ਅਮੈਲੀਆ ਪੰਜਾਬੀ ਦੀ ਰਿਪੋਰਟ


Ammy Virk-Ranjit Bawa On Fake News: ਬੀਤੇ ਦਿਨੀਂ ਏਬੀਪੀ ਸਾਂਝਾ (ਡਿਜੀਟਲ) ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ, ਜੋ ਕਿ ਐਮੀ ਵਿਰਕ ਤੇ ਰਣਜੀਤ ਬਾਵਾ ਨਾਲ ਜੁੜੀ ਹੋਈ ਸੀ। ਖਬਰ ਦੇ ਮੁਤਾਬਕ ਰਣਜੀਤ ਬਾਵਾ ਨੇ ਐਮੀ ਵਿਰਕ ਨਾਲ ਤਸਵੀਰ ਸ਼ੇਅਰ ਕੀਤੀ ਸੀ। ਇਸ ਖਬਰ ਨੂੰ ਬੀਤੇ ਦਿਨੀਂ ਯਾਨਿ 10 ਮਾਰਚ ਨੂੰ ਏਬੀਪੀ ਸਾਂਝਾ ਦੇ ਵੈੱਬ ਪੋਰਟਲ 'ਤੇ ਨਸ਼ਰ ਕੀਤਾ ਗਿਆ। ਪਰ ਕਿਸੇ ਸ਼ਰਾਰਤੀ ਅਨਸਰ ਨੇ ਇਸ ਖਬਰ ਨੂੰ ਆਪਣੇ ਹਿਸਾਬ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ।


ਇਹ ਵੀ ਪੜ੍ਹੋ: ਐਮੀ ਵਿਰਕ ਤੇ ਰਣਜੀਤ ਬਾਵਾ ਇਕੱਠੇ ਆਏ ਨਜ਼ਰ, ਦੋਵਾਂ ਨੇ ਇੱਕ ਦੂਜੇ ਦੀ ਰੱਜ ਕੀਤੀ ਤਾਰੀਫ, ਦੇਖੋ ਤਸਵੀਰਾਂ


ਏਬੀਪੀ ਸਾਂਝਾ ਦੇ ਨਾਮ 'ਤੇ ਝੂਠੀ ਖਬਰ ਫੈਲਾਉਣ ਵਾਲੇ ਨੇ ਲਿਖਿਆ ਕਿ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਅੰਮ੍ਰਿਤਪਾਲ ਦਾ ਸਮਰਥਨ ਕੀਤਾ ਹੈ।




ਇਹ ਖਬਰ ਸਰਾਸਰ ਝੂਠ ਹੈ ਤੇ ਏਬੀਪੀ ਸਾਂਝਾ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਤੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਦੀ ਪੁਰਜ਼ੋਰ ਨਿੰਦਾ ਕਰਦਾ ਹੈ। ਦੇਖੋ ਸੱਚੀ ਤੇ ਝੂਠੀ ਖਬਰ:



ਐਮੀ ਵਿਰਕ ਤੇ ਰਣਜੀਤ ਬਾਵਾ ਨੇ ਫੇਕ ਖਬਰਾਂ ਫੈਲਾਉਣ ਵਾਲਿਆਂ 'ਤੇ ਕਹੀ ਇਹ ਗੱਲ
ਇਸ ਝੂਠੀ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕਾਂ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਤਿੱਖੀ ਪ੍ਰਤੀਕਿਿਰਿਆ ਦਿੱਤੀ ਹੈ। ਬਾਵਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ, 'ਫੇਕ ਖਬਰਾਂ ਫੋਟੋਸ਼ੌਪ ਕਰਕੇ ਲਾਉਣ ਵਾਲਿਓਂ, ਥੋੜ੍ਹੀ ਸਮਝਦਾਰੀ ਕਰੋ। ਇਸ ਨਾਲ ਕਲਾਕਾਰ ਦੀ ਇਮੇਜ ਖਰਾਬ ਹੁੰਦੀ ਆ। ਅਸੀਂ ਰਿਪੋਰਟ ਕਰ ਰਹੇ ਹਾਂ ਸਾਡੇ ਨਾਂ 'ਤੇ ਝੂਠੀਆਂ ਖਬਰਾਂ ਬਣਾਉਣ ਵਾਲਿਆਂ ਖਿਲਾਫ।' ਦੇਖੋ ਇਹ ਟਵੀਟ:






ਦੂਜੇ ਪਾਸੇ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਕਿਹਾ, 'ਝੂਠੀਆਂ ਖਬਰਾਂ ਨਾ ਫੈਲਾਓ। ਕਿਉਂ ਨਹੀਂ ਸੁੱਖ ਦਾ ਸਾਹ ਲੈਣ ਦਿੰਦੇ ਯਾਰ ਤੁਸੀਂ। ਇਸ ਸਭ ਦੇ ਪਿੱਛੇ ਜਿਸ ਕਿਸੇ ਦਾ ਵੀ ਹੱਥ ਆ, ਅਸੀਂ ਉਸ ਦੇ ਖਿਲਾਫ ਲੀਗਲ ਐਕਸ਼ਨ ਲੈਣ ਜਾ ਰਹੇ ਹਾਂ।'




ਦੱਸ ਦਈਏ ਕਿ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡਿਆ 'ਤੇ ABP ਸਾਂਝਾ ਦੇ ਨਾਮ 'ਤੇ ਇੱਕ ਫੇਕ ਖ਼ਬਰ ਵਾਇਰਲ ਕੀਤੀ ਜਾ ਰਹੀ ਹੈ , ਜਿਸ ਦੀ ਅਸੀਂ ਕੜੀ ਨਿੰਦਾ ਕਰਦੇ ਹਾਂ। ABP ਸਾਂਝਾ ਦੀ ਖ਼ਬਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਗ਼ਲਤ ਤਰੀਕੇ ਨਾਲ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ , ਜੋ ਬਿਲਕੁੱਲ ਫੇਕ ਹੈ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ 'ਚਮਕੀਲਾ' ਸਿਨੇਮਾਘਰਾਂ 'ਚ ਨਹੀਂ ਹੋਵੇਗੀ ਰਿਲੀਜ਼, ਇਸ ਓਟੀਟੀ ਪਲੇਟਫਾਰਮ 'ਤੇ ਦੇਖ ਸਕੋਗੇ ਫਿਲਮ