ਹਿੰਮਤਨਗਰ: ਗੁਜਰਾਤ ਦੇ 27 ਸਾਲਾ ਅਜੇ ਬਰੋਟ ਨੇ ਬਗੈਰ ਲਾੜੀ ਦੇ ਹੀ ਵਿਆਹ ਕਰਾਇਆ। ਦਰਅਸਲ ਅਜੇ ਹਮੇਸ਼ਾ ਆਪਣੇ ਭਰਾ ਵਾਂਗ ਸ਼ਾਨਦਾਰ ਵਿਆਹ ਕਰਾਉਣ ਦਾ ਸੁਫਨਾ ਵੇਖਦਾ ਸੀ ਪਰ ਮੰਦਬੁੱਧੀ ਹੋਣ ਕਰਕੇ ਉਸ ਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਸੀ। ਉਸ ਦੀ ਵਿਆਹ ਕਰਾਉਣ ਦੀ ਇੱਛਾ ਇੰਨੀ ਤੀਬਰ ਹੋ ਗਈ ਕਿ ਉਸ ਨੇ ਪਰਿਵਾਰ ਨੂੰ ਵਾਰ-ਵਾਰ ਵਿਆਹ ਲਈ ਕਹਿਣਾ ਸ਼ੁਰੂ ਕਰ ਦਿੱਤਾ। ਅਖੀਰ ਹਰ ਸੰਭਵ ਯਤਨਾਂ ਦੇ ਬਾਅਦ ਵੀ ਜਦੋਂ ਗੱਲ ਨਾ ਬਣੀ ਤਾਂ ਪਰਿਵਾਰ ਵਾਲਿਆਂ ਬਗੈਰ ਲਾੜੀ ਦੇ ਅਜੇ ਦੀ ਵਿਆਹ ਦੀ ਇੱਛਾ ਪੂਰੀ ਕਰਨ ਦਾ ਫੈਸਲਾ ਕਰ ਲਿਆ।
ਵਿਆਹ ਤੋਂ ਇੱਕ ਦਿਨ ਪਹਿਲਾਂ ਮਹਿੰਦੀ ਤੇ ਸੰਗੀਤ ਸੈਰੇਮਨੀ ਕੀਤੀ ਗਈ। ਇਸ ਵਿੱਚ ਕਰੀਬੀ ਦੋਸਤਾਂ ਤੇ ਰਿਸਤੇਦਾਰਾਂ ਨੇ ਹਿੱਸਾ ਲਿਆ। ਅਗਲੇ ਦਿਨ ਅਜੇ ਨੂੰ ਸੁਨਹਿਰੀ ਸ਼ੇਰਵਾਨੀ, ਗੁਲਾਬੀ ਪੱਗ ਤੇ ਚਿੱਟੇ ਫੁੱਲਾਂ ਦੀ ਮਾਲਾ ਪਾ ਕੇ ਲਾੜਾ ਬਣਾਇਆ ਗਿਆ। ਫਿਰ ਉਸ ਨੂੰ ਘੋੜੀ 'ਤੇ ਬਿਠਾ ਕੇ ਘੁਮਾਇਆ ਵੀ ਗਿਆ। ਇਸ ਰਸਮ ਵਿੱਚ ਲਗਪਗ 200 ਜਣੇ ਸ਼ਾਮਲ ਹੋਏ। ਗੁਜਰਾਤੀ ਸੰਗੀਤ ਤੇ ਢੋਲ ਦੇ ਡਗੇ 'ਤੇ ਸਾਰਿਆਂ ਡਾਂਸ ਵੀ ਕੀਤਾ। ਪਰਿਵਾਰ ਨੇ ਕਰੀਬ 800 ਜਣਿਆਂ ਨੂੰ ਰੋਟੀ ਖਵਾਈ।
ਇਸ ਬਾਰੇ ਅਜੇ ਦੇ ਪਿਤਾ ਵਿਸ਼ਣੂ ਬਰੋਟ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦਾ ਮੁੰਡਾ ਵਿਆਹ ਦੀਆਂ ਰਸਮਾਂ ਸਬੰਧੀ ਬੜਾ ਉਤਸੁਕ ਸੀ। ਛੋਟੀ ਉਮਰ ਵਿੱਚ ਹੀ ਉਸ ਦੀ ਮਾਂ ਗੁਜ਼ਰ ਗਈ ਸੀ। ਉਹ ਚੀਜ਼ਾਂ ਨੂੰ ਦੇਰ ਨਾਲ ਸਿੱਖਦਾ। ਹੋਰਾਂ ਦੇ ਵਿਆਹ ਵੇਖ ਕੇ ਉਹ ਆਪਣੇ ਵਿਆਹ ਬਾਰੇ ਵੀ ਸਵਾਲ ਕਰਨ ਲੱਗ ਗਿਆ, ਜਿਸ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਸੀ।
ਉਨ੍ਹਾਂ ਦੱਸਿਆ ਕਿ ਅਜੇ ਸਿਰਫ ਆਪਣੇ ਵਿਆਹ ਦਾ ਆਨੰਦ ਲੈਣਾ ਚਾਹੁੰਦਾ ਸੀ ਪਰ ਉਸ ਲਈ ਰਿਸ਼ਤਾ ਲੱਭਣਾ ਮੁਸ਼ਕਲ ਸੀ। ਇਸ ਲਈ ਉਨ੍ਹਾਂ ਰਿਸ਼ਤੇਦਾਰ ਬੁਲਾ ਕੇ ਸਮਾਗਮ ਕਰਾਇਆ ਤਾਂ ਕਿ ਉਸ ਨੂੰ ਲੱਗੇ ਕਿ ਉਸ ਦਾ ਵਿਆਹ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਮੁੰਡੇ ਦਾ ਸੁਫ਼ਨਾ ਪੂਰਾ ਕਰਕੇ ਬੇਹੱਦ ਖ਼ੁਸ਼ ਹਨ ਬਗੈਰ ਸੋਚੇ ਸਮਝੇ ਕਿ ਸਮਾਜ ਕੀ ਕਹੇਗਾ। ਪਰਿਵਾਰ ਨੇ ਕਿਹਾ ਕਿ ਬਗੈਰ ਦੁਲਹਨ ਦੇ ਮੁੰਡੇ ਦਾ ਵਿਆਹ ਕਰਕੇ ਉਹ ਬਿਲਕੁਲ ਵੀ ਨਿਰਾਸ਼ ਨਹੀਂ ਹਨ।
ਬਗੈਰ ਲਾੜੀ ਦੇ ਇਕੱਲਿਆਂ ਕੀਤਾ ਵਿਆਹ, 200 ਪ੍ਰਾਹੁਣੇ ਬਣੇ ਬਾਰਾਤੀ ਤੇ 800 ਨੂੰ ਕੀਤੀ ਪਾਰਟੀ
ਏਬੀਪੀ ਸਾਂਝਾ
Updated at:
13 May 2019 04:10 PM (IST)
ਵਿਆਹ ਤੋਂ ਇੱਕ ਦਿਨ ਪਹਿਲਾਂ ਮਹਿੰਦੀ ਤੇ ਸੰਗੀਤ ਸੈਰੇਮਨੀ ਕੀਤੀ ਗਈ। ਇਸ ਵਿੱਚ ਕਰੀਬੀ ਦੋਸਤਾਂ ਤੇ ਰਿਸਤੇਦਾਰਾਂ ਨੇ ਹਿੱਸਾ ਲਿਆ। ਅਗਲੇ ਦਿਨ ਅਜੇ ਨੂੰ ਸੁਨਹਿਰੀ ਸ਼ੇਰਵਾਨੀ, ਗੁਲਾਬੀ ਪੱਗ ਤੇ ਚਿੱਟੇ ਫੁੱਲਾਂ ਦੀ ਮਾਲਾ ਪਾ ਕੇ ਲਾੜਾ ਬਣਾਇਆ ਗਿਆ। ਫਿਰ ਉਸ ਨੂੰ ਘੋੜੀ 'ਤੇ ਬਿਠਾ ਕੇ ਘੁਮਾਇਆ ਵੀ ਗਿਆ।
- - - - - - - - - Advertisement - - - - - - - - -