ਚੰਡੀਗੜ੍ਹ: ਭਾਰਤੀ ਆਪਣੇ ਹੈਰਾਨੀਜਨਕ ਜੁਗਾੜ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਫਿਰ ਚਾਹੇ ਉਹ ਕਬਾੜ ਤੋਂ ਸਾਈਕਲ ਬਣਾਉਣਾ ਹੈ ਜਾਂ ਲੱਕੜ ਦਾ ਸਾਈਕਲ ਬਣਾਉਣਾ। ਦੇਸੀ ਜੁਗਾੜ ਦੀ ਇੱਕ ਨਵੀਂ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜੁਗਾੜ ਦਾ ਇੱਕ ਵੱਖਰਾ ਪੱਧਰ ਦੇਖਣ ਨੂੰ ਮਿਲ ਰਿਹਾ ਹੈ।

ਦਰਅਸਲ ਇਹ ਵੀਡੀਓ ਇੱਕ ਗੁਰਦੁਆਰੇ ਦੀ ਹੈ, ਜਿੱਥੇ ਲੋਕ ਬੈਠ ਕੇ ਲੰਗਰ ਛੱਕ ਰਹੇ ਹਨ ਤੇ ਇੱਕ ਬੱਚਾ ਹਰ ਕਿਸੇ ਨੂੰ ਲੱਸੀ ਦੇ ਰਿਹਾ ਹੈ। ਉਸ ਦਾ ਲੱਸੀ ਵੰਡਣ ਦਾ ਢੰਗ ਵੇਖ ਇੰਟਰਨੈੱਟ 'ਤੇ ਲੋਕਾਂ ਦੇ ਮੂੰਹ ਖੁੱਲ੍ਹੇ ਰਹਿ ਗਏ।

ਵੀਡੀਓ ਵਿੱਚ ਮੂਵਿੰਗ ਲੱਸੀ ਮਸ਼ੀਨ ਰਾਹੀਂ ਸ਼ਰਧਾਲੂਆਂ ਵਿੱਚ ਵੰਡੀ ਜਾ ਰਿਹਾ ਹੈ। ਹੇਠਾਂ ਬੈਠੇ ਸ਼ਰਧਾਲੂਆਂ ਦੇ ਭਾਂਡੇ 'ਚ ਬੱਚਾ ਮਸ਼ੀਨ ਚਲਾ ਕੇ ਲੱਸੀ ਪਾ ਰਿਹਾ ਹੈ। ਮਸ਼ੀਨ ਵਿੱਚ ਟੂਟੀ ਦੀ ਮਦਦ ਨਾਲ ਭਾਂਡਿਆਂ 'ਚ ਲੱਸੀ ਭਰ ਰਹੀ ਹੈ। ਇਸ ਮੂਵਿੰਗ ਲੱਸੀ ਮਸ਼ੀਨ 'ਚ ਵੀਲ੍ਹ ਕਾਰਟ ਲੱਗੇ ਹਨ ਤਾਂ ਜੋ ਮਸ਼ੀਨ ਆਸਾਨੀ ਨਾਲ ਆਲੇ-ਦੁਆਲੇ ਘੁੰਮਾਈ ਜਾ ਸਕੇ।


ਜਾਣੋ ਕਿਵੇਂ ਕੀਤੀ ਗਈ ਤਿਆਰ:

ਦੱਸ ਦੇਈਏ ਕਿ ਇਸ ਵਿਲੱਖਣ ਮਸ਼ੀਨ ਨੂੰ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਐਕਟਰਾ ਖਰਚ ਨਹੀਂ ਕੀਤਾ ਗਿਆ। ਇਹ ਮੂਵਿੰਗ ਲੱਸੀ ਮਸ਼ੀਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਕਬਾੜ ਦੀ ਵਰਤੋਂ ਕਰਕੇ ਬਣਾਈ ਗਈ ਹੈ।

ਮਸ਼ੀਨ ਬਣਾਉਣ ਲਈ ਸਟੀਲ ਦੇ ਪਾਣੀ ਦੀ ਟੈਂਕੀ, ਸਾਈਕਲ ਹੈਂਡਲ, ਪਾਈਪ, ਟੂਟੀ ਤੇ ਇੱਕ ਵੀਲ ਕਾਰਟ ਲਗਾਏ ਗਏ ਹਨ। ਲੱਸੀ ਸਟੀਲ ਟੈਂਕ ਵਿੱਚ ਭਰੀ ਹੋਈ ਹੈ ਤੇ ਸਾਈਕਲ ਬ੍ਰੇਕ ਦੀ ਤਰ੍ਹਾਂ, ਇਸ ਮਸ਼ੀਨ ਵਿੱਚ ਵੀ ਬ੍ਰੇਕ ਹਨ, ਜਿਸ ਨੂੰ ਦੱਬਣ 'ਤੇ ਲੱਸੀ ਟੂਟੀ ਚੋਂ ਬਾਹਰ ਆ ਰਹੀ ਹੈ।

ਹਿਮਾਚਲ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਨੇ ਕੀਤੀ ਖੁਦਕੁਸ਼ੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904