Javed Akhtar Got Angry On Pakistan: ਜਾਵੇਦ ਅਖਤਰ ਬਾਲੀਵੁੱਡ ਦੇ ਬਹੁਤ ਮਸ਼ਹੂਰ ਗੀਤਕਾਰ ਹਨ। ਹਾਲ ਹੀ ਵਿੱਚ, ਗੀਤਕਾਰ ਨੇ ਆਪਣੀ ਪਤਨੀ ਸ਼ਬਾਨਾ ਆਜ਼ਮੀ ਨਾਲ ਮਿਲ ਕੇ ਗਾਇਕ ਸਤਿੰਦਰ ਸਰਤਾਜ ਦੀ ਉਰਦੂ ਕਵਤਿਾ ਐਲਬਮ 'ਸ਼ਾਇਰਾਨਾ-ਸਰਤਾਜ' ਲਾਂਚ ਕੀਤੀ ਹੈ। ਇਸ ਦੌਰਾਨ ਜਾਵੇਦ ਅਖਤਰ ਨੇ ਉਰਦੂ ਭਾਸ਼ਾ ਦੀ ਮਹੱਤਤਾ ਅਤੇ ਇਸ ਦੇ ਪਿਛਲੇ ਵਿਕਾਸ ਅਤੇ ਪ੍ਰਮੁੱਖਤਾ ਵਿੱਚ ਪੰਜਾਬ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਇਸ ਸਮਾਗਮ ਵਿੱਚ ਇਹ ਵੀ ਕਿਹਾ ਕਿ ਉਰਦੂ ਪਾਕਿਸਤਾਨ ਜਾਂ ਮਿਸਰ ਦੀ ਨਹੀਂ, ‘ਹਿੰਦੁਸਤਾਨ’ ਦੀ ਹੈ। ਉੱਘੇ ਗੀਤਕਾਰ ਅਤੇ ਲੇਖਕ ਨੇ ਪੰਜਾਬ ਵਿੱਚੋਂ ਲਗਭਗ ਅਲੋਪ ਹੋ ਚੁੱਕੀ 'ਉਰਦੂ' ਭਾਸ਼ਾ ਵਿੱਚ ਕਵਿਤਾ ਬਾਰੇ ਗੱਲ ਕੀਤੀ ਅਤੇ ਇਸ ਨੂੰ ਜਿਉਂਦਾ ਰੱਖਣ ਲਈ ਡਾ: ਸਤਿੰਦਰ ਸਰਤਾਜ ਦੀ ਸ਼ਲਾਘਾ ਵੀ ਕੀਤੀ।
ਉਰਦੂ ਕਿਸੇ ਹੋਰ ਥਾਂ ਤੋਂ ਨਹੀਂ ਆਈ: ਜਾਵੇਦ
ਇਸ ਮੌਕੇ ਜਾਵੇਦ ਨੇ ਕਿਹਾ, "ਉਰਦੂ ਕਿਸੇ ਹੋਰ ਥਾਂ ਤੋਂ ਨਹੀਂ ਆਈ ਹੈ। ਇਹ ਸਾਡੀ ਆਪਣੀ ਭਾਸ਼ਾ ਹੈ। ਇਹ ਭਾਰਤ ਤੋਂ ਬਾਹਰ ਨਹੀਂ ਬੋਲੀ ਜਾਂਦੀ। ਪਾਕਿਸਤਾਨ ਵੀ ਭਾਰਤ ਦੀ ਵੰਡ ਤੋਂ ਬਾਅਦ ਹੋਂਦ ਵਿੱਚ ਆਇਆ ਸੀ, ਪਹਿਲਾਂ ਇਹ ਸਿਰਫ਼ ਭਾਰਤ ਦਾ ਹਿੱਸਾ ਸੀ। ਇਸ ਲਈ ਇਹ ਭਾਸ਼ਾ ਭਾਰਤ ਤੋਂ ਬਾਹਰ ਨਹੀਂ ਬੋਲੀ ਜਾਂਦੀ..."
ਉਰਦੂ ਲਈ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ
ਉਨ੍ਹਾਂ ਕਿਹਾ, “ਪੰਜਾਬ ਦਾ ਉਰਦੂ ਲਈ ਬਹੁਤ ਵੱਡਾ ਯੋਗਦਾਨ ਹੈ ਅਤੇ ਇਹ ਭਾਰਤ ਦੀ ਭਾਸ਼ਾ ਹੈ! ਪਰ ਤੁਸੀਂ ਇਹ ਭਾਸ਼ਾ ਕਿਉਂ ਛੱਡ ਦਿੱਤੀ? ਵੰਡ ਦੇ ਕਾਰਨ? ਪਾਕਿਸਤਾਨ ਕਰਕੇ? ਉਰਦੂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲਾਂ ਸਿਰਫ਼ ਹਿੰਦੁਸਤਾਨ ਸੀ- ਬਾਅਦ ਵਿਚ ਪਾਕਿਸਤਾਨ ਹਿੰਦੁਸਤਾਨ ਤੋਂ ਵੱਖ ਹੋ ਗਿਆ। ਹੁਣ ਪਾਕਿਸਤਾਨ ਨੇ ਕਿਹਾ ਹੈ ਕਿ ਕਸ਼ਮੀਰ ਸਾਡਾ ਹੈ। ਕੀ ਤੁਸੀਂ ਅਜਿਹਾ ਮੰਨੋਗੇ? ਮੈਨੂੰ ਨਹੀਂ ਲਗਦਾ'! ਇਸੇ ਤਰ੍ਹਾਂ ਉਰਦੂ ਇੱਕ ਭਾਰਤੀ ਭਾਸ਼ਾ ਹੈ ਅਤੇ ਭਾਰਤੀ ਭਾਸ਼ਾ ਹੀ ਰਹੇਗੀ। ਅੱਜ ਕੱਲ੍ਹ ਸਾਡੇ ਦੇਸ਼ ਵਿੱਚ ਨਵੀਂ ਪੀੜ੍ਹੀ ਦੇ ਨੌਜਵਾਨ ਉਰਦੂ ਅਤੇ ਹਿੰਦੀ ਘੱਟ ਬੋਲਦੇ ਹਨ, ਅੱਜ ਕੱਲ੍ਹ ਅੰਗਰੇਜ਼ੀ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਸਾਨੂੰ ਹਿੰਦੀ ਵਿੱਚ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੀ ਰਾਸ਼ਟਰੀ ਭਾਸ਼ਾ ਹੈ।
ਜਾਵੇਦ ਨੇ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਕੀਤੀ ਗੱਲ
ਦੱਸ ਦੇਈਏ ਕਿ ਜਾਵੇਦ ਪਿਛਲੇ ਮਹੀਨੇ ਉਰਦੂ ਦੇ ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਯਾਦ 'ਚ ਲਾਹੌਰ 'ਚ ਆਯੋਜਿਤ ਇਕ ਸਾਹਿਤਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸਨ। ਇਸ ਦੌਰਾਨ ਜਾਵੇਦ ਦਾ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਤੇ ਬੋਲਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਲੇਖਕ ਨੇ ਕਿਹਾ ਸੀ, ''ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੋਵੇਗੀ ਕਿ ਅਸੀਂ ਆਪਣੇ ਦੇਸ਼ ਵਿਚ ਨੁਸਰਤ (ਫਤਿਹ ਅਲੀ ਖਾਨ) ਸਾਹਬ ਅਤੇ ਮੇਹਦੀ ਹਸਨ ਸਾਹਬ ਦੇ ਅਜਿਹੇ ਸ਼ਾਨਦਾਰ ਸਮਾਗਮ ਕਰਵਾਏ ਹਨ, ਪਰ ਤੁਸੀਂ ਲਤਾ (ਮੰਗੇਸ਼ਕਰ) ਦਾ ਇਕ ਵੀ ਸਮਾਗਮ ਨਹੀਂ ਕਰਵਾਇਆ।"
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲਿਆ ਕਰਨ ਔਜਲਾ, ਕਿਹਾ- ਸਿੱਧੂ ਦੀ ਮੌਤ ਤੋਂ ਪਹਿਲਾਂ...