ਬੰਗਲੁਰੂ: ਬਾਂਦਰਾਂ ਦੀ ਇੱਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਉਹ ਬਿਜਲੀ ਦੀਆਂ ਤਾਰਾਂ ਦੀ ਮਦਦ ਨਾਲ ਇੱਕ ਇਮਾਰਤ ਤੋਂ ਦੂਸਰੀ ਇਮਾਰਤ 'ਤੇ ਜਾਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਪਰਵੀਨ ਕਸਵਾਨ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ।
ਦੱਸ ਦਈਏ ਕਿ ਇਸ ਵੀਡੀਓ ਵਿੱਚ ਬਾਂਦਰਾਂ ਦਾ ਇੱਕ ਸਮੂਹ ਹੈ ਜੋ ਖਾਣੇ ਦੀ ਭਾਲ ਵਿੱਚ ਇੱਕ ਇਮਾਰਤ ਤੋਂ ਦੂਸਰੀ ਇਮਾਰਤ ਵੱਲ ਕੁੱਦ ਰਹੇ ਹਨ ਤੇ ਉਹ ਬਿਜਲੀ ਦੀ ਤਾਰ ਦਾ ਸਹਾਰਾ ਲੈ ਕੇ ਤਿਲਕਦੇ ਹੋਏ ਨਜ਼ਰ ਆ ਰਹੇ ਹਨ। ਬਾਂਦਰ ਨਿਸ਼ਚਤ ਤੌਰ 'ਤੇ ਸਾਡੇ ਵਰਗੇ ਮਨੁੱਖਾਂ ਵਰਗੇ ਤਿੱਖੇ ਦਿਮਾਗ ਵਾਲੇ ਜਾਨਵਰ ਹਨ, ਇਸ ਲਈ ਉਨ੍ਹਾਂ ਨੇ ਭੋਜਨ ਤਕ ਪਹੁੰਚਣ ਲਈ ਬਿਜਲੀ ਦੀਆਂ ਤਾਰਾਂ ਦਾ ਸਹਾਰਾ ਲਿਆ।
ਇਸ ਛੋਟੀ ਜਿਹੀ ਕਲਿੱਪ ਵਿਚ ਤੁਸੀਂ ਦੇਖ ਸਕਦੇ ਹੋ ਕਿ ਬਾਂਦਰ ਕਿਵੇਂ ਇੱਕ ਉੱਚੀ ਇਮਾਰਤ ਤੋਂ ਦੂਸਰੀ ਵੱਲ ਜਾ ਰਹੇ ਹਨ। ਇਸ ਦੇ ਨਾਲ ਹੀ ਬਾਂਦਰਾਂ ਦੇ ਇਸ ਮਨੋਰੰਜਨ ਨਾਲ ਭਰੇ ਵੀਡਿਓ ਨੂੰ 25,000 ਤੋਂ ਵੱਧ ਲਾਈਕ ਮਿਲੇ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਉਪਯੋਗਕਰਤਾ ਵੀਡੀਓ 'ਤੇ ਆਪਣੀ ਵੱਖਰੀ ਪ੍ਰਤੀਕ੍ਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ: Most Expensive Drug: ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, ਇੱਕ ਡੋਜ਼ ਦੀ ਕੀਮਤ 18 ਕਰੋੜ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904