ਪਲੇਅਬੁਆਏ ਦੇ ਬਾਪੂ ਦਾ ਅਕਾਲ ਚਲਾਣਾ
ਵੇਖੋ ਉਨ੍ਹਾਂ ਦੀ ਇੰਸਟਾ ਟਾਈਮਲਾਈਨ ਤੋਂ ਲਈਆਂ ਗਈਆਂ ਕੁਝ ਤਸਵੀਰਾਂ।
ਹੈਫ਼ਨਰ ਨੇ ਮਨੋਰੰਜਨ ਦੀ ਦੁਨੀਆ ਵਿੱਚ ਆਪਣੀ ਮਲਟੀਮੀਡੀਆ ਸਲਤਨਤ ਕਾਇਮ ਕਰ ਲਈ ਸੀ। ਇਸ ਵਿੱਚ ਕਲੱਬ, ਵੱਡੀਆਂ ਹਵੇਲੀਆਂ, ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਆਦਿ ਸ਼ਾਮਲ ਸਨ। ਉਨ੍ਹਾਂ ਟੈਲੀਵਿਜ਼ਨ ਸ਼ੋਅ 'ਪਲੇਅਬੁਆਏ ਆਫ਼ਟਰ ਡਾਰਕ' ਨੂੰ ਵੀ ਹੋਸਟ ਕੀਤਾ ਸੀ।
ਇਸ ਵਿੱਚ ਮਰਲਿਨ ਮੁਨਰੋ ਦੀ ਨਿਊਡ ਤਸਵੀਰ ਛਾਪੀ ਗਈ ਸੀ। ਹਾਲਾਂਕਿ, ਇਹ ਪੁਰਾਣੀ ਤਸਵੀਰ ਸੀ। ਸਾਲ 2015 ਵਿੱਚ ਪਲੇਅਬੁਆਏ ਨੇ ਔਰਤਾਂ ਦੀਆਂ ਨਿਊਡ ਤਸਵੀਰਾਂ ਛਾਪਣਾ ਬੰਦ ਕਰਨ ਦਾ ਐਲਾਨ ਵੀ ਕੀਤਾ ਸੀ।
1953 ਵਿੱਚ ਸਰਕਾਰ ਗਰਭ ਨਿਰੋਧਕ ਗੋਲੀਆਂ ਨੂੰ ਬੰਦ ਕਰਨ ਜਾ ਰਹੀ ਸੀ ਅਤੇ ਉਸ ਵੇਲੇ ਦੇ ਮਸ਼ਹੂਰ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਵੀ ਗਰਭਵਤੀ ਸ਼ਬਦ ਵਰਤਣ ਦੀ ਆਗਿਆ ਵੀ ਨਹੀਂ ਸੀ ਦਿੱਤੀ। ਅਜਿਹੇ ਸਮੇਂ ਵਿੱਚ ਹੈਫ਼ਨਰ ਨੇ ਪਲੇਅਬੁਆਏ ਦਾ ਪਹਿਲਾ ਅੰਕ ਕੱਢਿਆ ਸੀ।
ਪਲੇਅਬੁਆਏ ਵੱਲੋਂ ਜਾਰੀ ਬਿਆਨ ਮੁਤਾਬਕ 1953 ਵਿੱਚ ਮੈਗ਼ਜ਼ੀਨ ਦੀ ਸਥਾਪਨਾ ਕਰ ਕੇ ਇੱਕ ਰਸਾਲੇ ਨੂੰ ਇੱਕ ਬ੍ਰੈਂਡ ਵਾਂਗ ਪਛਾਣ ਦਿਵਾਉਣ ਵਾਲੇ ਹੈਫ਼ਨਰ ਨੇ 1600 ਡਾਲਰ ਨਾਲ ਹੀ ਮੈਗ਼ਜ਼ੀਨ ਸ਼ੁਰੂ ਕੀਤਾ ਸੀ। ਇਸ ਵਿੱਚੋਂ ਵੀ ਉਨ੍ਹਾਂ ਕੋਲ ਤਾਂ ਸਿਰਫ਼ 600 ਡਾਲਰ ਹੀ ਸਨ ਬਾਕੀ ਦੇ 1000 ਡਾਲਰ ਉਨ੍ਹਾਂ ਨੇ ਆਪਣੀ ਮਾਂ ਤੋਂ ਉਧਾਰ ਲਏ ਸਨ।
ਪਲੇਅਬੁਆਏ ਮੈਗ਼ਜ਼ੀਨ ਦੇ ਸੰਸਥਾਪਕ ਹਿਊਜ਼ ਐਮ. ਹੈਫ਼ਨਰ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬੀਤੇ ਕੱਲ੍ਹ ਉਨ੍ਹਾਂ ਦੀ ਆਪਣੇ ਘਰ ਵਿੱਚ ਹੀ ਮੌਤ ਹੋ ਗਈ। ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਕੋਲ ਹੀ ਸਨ।