ਭਾਰਤੀ ਰੇਲਵੇ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ 'ਚ ਲੋਕਲ ਟਰੇਨ ਦੇ ਅੰਦਰ ਸਵਾਰੀਆਂ ਵਿਚਕਾਰ ਘੋੜਾ ਦਿਖਾਈ ਦੇ ਰਿਹਾ ਹੈ। ਟਰੇਨ 'ਚ ਘੋੜੇ ਦੀ ਤਸਵੀਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਪੱਛਮੀ ਬੰਗਾਲ ਦੀ ਲੋਕਲ ਟਰੇਨ ਦੀ ਹੈ। ਪੱਛਮੀ ਬੰਗਾਲ ਦੀ ਲੋਕਲ ਟਰੇਨ 'ਚ ਸਫਰ ਕਰਦੇ ਘੋੜੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੇਲ ਗੱਡੀ ਵਿੱਚ ਘੋੜੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਰੇਲਵੇ ਨੇ ਜਾਂਚ ਦੇ ਹੁਕਮ ਦਿੱਤੇ ਹਨ। ਭਾਰਤੀ ਰੇਲਵੇ ਨੇ ਅਜੇ ਤੱਕ ਤਸਵੀਰ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਹੈ।

 

ਇਹ ਅਜੀਬ ਘਟਨਾ ਵੀਰਵਾਰ ਨੂੰ ਸਿਆਲਦਾਹ-ਡਾਇਮੰਡ ਹਾਰਬਰ ਡਾਊਨ ਲੋਕਲ ਟਰੇਨ 'ਚ ਵਾਪਰੀ। ਰਿਪੋਰਟ ਮੁਤਾਬਕ ਇਹ ਘੋੜਾ ਦੱਖਣੀ 24 ਪਰਗਨਾ ਤੋਂ ਦੌੜ ਮੁਕਾਬਲੇ ਤੋਂ ਬਾਅਦ ਵਾਪਸ ਆ ਰਿਹਾ ਸੀ। ਤਸਵੀਰ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਟਰੇਨ 'ਚ ਸਵਾਰ ਯਾਤਰੀਆਂ ਵਿਚਕਾਰ ਘੋੜਾ ਖੜ੍ਹਾ ਹੈ। ਲੋਕਲ ਟਰੇਨ 'ਚ ਸਫਰ ਕਰਦੇ ਘੋੜੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

ਘੋੜੇ ਨੇ ਰੇਲਗੱਡੀ ਵਿੱਚ ਸਵਾਰੀਆਂ ਨਾਲ ਕੀਤਾ ਸਫ਼ਰ  

 

ਘੋੜੇ ਦਾ ਮਾਲਕ ਵੀ ਉਸ ਦੇ ਨਾਲ ਰੇਲਗੱਡੀ ਵਿੱਚ ਸੀ। ਕਿਹਾ ਜਾਂਦਾ ਹੈ ਕਿ ਪੱਛਮੀ ਬੰਗਾਲ ਦੀਆਂ ਰੇਲ ਗੱਡੀਆਂ ਵਿੱਚ ਛੋਟੇ ਪਸ਼ੂਆਂ ਨਾਲ ਸਫ਼ਰ ਕਰਨਾ ਆਮ ਗੱਲ ਹੈ। ਲੋਕ ਅਕਸਰ ਛੋਟੇ ਜਾਨਵਰਾਂ ਨਾਲ ਸਫ਼ਰ ਕਰਦੇ ਦੇਖੇ ਜਾਂਦੇ ਹਨ। ਪਰ ਇੱਕ ਵੱਡੇ ਘੋੜੇ ਨਾਲ ਰੇਲਗੱਡੀ ਵਿੱਚ ਸਫ਼ਰ ਕਰਨਾ ਸ਼ਾਇਦ ਹੀ ਲੋਕਾਂ ਨੇ ਪਹਿਲਾਂ ਕਦੇ ਦੇਖਿਆ ਹੋਵੇਗਾ। 

 

 ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜਾਂਚ ਦੇ ਹੁਕਮ  

ਦੱਸਿਆ ਜਾ ਰਿਹਾ ਹੈ ਕਿ ਘੋੜਾ ਦੱਖਣੀ 24 ਪਰਗਨਾ ਦੇ ਬਾਰੀਪੁਰ 'ਚ ਇਕ ਘੋੜਸਵਾਰ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਸੀ। ਉਥੇ ਮੌਜੂਦ ਹੋਰ ਯਾਤਰੀਆਂ ਨੇ ਵੀ ਰੇਲਗੱਡੀ ਵਿਚ ਘੋੜਾ ਲਿਆਉਣ 'ਤੇ ਇਤਰਾਜ਼ ਜਤਾਇਆ ਸੀ ਪਰ ਘੋੜੇ ਦੇ ਮਾਲਕ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਟਰੇਨ 'ਚ ਕਾਫੀ ਭੀੜ ਹੈ ਅਤੇ ਲੋਕਾਂ ਨੂੰ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਮਿਲ ਰਹੀ ਹੈ।


 ਪੂਰਬੀ ਰੇਲਵੇ ਦੇ ਬੁਲਾਰੇ ਵਾਇਰਲ ਤਸਵੀਰ ਤੋਂ ਜਾਣੂ ਸਨ ਪਰ ਅਜੇ ਤੱਕ ਇਹ ਸਿੱਟਾ ਨਹੀਂ ਨਿਕਲਿਆ ਹੈ ਕਿ ਇਹ ਅਸਲ ਵਿੱਚ ਹੋਇਆ ਸੀ ਜਾਂ ਨਹੀਂ। ਮੁੱਖ ਲੋਕ ਸੰਪਰਕ ਅਧਿਕਾਰੀ ਏਕਲਵਿਆ ਚੱਕਰਵਰਤੀ ਨੇ ਕਿਹਾ ਹੈ ਕਿ ਸਾਨੂੰ ਵੀ ਅਜਿਹੀਆਂ ਤਸਵੀਰਾਂ ਮਿਲੀਆਂ ਹਨ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਘਟਨਾ ਕਿਸ ਸਟੇਸ਼ਨ 'ਤੇ ਵਾਪਰੀ ਹੈ। ਇਸ ਸਬੰਧੀ ਜਾਂਚ ਜਾਰੀ ਹੈ।