ਹਿਮਾਚਲ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਨੇ ਕੀਤੀ ਖੁਦਕੁਸ਼ੀ

Continues below advertisement
ਨਾਗਾਲੈਂਡ ਦੇ ਸਾਬਕਾ ਰਾਜਪਾਲ, ਸੀਬੀਆਈ ਮੁਖੀ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਸ਼ਿਮਲਾ ਦੇ ਬਰੌਕਹੌਰਸਟ ਸਥਿਤ ਆਪਣੀ ਰਿਹਾਇਸ਼' ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਪੁਲਿਸ ਮੌਕੇ ਤੇ ਪਹੁੰਚ ਕਾਰਵਾਈ 'ਚ ਲੱਗੀ ਹੋਈ ਹੈ।ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਜਿਸ ਵਿਚ ਲਿਖਿਆ ਹੈ ਕਿ "ਮੈਂ ਜ਼ਿੰਦਗੀ ਤੋਂ ਤੰਗ ਆ ਕੇ ਆਪਣੀ ਅਗਲੀ ਯਾਤਰਾ 'ਤੇ ਜਾ ਰਿਹਾ ਹਾਂ।" ਹਰ ਕੋਈ ਖੁਦਕੁਸ਼ੀ ਦੀ ਇਸ ਘਟਨਾ ਤੋਂ ਹੈਰਾਨ ਹੈ।70 ਸਾਲਾ ਅਸ਼ਵਨੀ ਕੁਮਾਰ ਦਾ ਜਨਮ ਸਿਰਮੌਰ ਦੇ ਜ਼ਿਲ੍ਹਾ ਹੈਡਕੁਆਟਰ ਨਾਹਨ ਵਿੱਚ ਹੋਇਆ ਸੀ। ਉਹ 1973 ਬੈਚ ਦਾ IPS ਅਧਿਕਾਰੀ ਸੀ ਅਤੇ CBI ਅਤੇ ਐਸ ਪੀ ਜੀ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾ ਨਿਭਾ ਚੁੱਕੇ ਸੀ। ਅਗਸਤ 2008 ਤੋਂ ਨਵੰਬਰ 2010 ਤੱਕ ਉਹ ਸੀਬੀਆਈ ਦੇ ਡਾਇਰੈਕਟਰ ਵੀ ਰਹੇ।ਅਸ਼ਵਨੀ ਕੁਮਾਰ CBI ਦੇ ਪਹਿਲੇ ਮੁਖੀ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਰਾਜਪਾਲ ਬਣਾਇਆ ਗਿਆ। ਮਾਰਚ 2013 ਵਿੱਚ, ਉਸਨੂੰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਸਾਲ 2014 ਵਿੱਚ, ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਸ਼ਿਮਲਾ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵੀਸੀ ਵੀ ਸੀ।
 
Continues below advertisement

JOIN US ON

Telegram