ਇੱਕ ਹੋਟਲ, ਜਿੱਥੇ ਜੰਗਲੀ ਹਾਥੀ ਵੀ ‘ਫਾਈਵ ਸਟਾਰ’ ਮਹਿਮਾਨ
ਫੋਟੋਗ੍ਰਾਫਰ ਨਾਥਨ ਪਿੱਚਰ, ਜਿਸ ਨੇ ਇਨ੍ਹਾਂ ਹਾਥੀਆਂ ਦੀ ਵੀਡੀਓਗ੍ਰਾਫੀ ਕੀਤੀ ਹੈ, ਨੇ ਦੱਸਿਆ ਕਿ ਇਸ ਵਾਰ ਜਦੋਂ ਹਾਥੀਆਂ ਦਾ ਝੁੰਡ ਹੋਟਲ ਦੇ ਬਾਹਰ ਪੁੱਜਾ ਤਾਂ ਛੋਟਾ ਬੱਚਾ ਥੱਕਿਆ ਹੋਇਆ ਸੀ, ਜਿਸ ਕਰਕੇ ਸਾਰੇ ਹਾਥੀਆਂ ਨੇ ਦੋ ਵਾਰ ਗੇਟ ਦੇ ਬਾਹਰ ਰੁੱਕ ਕੇ ਉਸ ਨੂੰ ਆਰਾਮ ਦਿਵਾਇਆ। ਇਸ ਤੋਂ ਬਾਅਦ ਉਹ ਹੋਟਲ ਦੀ ਲਾਬੀ ਵਿੱਚੋਂ ਲੰਘ ਕੇ ਅੰਦਰ ਚਲੇ ਗਏ।
ਇਹ ਝੁੰਡ ਬਾਗ ਦੇ ਜੂਸ ਭਰੇ ਅੰਬਾਂ ਦਾ ਆਨੰਦ ਮਾਣਦਾ ਹੈ। ਕੱਚੇ ਅੰਬਾਂ ਨੂੰ ਇਹ ਹਾਥੀ ਪਹਿਲਾਂ ਪੈਰਾਂ ਨਾਲ ਮਸਲਦੇ ਹਨ, ਫਿਰ ਸੁੰਡ ਰਾਹੀਂ ਚੁੱਕ ਕੇ ਮੂੰਹ ‘ਚ ਪਾਉਂਦੇ ਹਨ। ਹੋਟਲ ਸਟਾਫ ਵੱਲੋਂ ਵਿਸ਼ੇਸ਼ ਪਕਵਾਨਾਂ ਰਾਹੀਂ ਇਸ ਝੁੰਡ ਦੀ ਸੇਵਾ ਕੀਤੀ ਜਾਂਦੀ ਹੈ। ਇਸ ਵਾਰ ਇਸ ਝੁੰਡ ਨਾਲ ਇਕ ਛੋਟਾ ਹਾਥੀ ਵੀ ਆਇਆ ਸੀ, ਜਿਸ ਦਾ ਹੋਟਲ ਸਟਾਫ ਵੱਲੋਂ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਹਾਥੀਆਂ ਨੂੰ ਵੇਖਣ ਲਈ ਬਹੁਤ ਸਾਰੇ ਟੂਰਿਸਟ ਵੀ ਇਨ੍ਹਾਂ ਦਿਨਾਂ ‘ਚ ਹਰ ਸਾਲ ਹੋਟਲ ‘ਚ ਆ ਕੇ ਰੁਕਦੇ ਹਨ। ਇਹ ਝੁੰਡ ਜਿੰਨੇ ਦਿਨ ਇਥੇ ਰਹਿੰਦਾ ਹੈ ਬਹੁਤ ਸ਼ਾਂਤ ਰਹਿੰਦਾ ਹੈ, ਜਿਸ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਹਨ।
ਹੋਟਲ ਦੇ ਪ੍ਰਬੰਧਕਾਂ ਅਨੁਸਾਰ ਹਾਥੀਆਂ ਦਾ ਇਹ ਝੁੰਡ ਪਿਛਲੇ ਕਈ ਸਾਲਾਂ ਤੋਂ ਹੋਟਲ ਦੇ ਨਾਲ ਦੇ ਅੰਬਾਂ ਦੇ ਬਾਗਾਂ ਵੱਲ ਖਿੱਚਿਆ ਆਉਂਦਾ ਹੈ। ਹੋਟਲ ਦੇ ਗੇਟ ‘ਤੇ ਪੁੱਜਣ ‘ਤੇ ਇਹ ਝੁੰਡ ਗਰਜ ਕੇ ਆਪਣੇ ਆਉਣ ਦੀ ਸੂਚਨਾ ਦਿੰਦਾ ਹੈ ਤੇ ਹੋਟਲ ਦੀ ਲਾਬੀ ਵਿੱਚੋਂ ਹੁੰਦਾ ਹੋਇਆ ਅੰਦਰ ਬਾਗ ‘ਚ ਚਲਾ ਜਾਂਦਾ ਹੈ।
ਲੁਸਾਕਾ; ਜ਼ਾਂਬੀਆ ਦੇ ਲੇਕ ਕਰੀਬਾ ਨੈਸ਼ਨਲ ਪਾਰਕ ਤੋਂ ਜੰਗਲੀ ਹਾਥੀਆਂ ਦਾ ਇਕ ਝੁੰਡ ਹਰ ਸਾਲ ਸਰਦੀਆਂ ‘ਚ ਮਫੂਵੇ ਲੋਜ ਹੋਟਲ (ਫਾਈਵ ਸਟਾਰ ਸਹੂਲਤਾਂ ਵਾਲਾ ਇਕ ਹੋਟਲ) ਵਿੱਚ ਆਉਂਦਾ ਹੈ, ਜਿਥੇ ਹੋਟਲ ਵੱਲੋਂ ਉਨ੍ਹਾਂ ਦੀ ਖੂਬ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ ਤੇ ਸਾਰਾ ਸਟਾਫ ਉਨ੍ਹਾਂ ਦੀ ਖਾਤਰਦਾਰੀ ‘ਚ ਲੱਗ ਜਾਂਦਾ ਹੈ। ਇਸ ਲੋਜ ‘ਚ ਰੁਕੇ ਟੂਰਿਸਟਾਂ ਲਈ ਇਹ ਖਿੱਚ ਦਾ ਕੇਂਦਰ ਹੁੰਦੇ ਹਨ।