ਅਦਭੁਤ ਹੈ ਰਾਣੀ ਲਕਸ਼ਮੀ ਬਾਈ ਦਾ ਇਹ ਪ੍ਰਾਚੀਨ ਕਿਲ੍ਹਾ
ਇਸ ਕਿਲ੍ਹੇ ਵਿੱਚ ਅਜੇਹੀ ਝੀਲ ਬਣੀ ਹੋਈ ਹੈ ਜਿਸ ਨੂੰ ਵੇਖ ਕੇ ਨੈਨੀਤਾਲ ਯਾਦ ਆ ਜਾਏਗਾ। ਇਸ ਵਿਸ਼ਾਲ ਝੀਲ ਦਾ ਦੂਜਾ ਕਿਨਾਰਾ ਨਜ਼ਰੀਂ ਨਹੀਂ ਪੈਂਦਾ।
ਇੱਥੇ 1744 ਈਸਵੀ ਵਿੱਚ ਪੇਸ਼ਵਾ ਤੇ ਬੁੰਦੇਲਾ ਵਿਚਾਲੇ ਯੁੱਧ ਹੋਇਆ ਸੀ ਜਿਸ ਵਿੱਚ ਮਾਧਵ ਸਿੰਧੀਆ ਦੇ ਅਗਰਜ਼ ਜਿਓਤੀ ਭਾਊ ਦਾ ਮੌਤ ਹੋ ਗਈ ਸੀ।
ਕਿਲ੍ਹੇ ਵਿੱਚ ਅਸਤਬਲ ਤੇ ਹਾਥੀ ਦੁਆਰ ਦਾ ਵੀ ਨਿਰਮਾਣ ਕਰਾਇਆ ਗਿਆ ਹੈ।
ਕਿਲ੍ਹੇ ਵਿੱਚ ਤਿੰਨ ਖੂਹਾਂ ਦੇ ਵੀ ਪ੍ਰਮਾਣ ਮਿਲਦੇ ਹਨ। ਇਨ੍ਹਾਂ ਵਿੱਚੋਂ ਇੱਕ ਵੱਡੇ ਖੂਹ ਨੂੰ ਲੋਕ ਮੌਤ ਦਾ ਖੂਹ ਦੱਸਦੇ ਹਨ। ਉਸ ਸਮੇਂ ਦੋਸ਼ੀਆਂ ਨੂੰ ਇਸੇ ਖੂਹ ਵਿੱਚ ਭੁੱਖ ਪਿਆਸ ਨਾਲ ਤੜਫਣ ਲਈ ਛੱਡ ਦਿੱਤਾ ਜਾਂਦਾ ਸੀ।
ਇਹ ਕਿਲ੍ਹਾ ਮਹਾਰਾਣੀ ਲਕਸ਼ਮੀ ਬਾਈ ਦੇ ਸਮਰ ਪੈਲੇਸ ਦੇ ਨਾਂਅ ਨਾਲ ਮਸ਼ਹੂਰ ਹੈ। ਇੱਥੇ ਰਾਜ ਪਰਿਵਾਰ ਤੇ ਉਨ੍ਹਾਂ ਦੇ ਸੇਵਕ ਨਿਵਾਸ ਕਰਦੇ ਸਨ।
ਰਾਣੀ ਲਕਸ਼ਮੀ ਬਾਈ ਗਰਮੀ ਤੋਂ ਨਿਜਾਤ ਪਾਉਣ ਲਈ ਇਸ ਕਿਲ੍ਹੇ ਵਿੱਚ ਆਉਂਦੀ ਸੀ।
ਇਹ ਕਿਲ੍ਹਾ ਝਾਂਸੀ ਖਜੁਰਾਹੋ ਮਾਰਗ ’ਤੇ ਬਰੂਆਸਾਗਰ ਕਸਬੇ ਵਿੱਚ ਲਘੂ ਪਹਾੜੀ ’ਤੇ ਮਨੋਰਮ ਝੀਲ ਦੇ ਤਟ ’ਤੇ ਸਥਿਤ ਹੈ। ਇਹ ਕਿਲ੍ਹਾ ਬੁੰਦੇਲਾ ਰਾਜਾ ਉਦਿਤ ਸਿੰਘ ਨੇ 18ਵੀਂ ਸਦੀ ਵਿੱਚ ਬਣਵਾਇਆ ਸੀ।
ਝਾਂਸੀ: ਸ਼ਹਿਰ ਤੋਂ 18 ਕਿਲੋਮੀਟਰ ਦੂਰ ਅਜਿਹਾ ਕਿਲ੍ਹਾ ਹੈ ਜਿਸ ਵਿੱਚ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਖੂਹ ਬਣਾਇਆ ਗਿਆ ਸੀ। ਬੁੰਦੇਲਖੰਡ ਦੀਆਂ ਪ੍ਰਚੀਨ ਇਮਾਰਤਾਂ ਰਹੱਸ, ਰੋਮਾਂਚ ਤੇ ਸ਼ਿਲਪ ਕਲਾ ਦਾ ਅਦਭੁਤ ਨਮੂਨਾ ਹਨ।