✕
  • ਹੋਮ

ਦੁਨੀਆ ਦੇ ਸਭ ਤੋਂ ਭਾਰੇ ਬੱਚੇ ਦਾ ਵਜ਼ਨ ਜਾਣ ਹੋ ਜਾਓਗੇ ਹੈਰਾਨ

ਏਬੀਪੀ ਸਾਂਝਾ   |  04 Jul 2018 02:39 PM (IST)
1

ਡਾਕਟਰਾਂ ਨੇ ਮਿਹਰ ਨੂੰ ਘੱਟ ਕੈਲੋਰੀ ਵਾਲਾ ਭੋਜਨ ਖਾਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਸ ਦਾ ਵਜ਼ਨ 10 ਕਿੱਲੋ ਘਟ ਗਿਆ। ਇਸੇ ਤਰ੍ਹਾਂ ਦੋ ਮਹੀਨਿਆਂ ਵਿੱਚ ਉਸ ਦਾ ਵਜ਼ਨ 237 ਕਿੱਲੋ ਤੋਂ 196 ਕਿੱਲੋ ’ਤੇ ਆ ਗਿਆ ਸੀ। ਇਸ ਪਿੱਛੋਂ ਹੋਰ ਵਜ਼ਨ ਘੱਟ ਕਰਨ ਲਈ ਬੱਚੇ ਦਾ ਆਪਰੇਸ਼ਨ ਕੀਤਾ ਗਿਆ। ਡਾਕਟਰਾਂ ਕਿਹਾ ਕਿ ਇਹ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਇੰਨੇ ਜ਼ਿਆਦਾ ਵਜ਼ਨੀ ਬੱਚੇ ਨੂੰ ਬੇਹੋਸ਼ੀ ਦੀ ਦਵਾਈ ਕਿਵੇਂ ਦਿੱਤੀ ਜਾਏ। ਹਾਲਾਂਕਿ ਇਸ ਲਈ ਡਾਕਟਰਾਂ ਨੇ ਵਿਸ਼ੇਸ਼ ਤਰ੍ਹਾਂ ਦੇ ਯੰਤਰਾਂ ਦੀ ਵਰਤੋਂ ਕੀਤੀ। ਇਹ ਆਪਰੇਸ਼ਨ ਸਫਲ ਰਿਹਾ ਤੇ ਹੁਣ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

2

ਇਸ ਤੋਂ ਬਾਅਦ ਘਰ ਵਾਲਿਆਂ 2010 ਵਿੱਚ ਬੱਚੇ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਡਾਕਟਰਾਂ ਕਿਹਾ ਕਿ ਬੱਚਾ ਬਹੁਤ ਛੋਟਾ ਹੈ ਇਸ ਲਈ ਅਜੇ ਉਸ ਦਾ ਆਪਰੇਸ਼ਨ ਨਹੀਂ ਕੀਤਾ ਜਾ ਸਕਦਾ।

3

ਮਿਹਰ ਦੇ ਘਰ ਵਾਲਿਆਂ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਇਹ ਆਮ ਗੱਲ ਹੈ ਕਿਉਂਕਿ ਘਰ ਦੇ ਸਾਰੇ ਮੈਂਬਰਾਂ ਦਾ ਵਜ਼ਨ ਲਗਪਗ ਜ਼ਿਆਦਾ ਹੀ ਹੈ ਪਰ ਹੌਲ਼ੀ-ਹੌਲ਼ੀ ਮੋਟਾਪੇ ਦੀ ਵਜ੍ਹਾ ਕਰਕੇ ਉਸ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਦਾ ਤੁਰਨਾ ਵੀ ਮੁਹਾਲ਼ ਹੋ ਗਿਆ। ਮਿਹਰ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ।

4

ਮਿਹਰ ਦਾ ਜਨਮ 2003 ਵਿੱਚ ਹੋਇਆ ਸੀ ਤੇ ਉਸ ਸਮੇਂ ਉਸ ਦੀ ਵਜ਼ਨ ਆਮ ਬੱਚਿਆਂ ਵਾਂਗ 2.5 ਕਿੱਲੋ ਸੀ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਸ ਦਾ ਵਜ਼ਨ ਵਧਦਾ ਗਿਆ। ਪੰਜ ਸਾਲਾਂ ਦੀ ਉਮਰ ਵਿਚ ਮਿਹਿਰ ਦਾ ਵਜ਼ਨ 60.70 ਕਿੱਲੋ ਹੋ ਗਿਆ ਸੀ।

5

ਹਸਪਤਾਲ ਦੇ ਸਰਜਨ ਪ੍ਰਦੀਪ ਚੌਬੇ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਦਾ ਵਜ਼ਨ 237 ਕਿੱਲੋ ਸੀ। ਗੈਸਟਰਿਕ ਬਾਈਪਾਸ ਸਰਜਰੀ ਕਰਾਉਣ ਵਾਲੇ ਮਿਹਰ ਦੀ ਉਮਰ 14 ਸਾਲ ਹੈ।

6

ਪੱਛਮੀ ਦਿੱਲੀ ਦੇ ਉੱਤਮ ਨਗਰ ਵਿੱਚ ਰਹਿਣ ਵਾਲੇ ਮਿਹਰ ਜੈਨ ਦਾ ਵਜ਼ਨ ਜਾਣ ਤੁਸੀਂ ਹੈਰਾਨ ਹੋ ਜਾਓਗੇ। ਉਹ ਦੁਨੀਆ ਦਾ ਸਭ ਤੋਂ ਭਾਰਾ ਬੱਚਾ ਹੈ। ਡਾਕਟਰਾਂ ਨੇ ਸਰਜਰੀ ਜ਼ਰੀਏ ਉਸ ਦਾ ਵਜ਼ਨ ਕੁਝ ਹੱਦ ਤਕ ਘੱਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਮਿਹਿਰ ਦਾ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

  • ਹੋਮ
  • ਅਜ਼ਬ ਗਜ਼ਬ
  • ਦੁਨੀਆ ਦੇ ਸਭ ਤੋਂ ਭਾਰੇ ਬੱਚੇ ਦਾ ਵਜ਼ਨ ਜਾਣ ਹੋ ਜਾਓਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.