Satinder Sartaj Global Entertainer Award: ਪੰਜਾਬੀ ਗਾਇਕ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਸਰਤਾਜ ਦੀ ਫਿਲਮ 'ਕਲੀ ਜੋਟਾ' ਬਲਾਕਬਸਟਰ ਹੈ ਅਤੇ ਹਾਲੇ ਵੀ ਸਿਨੇਮਾਘਰਾਂ 'ਚ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ। ਫਿਲਮ ਨੇ ਹੁਣ ਤੱਕ 40 ਕਰੋੜ ਦੇ ਕਰੀਬ ਕਾਰੋਬਾਰ ਕੀਤਾ ਹੈ।


ਇਹ ਵੀ ਪੜ੍ਹੋ: ਹਿਮਾਂਸ਼ੀ ਖੁਰਾਣਾ ਤੋਂ ਪਰਮੀਸ਼ ਵਰਮਾ, ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਕਲਾਕਾਰ, ਅਨਮੋਲ ਕਵਾਤਰਾ ਨੇ ਚੁੱਕੇ ਸਵਾਲ


ਇਸ ਦੇ ਨਾਲ ਨਾਲ ਸਰਤਾਜ ਦੇ ਨਾਂ ਹੁਣ ਇੱਕ ਹੋਰ ਵੱਡਾ ਸਨਮਾਨ ਜੁੜ ਗਿਆ ਹੈ। ਸਰਤਾਜ ਨੂੰ ਹਾਲ ਹੀ 'ਚ ਗਲੋਬਲ ਐਂਟਰਟੇਨਰ ਦਾ ਐਵਾਰਡ ਮਿਲਿਆ ਹੈ। ਦੱਸ ਦਈਏ ਕਿ ਸਰਤਾਜ ਨੂੰ ਇਹ ਸਨਮਾਨ 'ਸ਼ਾਇਰਾਨਾ ਸਰਤਾਜ' 'ਚ ਬਕਮਾਲ ਸ਼ਾਇਰੀ ਲਈ ਦਿੱਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਐਵਾਰਡ ਬਿੱਗ ਐਫਐਮ ਵੱਲੋਂ ਦਿੱਤਾ ਗਿਆ ਹੈ। ਦੇਖੋ ਇਹ ਵੀਡੀਓ:









ਸਰਤਾਜ ਦੀ ਐਲਬਮ 'ਸ਼ਾਇਰਾਨਾ ਸਰਤਾਜ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੀ ਪਹਿਲੀ ਸ਼ਾਇਰੀ ਦਾ ਵੀਡੀਓ ਜ਼ਬਰਦਸਤ ਹਿੱਟ ਹੋਇਆ ਹੈ। ਸਰਤਾਜ ਨੇ ਆਪਣੀ ਬੇਮਿਸਾਲ ਸ਼ਾਇਰੀ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਬਾਲੀਵੁੱਡ ਦੇ ਦਿੱਗਜ ਲੇਖਕ ਤੇ ਸ਼ਾਇਰ ਜਾਵੇਦ ਅਖਤਰ ਵੀ ਖੁਦ ਨੂੰ ਸਰਤਾਜ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਸਕੇ। ਵੀਡੀਓ 'ਚ ਜਾਵੇਦ ਅਖਤਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਸਰਤਾਜ ਦਾ ਇੱਕੋ ਏਜੰਡਾ ਹੈ, ਉਹ ਸਾਡੇ ਢਿੱਡ 'ਤੇ ਲੱਤ ਮਾਰਨ ਆਇਆ ਹੈ।' ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਸਰਤਾਜ ਇੱਕ ਸੂਫੀ ਗਾਇਕ ਹੈ। ਉਨ੍ਹਾਂ ਨੂੰ ਆਪਣੀ ਬਾਕਮਾਲ ਸ਼ਾਇਰੀ, ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਸਰਤਾਜ ਨੂੰ ਹਾਲ ਹੀ 'ਚ ਫਿਲਮ 'ਕਲੀ ਜੋਟਾ' ਦੇ ਲਈ ਪੰਜਾਬ ਸਰਕਾਰ ਵੱਲੋਂ 'ਪੰਜਾਬ ਰਤਨ' ਦੇ ਸਨਮਾਨ ਨਾਲ ਨਵਾਜ਼ਿਆ ਗਿਆ ਸੀ। ਹੁਣ ਸਰਤਾਜ ਦੇ ਨਾਂ ਇੱਕ ਹੋਰ ਵੱਡਾ ਸਨਮਾਨ ਜੁੜ ਗਿਆ ਹੈ।


ਇਹ ਵੀ ਪੜ੍ਹੋ: ਦੀਪਿਕਾ ਪਾਦੂਕੋਣ ਦੇ ਆਸਕਰ 'ਚ ਪਹੁੰਚਣ 'ਤੇ ਕੰਗਨਾ ਰਣੌਤ ਨੇ ਦਿੱਤਾ ਇਹ ਰਿਐਕਸ਼ਨ, ਮਿੰਟਾਂ 'ਚ ਵਾਇਰਲ ਹੋਇਆ ਟਵੀਟ