ਜੋਕਰ ਬਣਨ ਦੀ ਖ਼ਾਹਿਸ਼ ਨੇ ਕਰਾਇਆ ਇਹ ਕਾਰਾ, ਵੇਖੋ ਤਸਵੀਰਾਂ
ਹਾਲਾਂਕਿ ਇਸ ਸਭ ਦੀ ਵਜ੍ਹਾ ਕਰਕੇ ਉਸ ਦੀ ਨਿੱਜੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋਈ ਹੈ। ਉਸ ਦੀ ਪ੍ਰੇਮਿਕਾ ਨੇ ਉਸਨੂੰ ਛੱਡ ਦਿੱਤਾ ਹੈ ਪਰ ਰਿਚੀ ਆਪਣੀ ਅੜੀ ’ਤੇ ਅੜਿਆ ਹੋਇਆ ਹੈ।
ਜੋਕਰ ਬਣਨ ਲਈ ਰਿਚੀ ਨੇ ਇੱਕ ਯੂਨੀਸਾਈਕਲ ਵੀ ਲਿਆ ਹੈ। ਸਾਈਕਲ ਨੂੰ ਉਸਨੇ ਇਸ ਤਰ੍ਹਾਂ ਸਿੱਖਿਆ ਹੈ ਕਿ ਕਰਤਬ ਦਿਖਾਉਣ ਲੱਗਿਆਂ ਉਸ ਨੂੰ ਸੱਟ ਨਾ ਲੱਗੇ।
ਅੱਜ ਉਹ ਅਸਲ ਜ਼ਿੰਦਗੀ ਵਿੱਚ ਵੀ ਜੋਕਰ ਬਣ ਚੁੱਕਾ ਹੈ। ਨੱਕ ਤੇ ਚਿਹਰੇ ’ਤੇ ਮੇਕਅੱਪ ਨਹੀਂ, ਬਲਕਿ ਟੈਟੂ ਬਣਵਾ ਲਏ ਹਨ। ਉਸ ਨੇ ਆਈਬ੍ਰੋਜ਼ ’ਤੇ ਸਿਲੀਕਾਨ ਇੰਪਲਾਂਟ ਕਰਾਇਆ ਹੈ ਤਾਂ ਕਿ ਜੋਕਰ ਦੀ ਸਹੀ ਦਿੱਖ ਮਿਲ ਸਕੇ।
ਅੱਜ ਰਿਚੀ ਕਿਸੇ ਜੋਕਰ ਤੋਂ ਘੱਟ ਨਹੀਂ ਲੱਗਦਾ। ਉਸ ਦੀਆਂ ਲਾਲ ਮੁੱਛਾਂ, ਲਾਲ ਨੱਕ, ਵੱਡੇ-ਵੱਡੇ ਤੇ ਲਾਲ ਰੰਗ ਦੇ ਭਰਵੱਟੇ ਤੇ ਰੁੱਖੇ ਵਾਲ ਹਨ। ਜਿਵੇਂ ਉਹ ਹਮੇਸ਼ਾਂ ਤੋਂ ਜੋਕਰ ਬਣਨਾ ਚਾਹੁੰਦਾ ਸੀ, ਉਸ ਨੇ ਆਪਣੇ-ਆਪ ਨੂੰ ਵੀ ਉਸੇ ਤਰ੍ਹਾਂ ਦਾ ਬਣਾ ਲਿਆ। ਹੁਣ ਰਿਚੀ ਦਾ ਚਿਹਰਾ ਵੀ ਨੀਲਾ ਹੈ।
ਉਹ ਬਚਪਨ ਤੋਂ ਹੀ ਆਪਣੇ ਟ੍ਰਿਕਸ ਤੇ ਜਾਦੂਗਰੀ ਦੀ ਖੇਡ ਵਿੱਚ ਮਾਹਰ ਸੀ। ਬਤੌਰ ਜੋਕਰ ਰਿਚੀ ਨੇ ਸ਼ੁਰੂਆਤ ਵਿੱਚ ਸਰਕਸ ਲਈ ਵੀ ਕੰਮ ਕੀਤਾ। ਉਸ ਦਾ ਮੰਨਣਾ ਹੈ ਕਿ ਜਦੋਂ ਵੀ ਕੋਈ ਦੁਖ਼ੀ ਹੁੰਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਾਰਨਾਮਾ ਕਰੇ ਜੋ ਅਕਸਰ ਜੋਕਰ ਕਰਕੇ ਲੋਕਾਂ ਨੂੰ ਹਸਾਉਂਦਾ ਹੈ।
ਇਹ ਸ਼ਖ਼ਸ ਰਿਚੀ ਦ ਬਾਰਬਰ ਹੈ ਜੋ ਪੁਰਾਣੇ ਜ਼ਮਾਨੇ ਦੇ ਜੋਕਰ ਤੇ ਨਾਈ ’ਤੇ ਯਕੀਨ ਕਰਦਾ ਹੈ।
ਇਹ ਵਿਅਕਤੀ ਬਚਪਨ ਤੋਂ ਹੀ ਜੋਕਰ ਬਣਨਾ ਚਾਹੁੰਦਾ ਸੀ।
ਬਚਪਨ ਵਿੱਚ ਹਰ ਕਿਸੇ ਨੇ ਕੁਝ ਨਾ ਕੁਝ ਬਣਨ ਦਾ ਸੁਪਨਾ ਵੇਖਿਆ ਹੁੰਦਾ ਹੈ। ਫਿਰ ਜਿਵੇਂ-ਜਿਵੇਂ ਉਮਰ ਵਧਦੀ ਹੈ, ਖ਼ਾਹਿਸ਼ਾਂ ਤੇ ਟੀਚੇ ਬਦਲਦੇ ਰਹਿੰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਇੱਕ ਵਾਰ ਮਨ ’ਚ ਕੁਝ ਠਾਣ ਲੈਣ ਤਾਂ ਉਹ ਕਰਕੇ ਹੀ ਬੈਠਦੇ ਹਨ। ਇਸ ਵਿਅਕਤੀ ਨਾਲ ਕੁਝ ਅਜਿਹਾ ਹੀ ਵਾਪਰਿਆ।