ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Video: ਸੈਲੀਬ੍ਰਿਟੀਜ਼ ਲਈ ਭਾਰਤੀਆਂ ਦੇ ਅੰਦਰ ਕਾਫੀ ਦੀਵਾਨਗੀ ਹੈ, ਇਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੋਕ ਤਰਸਦੇ ਹਨ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੁੰਦੀ ਹੈ। ਅਜਿਹੇ 'ਚ ਸੈਲੇਬ੍ਰਿਟੀਆਂ 'ਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਮਾਜ ਨੂੰ ਚੰਗੀ ਸੇਧ ਦੇਣ, ਨਾ ਕਿ ਉਨ੍ਹਾਂ ਨੂੰ ਕੁਰਾਹੇ ਪਾਉਣ।


ਕਈ ਵਾਰ ਇਨ੍ਹਾਂ ਗੱਲਾਂ 'ਤੇ ਵਿਵਾਦ ਉੱਠਦੇ ਰਹੇ ਹਨ ਕਿ ਕਲਾਕਾਰ ਪੈਸਿਆਂ ਲਈ ਲੋਕਾਂ ਨੂੰ ਗਲਤ ਕੰਮਾਂ ਲਈ ਉਕਸਾਉਂਦੇ ਹਨ। ਜਿਵੇਂ ਕਿ ਬਾਲੀਵੁੱਡ ਕਲਾਕਾਰ ਸ਼ਾਹਰੁਖ ਖਾਨ ਤੇ ਅਜੇ ਦੇਵਗਨ 'ਤੇ ਉਂਗਲਾਂ ਉੱਠੀਆਂ ਸੀ ਕਿ ਉਨ੍ਹਾਂ ਨੇ ਪਾਨ ਮਸਾਲਾ ਦੀ ਐਡ ਕੀਤੀ ਹੈ। 


ਇਹ ਵੀ ਪੜ੍ਹੋ: ਜਦੋਂ ਕਪਿਲ ਸ਼ਰਮਾ ਨੇ ਆਪਣਾ ਸ਼ੋਅ ਸ਼ੁਰੂ ਕੀਤਾ ਤਾਂ ਕੋਈ ਵੀ ਸੈਲੇਬ੍ਰਿਟੀ ਆਉਣ ਲਈ ਨਹੀਂ ਸੀ ਤਿਆਰ, ਕਪਿਲ ਨੇ ਕੀਤਾ ਖੁਲਾਸਾ


ਪਰ ਇੰਨੀਂ ਇੱਕ ਹੋਰ ਵੀ ਨਵਾਂ ਟਰੈਂਡ ਚੱਲ ਪਿਆ ਹੈ। ਪੰਜਾਬੀ ਕਲਾਕਾਰ ਵੀ ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਹਨ। ਹਿਮਾਂਸ਼ੀ ਖੁਰਾਣਾ, ਪਰਮੀਸ਼ ਵਰਮਾ, ਕਰਨ ਔਜਲਾ ਸਮੇਤ ਕਈ ਦਿੱਗਜ ਕਲਾਕਾਰ ਹਨ, ਜੋ ਖੁਦ ਤਾਂ ਮੇਹਨਤ ਕਰਕੇ ਪੈਸੇ ਕਮਾ ਰਹੇ ਹਨ, ਪਰ ਆਪਣੇ ਫੈਨਜ਼ ਨੂੰ ਜੂਆ ਖੇਡਣ ਲਈ ਉਕਸਾਉਂਦੇ ਹਨ। 


ਪੰਜਾਬੀ ਮਾਡਲ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਹੁਣ ਇਨ੍ਹਾਂ ਸੈਲੇਬ੍ਰਿਟੀਆਂ 'ਤੇ ਸਵਾਲ ਚੁੱਕੇ ਹਨ। ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਿਹੜੇ ਬਲੌਗਰਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ, ਉਹ ਜੂਏ ਦੀਆਂ ਐਪਸ ਦੀ ਪ੍ਰਮੋਸ਼ਨ ਕਰਕੇ ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਹਨ। ਦੇਖੋ ਇਹ ਵੀਡੀਓ:









ਇਹ ਪੰਜਾਬੀ ਕਲਾਕਾਰ ਕਰਦੇ ਜੂਏ ਖੇਡਣ ਵਾਲੀਆਂ ਐਪਸ ਦੀ ਪ੍ਰਮੋਸ਼ਨ


ਕਰਨ ਔਜਲਾ
ਕਰਨ ਔਜਲਾ ਨੂੰ ਅਕਸਰ ਸੋਸ਼ਲ ਮੀਡੀਆ 'ਤੇ 'ਸਟੇਕਸ' ਦੀ ਪ੍ਰਮੋਸ਼ਨ ਕਰਦੇ ਦੇਖਿਆ ਗਿਆ ਹੈ। ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਕਰਨ ਔਜਲਾ ਨੇ ਤਾਜ਼ਾ ਪੋਸਟ 'ਚ ਸਾਫ ਹੀ ਕਹਿ ਦਿੱਤਾ ਕਿ 'ਬਾਪੂ ਕਹਿੰਦਾ ਜ਼ਿੰਦਗੀ ਜੂਆ ਏ ਪੁੱਤਰ ਤੇ ਮੈਂ ਖੇਡਦਾ ਗਿਆ।'






ਹਿਮਾਂਸ਼ੀ ਖੁਰਾਣਾ
ਹਿਮਾਂਸ਼ੀ ਖੁਰਾਣਾ ਨੂੰ ਵੀ ਅਕਸਰ ਸੋਸ਼ਲ ਮੀਡੀਆ 'ਤੇ ਅਜਿਹੀਂ ਐਪਸ ਨੂੰ ਪ੍ਰਮੋਟ ਕਰਦੇ ਦੇਖਿਆ ਗਿਆ ਹੈ। ਦੇਖੋ ਇਹ ਪੋਸਟ




ਪਰਮੀਸ਼ ਵਰਮਾ
ਪਰਮੀਸ਼ ਵਰਮਾ ਦੀ ਪੋਸਟ ਦੇਖੋ:






ਕਾਬਿਲੇਗ਼ੌਰ ਹੈ ਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ 'ਤੇ ਮਿਲੀਅਨ ਫੈਨਜ਼ ਹੁੰਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੁੰਦੇ ਹਨ, ਜੋ ਇਨ੍ਹਾਂ ਦੀਆ ਗੱਲਾਂ ਨੂੰ ਫਾਲੋ ਕਰਦੇ ਹਨ, ਅਜਿਹੇ 'ਚ ਇਨ੍ਹਾਂ ਕਲਾਕਾਰਾਂ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਸਮਾਜ ਨੂੰ ਚੰਗੀ ਸੇਧ ਦੇਣ ਨਾ ਕਿ ਲੋਕਾਂ ਨੂੰ ਕੁਰਾਹੇ ਪਾਉਣ।


ਇਹ ਵੀ ਪੜ੍ਹੋ: ਸੋਸ਼ਲ ਮੀਡਿਆ 'ਤੇ ਐਮੀ ਵਿਰਕ-ਰਣਜੀਤ ਬਾਵਾ ਦੀ ਫੇਕ ਖ਼ਬਰ ਵਾਇਰਲ , ਜਾਣੋਂ ਅਸਲ ਸੱਚਾਈ