Punjabi Actress Tania Trolled: ਪੰਜਾਬੀ ਅਦਾਕਾਰਾ ਤਾਨੀਆ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਨਾਲ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਨਾਲ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ ਆਇਆ ਸਾਹਮਣੇ, ਅਸਲੀ ਨਕਲੀ ਦੀ ਪਛਾਣ ਹੋਈ ਔਖੀ, ਕਾਕੇ ਨੇ ਸ਼ੇਅਰ ਕੀਤੀ ਪੋਸਟ
ਤਾਨੀਆ ਨੂੰ ਹਾਲ ਹੀ 'ਚ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਮੁਸ਼ਕਲ ਝੱਲਣੀ ਪਈ ਹੈ। ਦਰਅਸਲ, ਅਦਾਕਾਰਾ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਤਾਨੀਆ ਸਿਰਫ ਹੁੱਡੀ ਸ਼ਰਟ ਪਹਿਨੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਉਸ ਨੇ ਕੋਈ ਵੀ ਪੈਂਟ ਜਾਂ ਪਜਾਮਾ ਨਹੀਂ ਪਹਿਿਨਿਆ ਹੈ। ਇਸ ਵਜ੍ਹਾ ਕਰਕੇ ਅਦਾਕਾਰਾ ਨੂੰ ਕਾਫੀ ਟਰੋਲ ਵੀ ਹੋਣਾ ਪਿਆ ਹੈ। ਦੇਖੋ ਇਹ ਵੀਡੀਓ:
ਇਸ ਵੀਡੀਓ 'ਤੇ ਲੋਕ ਕਮੈਂਟ ਕਰਕੇ ਤਾਨੀਆ ਨੂੰ ਟਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕੁੜੀ ਦੀ ਪੈਂਟ ਗੁਆਚ ਗਈ ਲੱਗਦਾ'। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਇੰਨੀਂ ਵੱਡੀ ਹੁੱਡੀ ਕਿਉਂ ਪਹਿਨੀ, ਇਹ ਤੁਹਾਡੇ ਭਰਾ ਦੀ ਹੈ ਜਾਂ ਡੈਡੀ ਦੀ'। ਇੱਕ ਹੋਰ ਯੂਜ਼ਰ ਨੇ ਕਿਹਾ, 'ਪੈਂਟ ਪਾ ਲਓ ਦੀਦੀ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਤਾਨੀਆ ਦੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਤਾਨੀਆ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਈ ਸੀ। ਫਿਲਮ ਦੀ ਕਹਾਣੀ 4 ਕੁੜੀਆਂ ਦੇ ਆਲੇ ਦੁਆਰੇ ਘੁੰਮਦੀ ਹੈ, ਜੋ ਆਪੋ ਆਪਣੇ ਘਰਾਂ ਤੋਂ ਦੂਰ ਨੌਕਰੀ ਲਈ ਸ਼ਹਿਰ ਆਈਆਂ ਹਨ। ਇਹੀ ਇਸ ਫਿਲਮ ਦੀ ਕਹਾਣੀ ਹੈ ਕਿ ਜਿਹੜੀ ਕੁੜੀਆਂ ਬਾਹਰ ਨੌਕਰੀ ਕਰਨ ਆਉਂਦੀਆਂ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।