ਇੰਝ ਰੰਗੇ ਗਏ 'ਰਿਸ਼ਵਤਖੋਰ' ਦੇ ਹੱਥ, ਵੇਖੋ ਬਠਿੰਡਾ ਦੀ ਸੜਕ 'ਤੇ 'ਤਮਾਸ਼ਾ'
ਇਸ ਇੱਕ-ਦੋ ਮਿੰਟਾਂ ਦੇ ਪ੍ਰਯੋਗ ਅੰਦਰ ਜਦੋਂ ਪਾਣੀ ਦਾ ਰੰਗ ਲਾਲ ਹੋ ਗਿਆ ਤਾਂ ਇਸ ਤੋਂ ਇਹ ਸਾਬਤ ਹੋ ਗਿਆ ਮੁਲਜ਼ਮ ਨੇ ਵਿਜੀਲੈਂਸ ਵੱਲੋਂ ਦਿੱਤੇ ਗਏ ਨੋਟ ਆਪਣੇ ਹੱਥੀਂ ਫੜੇ ਸਨ। ਹੁਣ ਉਸ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭੀ ਜਾਵੇਗੀ।
ਥੋੜ੍ਹੇ ਸਮੇਂ ਸਮੇਂ ਬਾਅਦ ਪਾਣੀ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ।
ਇਸ ਤੋਂ ਬਾਅਦ ਵਿਜੀਲੈਂਸ ਮੁਲਜ਼ਮ ਗੰਨਮੈਨ ਨੂੰ ਆਪਣੇ ਹੱਥ ਉਸ ਗਿਲਾਸ ਵਿੱਚ ਪਾਉਣ ਲਈ ਕਹਿੰਦੀ ਹੈ।
ਦਰਅਸਲ ਵਿਜੀਲੈਂਸ ਲੋਕਾਂ ਨੂੰ ਇਹ ਵਿਖਾਉਂਦੀ ਹੈ ਕਿ ਉਸ ਦੇ ਹੱਥ ਪਾਉਣ ਨਾਲ ਕੈਮੀਕਲ ਵਾਲੇ ਪਾਣੀ ਦਾ ਰੰਗ ਵਟਦਾ ਹੈ ਜਾਂ ਨਹੀਂ।
ਟੀਮ ਆਪਣੇ ਕਿਸੇ ਮੈਂਬਰ ਨੂੰ ਉਸ ਕੈਮੀਕਲ ਯੁਕਤ ਪਾਣੀ ਅੰਦਰ ਹੱਥ ਪਾਉਣ ਨੂੰ ਕਹਿੰਦੀ ਹੈ।
ਇਹ ਕੈਮੀਕਲ ਫਲੋਰੋਸੈਂਟ ਡਾਈ, ਸਟਾਰਚ ਪਾਊਡਰ, ਫਿਨੌਪਥਲੀਪ ਪਾਊਡਰ, ਵਿੱਚੋਂ ਕੋਈ ਵੀ ਹੋ ਸਕਦਾ ਹੈ। ਇਸ ਨੂੰ ਚੰਗੀ ਤਰ੍ਹਾਂ ਹਿਲਾਇਆ ਜਾਂਦਾ ਹੈ।
ਉਨ੍ਹਾਂ ਸੜਕ 'ਤੇ ਲੋਕਾਂ ਸਾਹਮਣੇ ਰੰਗੀ ਹੱਥੀਂ ਫੜੇ ਜਾਣ ਵਾਲਾ ਟੈਸਟ ਵੀ ਕਰ ਕੇ ਵਿਖਾਇਆ। ਵਿਜੀਲੈਂਸ ਟੀਮ ਪਾਣੀ ਵਾਲੇ ਗਿਲਾਸ ਵਿੱਚ ਇੱਕ ਕੈਮੀਕਲ ਪਾਇਆ।
ਵਿਜੀਲੈਂਸ ਦੇ ਐਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਟਰੱਕ ਮਾਲਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਅੱਜ ਆਰ.ਟੀ.ਓ. ਦਾ ਡ੍ਰਾਈਵਰ ਪੈਸੇ ਲੈਣ ਆਇਆ ਤਾਂ ਉਸ ਨੂੰ ਪੈਸਿਆਂ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਦੀ ਟੀਮ ਨੇ ਸ਼ਿਕਾਇਤਕਰਤਾ ਨੂੰ ਵਿਸ਼ੇਸ਼ ਕੈਮੀਕਲ ਲਾ ਕੇ ਰਿਸ਼ਵਤ ਵਾਲੀ ਰਕਮ, ਮੰਗਣ ਵਾਲੇ ਨੂੰ ਦੇਣ ਲਈ ਕਿਹਾ ਹੁੰਦਾ ਹੈ। ਉਹ ਉਵੇਂ ਹੀ ਕਰਦੇ ਹਨ। ਅਜਿਹਾ ਰੰਗੇ ਹੱਥੀਂ ਫੜੇ ਹੋਣ ਦਾ ਸਬੂਤ ਜੁਟਾਉਣ ਲਈ ਕੀਤਾ ਜਾਂਦਾ ਹੈ।
ਬਠਿੰਡਾ ਵਿਜੀਲੈਂਸ ਨੇ ਪਟਿਆਲਾ ਦੇ ਖੇਤਰੀ ਆਵਾਜਾਈ ਅਫਸਰ ਦੇ ਗੰਨਮੈਨ ਨੂੰ ਟਰੱਕਾਂ ਵਾਲਿਆਂ ਤੋਂ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰਾਮਪੁਰਾ ਤੋਂ ਕਾਬੂ ਕੀਤਾ ਹੈ।