Ammy Virk Ranjit Bawa: ਐਮੀ ਵਿਰਕ ਤੇ ਰਣਜੀਤ ਬਾਵਾ ਦੋਵੇਂ ਹੀ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਦੋਵਾਂ ਨੇ ਗਾਇਕੀ ਦੇ ਖੇਤਰ 'ਚ ਖੂਬ ਨਾਮ ਕਮਾਇਆ ਹੈ ਅਤੇ ਦੋਵੇਂ ਹੀ ਬੇਹਤਰੀਨ ਐਕਟਰ ਵੀ ਹਨ। ਹਾਲ ਹੀ 'ਚ ਐਮੀ ਵਿਰਕ ਤੇ ਰਣਜੀਤ ਬਾਵਾ ਇਕੱਠੇ ਨਜ਼ਰ ਆਏ ਹਨ।
ਇਹ ਵੀ ਪੜ੍ਹੋ: ਤਾਨੀਆ ਨੇ ਸ਼ੇਅਰ ਕੀਤੀ ਵੀਡੀਓ, ਸਿਰਫ ਕਮੀਜ਼ ਪਹਿਨੇ ਦੇਖ ਲੋਕਾਂ ਨੇ ਕੀਤਾ ਟਰੋਲ, ਬੋਲੇ- ਦੀਦੀ ਪੈਂਟ ਪਾ ਲਓ
ਪੰਜਾਬੀ ਗਾਇਕ ਐਮੀ ਵਿਰਕ ਨੇ ਰਣਜੀਤ ਬਾਵਾ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਐਮੀ ਨੇ ਬਾਵਾ ਨਾਲ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਐਮੀ ਨੇ ਬਾਵਾ ਦੀ ਖੂਬ ਤਾਰੀਫ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਤੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਬ੍ਰਦਰ'। ਅੱਗੇ ਐਮੀ ਨੇ ਦਿਲ ਤੇ ਕਿਸਿੰਗ ਵਾਲੀ ਇਮੋਜੀ ਵੀ ਬਣਾਈ ਹੈ।
ਇਸ ਦੇ ਜਵਾਬ 'ਚ ਰਣਜੀਤ ਬਾਵਾ ਨੇ ਵੀ ਐਮੀ ਦੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰੀਪੋਸਟ ਕੀਤਾ ਹੈ। ਤਸਵੀਰ ਸ਼ੇਅਰ ਕਰਦਿਆਂ ਬਾਵਾ ਨੇ ਕਿਹਾ ਕਿ 'ਐਮੀ ਵਿਰਕ ਮੇਰਾ ਭਰਾ, ਮਾਲਕ ਮੇਹਰ ਬਣਾਈ ਰੱਖੇ।'
ਇਨ੍ਹਾਂ ਦੋਵੇਂ ਕਲਾਕਾਰਾਂ ਨੂੰ ਇਕੱਠੇ ਦੇਖ ਕੇ ਫੈਨਜ਼ ਨੇ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਦੋਵੇਂ ਕੋਈ ਪ੍ਰੋਜੈਕਟ ਇਕੱਠੇ ਕਰਨ ਜਾ ਰਹੇ ਹਨ। ਦੋਵਾਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਦੀ ਹਾਲ ਹੀ 'ਚ ਐਲਬਮ 'ਲੇਅਰਜ਼' ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਐਮੀ ਦੀਆਂ ਦੋ ਫਿਲਮਾਂ ਵੀ ਪਾਈਪਲਾਈਨ ਵਿੱਚ ਹਨ। ਐਮੀ ਇਸ ਸਾਲ ਫਿਲਮ 'ਮੌੜ' 'ਚ ਦੇਵ ਖਰੌੜ ਨਾਲ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਉਹ 'ਜੁਗਨੀ 1907' 'ਚ ਕਰਮਜੀਤ ਅਨਮੋਲ ਨਾਲ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। ਬਾਵਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਲੈਂਬਰਗਿਨੀ' ਮਈ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ ਆਇਆ ਸਾਹਮਣੇ, ਅਸਲੀ ਨਕਲੀ ਦੀ ਪਛਾਣ ਹੋਈ ਔਖੀ, ਕਾਕੇ ਨੇ ਸ਼ੇਅਰ ਕੀਤੀ ਪੋਸਟ