ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਸ਼ਿਨਵਾਤਰਾ ਨੂੰ ਪੰਜ ਸਾਲ ਦੀ ਜੇਲ੍ਹ
ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨੂੰ ਚੌਲਾਂ ਲਈ ਕੌਮਾਂਤਰੀ ਬਾਜ਼ਾਰ ਦੀਆਂ ਕੀਮਤਾਂ ਦੇ ਮੁਕਾਬਲੇ 50 ਫ਼ੀਸਦੀ ਜ਼ਿਆਦਾ ਭੁਗਤਾਨ ਕੀਤਾ ਸੀ ਪਰ ਹੋਰ ਦੇਸ਼ਾਂ ਦੇ ਮੁਕਾਬਲੇਬਾਜ਼ੀ ਮੁੱਲਾਂ 'ਤੇ ਚੌਲ ਵੇਚ ਕੇ ਬਾਜ਼ਾਰ 'ਤੇ ਅਪਣਾ ਕਬਜ਼ਾ ਕਰ ਲਿਆ।
ਚੌਲ ਘੁਟਾਲੇ ਸਮੇਤ ਭਿ੫ਸ਼ਟਾਚਾਰ ਦੇ ਕਈ ਦੋਸ਼ਾਂ 'ਚ ਘਿਰੀ ਸ਼ਿਨਵਾਤਰਾ ਨੂੰ 2014 'ਚ ਫ਼ੌਜੀ ਤਖ਼ਤਾ ਪਲਟ ਰਾਹੀਂ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ। ਸ਼ਿਨਵਾਤਰਾ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪੇ੫ਰਿਤ ਦੱਸਦੀ ਰਹੀ ਹੈ।
ਬਹੁਉਦੇਸ਼ੀ ਚੌਲ ਸਬਸਿਡੀ ਯੋਜਨਾ ਰਾਹੀਂ ਸ਼ਿਨਵਾਤਰਾ ਦੀ ਫਿਊ ਥਾਈ ਪਾਰਟੀ ਨੇ ਸਾਲ 2011 ਦੀਆਂ ਆਮ ਚੋਣਾਂ 'ਚ ਜਿੱਤ ਹਾਸਿਲ ਕੀਤੀ ਸੀ।
ਬੈਂਕਾਕ : ਥਾਈਲੈਂਡ ਦੀ ਇਕ ਅਦਾਲਤ ਨੇ ਸਾਬਕਾ ਪ੫ਧਾਨ ਮੰਤਰੀ ਿਯੰਗਲਕ ਸ਼ਿਨਵਾਤਰਾ ਨੂੰ ਚੌਲ ਘੁਟਾਲੇ 'ਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਸ਼ਿਨਵਾਤਰਾ ਦੇਸ਼ ਛੱਡ ਕੇ ਭੱਜ ਗਈ ਹੈ।
ਇਸ ਦੇ ਚੱਲਦੇ ਥਾਈਲੈਂਡ ਨੂੰ ਪਿੱਛੇ ਛੱਡ ਕੇ ਵੀਅਤਨਾਮ ਦੁਨੀਆ ਦਾ ਸਭ ਤੋਂ ਵੱਡਾ ਚੌਲ ਆਮਦ ਵਾਲਾ ਦੇਸ਼ ਬਣ ਗਿਆ। ਮੁੱਦਈ ਦਾ ਦੋਸ਼ ਸੀ ਕਿ ਸ਼ਿਨਵਾਤਰਾ ਨੇ ਕਿਸਾਨਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਸਬਸਿਡੀ ਯੋਜਨਾ 'ਚ ਭਿ੫ਸ਼ਟਾਚਾਰ ਨੂੰ ਨਜ਼ਰ ਅੰਦਾਜ਼ ਕੀਤਾ।