ਇਸ ਸ਼ਹਿਰ ਦੇ ਇੱਕ ਕਮਰੇ ਦਾ ਕਿਰਾਇਆ ਸੁਣ ਉੱਡ ਜਾਣਗੇ ਹੋਸ਼
ਵਧਦੀ ਆਬਾਦੀ ਕਾਰਨ ਸਰਕਾਰ ਆਰਟੀਫੀਸ਼ੀਅਲ ਟਾਪੂਆਂ ਬਾਰੇ ਵੀ ਵਿਚਾਰ ਕਰ ਰਹੀ ਹੈ ਤੇ ਇਸ ਵਿੱਚ ਬਣਨ ਵਾਲੇ ਪਾਰਕਾਂ ਨੂੰ ਵੀ ਆਮ ਪਾਰਕਾਂ ਵਾਂਗ ਬਣਾਇਆ ਜਾਵੇਗਾ। ਡਿਜ਼ਾਈਨਰ ਵੀ ਆਪਣੇ ਕੰਸੈਪਟ ਨੂੰ ਅੱਗੇ ਵਧਾਉਂਦੇ ਹੋਏ ਕੰਕ੍ਰੀਟ ਪਾਈਪਾਂ ਤੇ ਘਰਾਂ ਨੂੰ ਸ਼ਿਪਿੰਗ ਕੰਟੇਨਰਾਂ ਦੇ ਰੂਪ ਵਿੱਚ ਬਣਾਉਣ ਦਾ ਵਿਚਾਰ ਕਰ ਰਹੇ ਹਨ। (ਤਸਵੀਰਾਂ- ਐਫਪੀ)
ਤਸਵੀਰ ਵਿੱਚ ਚੀਨ ਦੀ ਨਿਵਾਸੀ ਮਿਸ਼ੇਲ ਚੌ ਤੁਰਦੀ ਹੋਈ ਆਪਣੇ ਫਲੈਟ ਵੱਲ ਜਾਂਦੀ ਵਿਖਾਈ ਦੇ ਰਹੀ ਹੈ। ਹਾਂਗ ਕਾਂਗ ਦੇ ਕਾਨੂੰਨ ਮੁਤਾਬਕ, ਫਲੈਟ ਕਿੰਨਾ ਵੀ ਛੋਟਾ ਹੋਵੇ, ਇਸ ਦੀ ਕੋਈ ਸੀਮਾ ਤੈਅ ਨਹੀਂ ਹੈ। ਇਸ ਸ਼ਹਿਰ ਵਿੱਚ ਲੋਕ ਜ਼ਿਆਦਾ ਤੋਂ ਜ਼ਿਆਦਾ ਫਲੈਟ ਖਰੀਦਣ ਲਈ ਤਿਆਰ ਰਹਿੰਦੇ ਹਨ, ਇਸੇ ਲਈ ਡਿਵੈਲਪਰਜ਼ ਕਾਫੀ ਘੱਟ ਜਗ੍ਹਾ ਵਿੱਚ ਫਲੈਟ ਤਿਆਰ ਕਰਦੇ ਹਨ।
ਪ੍ਰਾਪਰਟੀ ਦੀ ਕੀਮਤ ਦੇ ਚੱਕਰ ਵਿੱਚ ਐਨਜੀ (29) ਵਾਂਗ ਕਈ ਲੋਕ ਹਫ਼ਤੇ ਦੇ ਅੰਤ ਵਿੱਚ ਆਪਣੇ ਘਰ ਚਲੇ ਜਾਂਦੇ ਹਨ।
ਇਸ ਸ਼ਹਿਰ ਵਿੱਚ ਜ਼ੇਗ ਐਨਜੀ ਵਾਂਗ ਅਜਿਹੇ ਲੇਕ ਵੀ ਰਹਿੰਦੇ ਹਨ ਜੋ ਜ਼ਿਆਦਾ ਆਮਦਨ ਨਾ ਹੋਣ ਕਾਰਨ ਵੀਕੈਂਡ ਵਿੱਚ ਆਪਣੇ ਘਰ ਚਲੇ ਜਾਂਦੇ ਹਨ।
ਲਾ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਾਪਰਟੀ ਡਵੈਲਪਰਜ਼ ਖਰੀਦਦਾਰਾਂ ਨੂੰ ਇਸ ਮੰਤਵ ਨਾਲ ਹੀ ਫਲੈਟ ਦਿਵਾਂਉਂਦੇ ਹਨ ਕਿ ਰਹਿਣ ਵਾਲੇ ਸੌਂ ਵੀ ਸਕਣ ਤੇ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਸਕਣ। ਉਨ੍ਹਾਂ ਦੱਸਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ 30 ਫ਼ੀ ਸਦੀ ਰਕਮ ਦੇ ਦਿੱਤੀ ਤੇ ਫਲੈਟ ਦੀ ਬਚੀ ਹੋਈ ਰਾਸ਼ੀ ਹ ਆਪਣੀ ਕਮਾਈ ਵਿੱਚੋਂ ਦੇਣਗੇ।
ਲਾ ਦਾ ਜੋ ਫਲੈਟ ਹੈ ਉਹ ਤਕਰੀਬਨ 292 ਵਰਗ ਫੁੱਟ ਵਿੱਚ ਬਣਿਆ ਹੋਇਆ ਹੈ, ਇਸ ਦੀ ਕੀਮਤ ਤਕਰੀਬਨ 20,000 ਹਾਂਗ ਕਾਂਗ ਡਾਲਰ ਯਾਨੀ ਕਿ 1,73,423 ਰੁਪਏ ਹੈ। ਇਸੇ ਕਾਰਨ ਉਨ੍ਹਾਂ ਆਪਣੇ ਫੀਰਨੀਚਰ ਅਜਿਹੇ ਬਣਵਾਏ ਹੋਏ ਹਨ, ਜਿਸ ਨੂੰ ਜ਼ਰੂਰਤ ਪੈਣ 'ਤੇ ਇੱਕ ਡੈਸਕ ਵਾਂਗ ਵਰਤਿਆ ਜਾ ਸਕੇ।
ਫਾਈਨੈਂਸ ਵਰਕਰ ਅਰਦਿਆਨ ਲਾ (25) ਜਿਸ ਅਪਾਰਟਮੈਂਟ ਵਿੱਚ ਰਹਿੰਦੇ ਹਨ, ਉਹ ਕਰੀਬ 765 ਅਮਰੀਕੀ ਡਾਲਰ ਯਾਨੀ 52,065 ਰੁਪਏ ਚੁਕਾਉਂਦੇ ਹਨ। ਜਿੱਥੇ ਉਹ ਰਹਿੰਦੇ ਹਨ, ਉਹ ਇੱਕ ਤਰ੍ਹਾਂ ਦੀ ਸਲਿੱਮ ਗਲਾਸ ਬਿਲਡਿੰਗ ਹੈ ਤੇ ਉਸ ਦੇ ਹਰ ਫਲੋਰ 'ਤੇ ਚਾਰ ਅਪਾਰਟਮੈਂਟ ਬਣੇ ਹੋਏ ਹਨ। ਇਨ੍ਹਾਂ ਵਿੱਚ ਨੈਨੋ ਫਲੈਟਸ ਵੀ ਸ਼ਾਮਲ ਹਨ। ਦੱਸ ਦਈਏ ਕਿ ਚੀਨੀ ਸਰਕਾਰ ਨੇ ਆਪਣੇ ਨਿਯਮ ਵਿੱਚ ਬਦਲਾਅ ਕਰਦਿਆਂ ਹੋਇਆ ਇੱਕ ਘਰ ਲਈ 215 ਵਰਗ ਫੁੱਟ ਜਗ੍ਹਾ ਹੀ ਰੱਖੀ ਹੈ।
ਹਾਂਗਕਾਂਗ ਰੀਅਲ ਅਸਟੇਟ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਮਹਿੰਗਾ ਸੂਬਾ ਹੈ। ਇੱਥੇ ਪ੍ਰਤੀ ਵਿਅਕਤੀ ਆਮਦਨ ਦੇ ਮੁਕਾਬਲੇ ਘਰ 19.4 ਗੁਣਾ ਜ਼ਿਆਦਾ ਮਹਿੰਗਾ ਮਿਲਦਾ ਹੈ।
ਇਹ ਤਸਵੀਰ ਚੀਨ ਦੇ ਹਾਂਗਕਾਂਗ ਦੇ ਮੋਂਗ ਕੋਕ ਸ਼ਹਿਰ ਦੀ ਹੈ ਜਿਸ ਵਿੱਚ ਇੱਕ ਕੁੜੀ ਕਿਰਾਏ ਦੇ ਕਮਰੇ ਵਿੱਚ ਬੈਠੀ ਨਜ਼ਰ ਆ ਰਹੀ ਹੈ। ਸ਼ਹਿਰ ਵਿੱਚ ਬਣੇ ਇਸ ਤਰ੍ਹਾਂ ਦੇ ਰੂਮ ਨੂੰ 'ਨੈਨੋ ਫਲੈਟਸ' ਕਹਿੰਦੇ ਹਨ। ਹਾਂਗਕਾਂਗ ਵਿੱਚ ਜ਼ਿਆਦਾਤਰ ਨੌਜਵਾਨ ਕੰਮਕਾਜੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਕੱਟ ਰਹੇ ਹਨ।