ਉੱਤਰੀ ਕੋਰੀਆ 'ਚ 47 ਲੱਖ ਲੋਕ ਨੇ ਫ਼ੌਜ 'ਚ ਹੋਣਗੇ ਸ਼ਾਮਲ
ਏਬੀਪੀ ਸਾਂਝਾ | 29 Sep 2017 08:30 AM (IST)
1
ਅਖ਼ਬਾਰ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੰਯੁਕਤ ਰਾਸ਼ਟਰ ਦੀ ਆਮ ਸਭਾ 'ਚ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਵਾਲੇ ਭਾਸ਼ਣ ਤੋਂ ਬਾਅਦ ਲੋਕਾਂ ਦਾ ਗੁੱਸਾ ਵਧਿਆ ਹੈ। ਉਹ ਪੂਰੀ ਤਰ੍ਹਾਂ ਤਾਕਤ ਨਾਲ ਅਮਰੀਕਾ ਨੂੰ ਜਵਾਬ ਦੇਣ ਦੇ ਮੌਕੇ ਦੀ ਭਾਲ 'ਚ ਹਨ।
2
ਰੋਡੋਂਗ ਸਿਨਮੁਨ ਅਖ਼ਬਾਰ 'ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਜਿਨ੍ਹਾਂ 47 ਲੱਖ ਲੋਕਾਂ ਨੇ ਫ਼ੌਜ 'ਚ ਸ਼ਾਮਲ ਹੋਣ ਦਾ ਪ੍ਰਾਰਥਨਾ ਪੱਤਰ ਦਿੱਤਾ ਹੈ ਉਨ੍ਹਾਂ 'ਚ ਵੱਡੀ ਗਿਣਤੀ ਵਿਦਿਆਰਥੀਆਂ ਤੇ ਕਾਮਿਆਂ ਦੀ ਹੈ। ਇਨ੍ਹਾਂ 'ਚੋਂ 12 ਲੱਖ ਤੋਂ ਜ਼ਿਆਦਾ ਔਰਤਾਂ ਹਨ।
3
ਢਾਈ ਕਰੋੜ ਦੀ ਆਬਾਦੀ ਵਾਲੇ ਉੱਤਰੀ ਕੋਰੀਆ 'ਚ ਕਰੀਬ 12 ਲੱਖ ਨਿਯਮਿਤ ਫ਼ੌਜੀਆਂ ਦਾ ਫ਼ੌਜੀ ਬਲ ਹੈ ਜਦਕਿ 60 ਲੱਖ ਲੋਕ ਫ਼ੌਜੀ ਸਿਖਲਾਈ ਪ੍ਰਾਪਤ ਹਨ। ਕਿਸੇ ਵੀ ਦੇਸ਼ 'ਚ ਫ਼ੌਜ ਸਿਖਲਾਈ ਪ੍ਰਾਪਤ ਲੋਕਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।
4
ਅਮਰੀਕਾ ਨਾਲ ਜੰਗ ਦੇ ਬਣੇ ਮਾਹੌਲ 'ਚ ਉੱਤਰੀ ਕੋਰੀਆ 'ਚ ਫ਼ੌਜੀ ਸਿਖਲਾਈ ਪ੍ਰਾਪਤ 47 ਲੱਖ ਲੋਕਾਂ ਨੇ ਫ਼ੌਜ 'ਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।