ਰੈਸਟੋਰੈਂਟ 'ਚ ਗਾਂ ਨੂੰ ਛੱਤ ਤੋਂ ਲਟਕਾਇਆ, ਛਿੜਿਆ ਵਿਵਾਦ
ਆਲੋਚਨਾਂ ਦਾ ਜਵਾਬ ਦਿੰਦਿਆਂ ਰੈਸਟੋਰੈਂਟ ਦੇ ਮਾਲਕ ਫੈਡਰਿਕੋ ਅਤੇ ਮੈਲੀਸਾ ਪਿਸਨੇਲੀ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਜਾਨਵਰਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣ ਲਈ ਗਾਂ ਨੂੰ ਉਲਟਾ ਲਟਕਾਇਆ ਸੀ।
ਫੈਡਰਿਕ ਤੇ ਪਿਸਨੇਲੀ ਨੇ ਕਿਹਾ ਕਿ ਉਹ ਲੋਕਾਂ ਦੀ ਰਾਇ ਚਾਹੁੰਦੇ ਸਨ ਕਿ ਗਾਂ ਖਾਣੇ ਦੇ ਟੇਬਲ 'ਤੇ ਸੋਹਣੀ ਲਗਦੀ ਹੈ ਜਾਂ ਘਾਹ ਦੇ ਮੈਦਾਨ 'ਚ , ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਗਲਤ ਵਿਵਹਾਰਕ ਵਿਚਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਨ੍ਹਾਂ ਨੂੰ ਬਹੁਤ ਸਾਰੇ ਸ਼ਾਲਾਘਾ ਵਾਲੇ ਸੁਨੇਹੇ ਵੀ ਮਿਲੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਤਾਂ ਜਾਨਵਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਹਨ ਅਤੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਸਮਝ ਸਕਣ ਕਿ ਜਾਨਵਰਾਂ ਦੇ ਮਾਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰੈਸਟੋਰੈਂਟ 'ਚ ਮੀਟ 'ਤੇ ਦੁੱਧ ਦੋਨੋਂ ਵੇਚੇ ਜਾਂਦੇ ਹਨ।
ਐਡੀਲੇਡ- ਆਸਟ੍ਰੇਲੀਆ 'ਚ ਇਕ ਗਾਂ ਦੀਆਂ ਲੱਤਾਂ ਬੰਨ ਕੇ ਉਸ ਨੂੰ ਛੱਤ ਨਾਲ ਉਲਟਾ ਲਟਕਾਉਣ ਕਾਰਨ ਵਿਵਾਦ ਸ਼ੁਰੂ ਹੋ ਗਿਆ ਹੈ, ਲੋਕਾਂ ਵਲੋਂ ਇਸ ਹਰਕਤ ਦੀ ਸੋਸ਼ਲ ਮੀਡੀਆ ਤੇ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।