵਾਰ ਲਾੜੀ ਨੂੰ ਨਾਲ ਲੈ ਕੇ ਜਾਣ 'ਤੇ ਅੜ ਗਏ। ਫਿਰ ਝਗੜੇ ਦੀ ਸਥਿਤੀ ਪੈਦਾ ਹੋ ਗਈ ਅਤੇ ਹੰਗਾਮਾ ਹੋ ਗਿਆ। ਮਾਮਲਾ ਥਾਣਾ ਕੋਤਵਾਲੀ ਪਹੁੰਚ ਗਿਆ। ਲਾੜੀ ਪੱਖ ਦਾ ਇਲਜ਼ਾਮ ਹੈ ਕਿ ਲਾੜਾ ਮਿਰਗੀ ਦੀ ਬਿਮਾਰੀ ਤੋਂ ਪੀੜਤ ਹੈ। ਇਹ ਗੱਲ ਉਸ ਦੇ ਪਰਿਵਾਰ ਨੇ ਵਿਆਹ ਸਮੇਂ ਨਹੀਂ ਦੱਸੀ ਸੀ। ਦੂਜੇ ਪਾਸੇ ਲਾੜੇ ਵਾਲਿਆਂ ਨੇ ਦੱਸਿਆ ਕਿ ਲਾੜੇ ਨੂੰ ਮਿਰਗੀ ਦੀ ਬੀਮਾਰੀ ਨਹੀਂ ਹੈ। ਮਾਮਲਾ ਮੈਡੀਕਲ ਜਾਂਚ ਤੱਕ ਪਹੁੰਚ ਗਿਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ 'ਚ ਸਹਿਮਤੀ ਬਣਾਉਣ 'ਚ ਲੱਗੀ ਹੋਈ ਹੈ।