Sonam Kapoor-Anand Ahuja's New Delhi residence robbed, cash and jewellery worth Rs 1.41 Crore stolen
Sonam Kapoor-Anand Ahuja: ਬਾਲੀਵੁੱਡ ਐਕਟਰਸ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ ਤੋਂ ਕਰੋੜਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਮ ਦੇ ਨਵੀਂ ਦਿੱਲੀ ਸਥਿਤ ਘਰ ਤੋਂ ਚੋਰਾਂ ਨੇ 1.41 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਦਿੱਲੀ ਦੇ ਅੰਮ੍ਰਿਤਾ ਸ਼ੇਰਗਿੱਲ ਮਾਰਗ 'ਤੇ ਬਣੇ ਇਸ ਘਰ 'ਚ ਸੋਨਮ ਦੇ ਸਹੁਰੇ ਹਰੀਸ਼ ਆਹੂਜਾ, ਸੱਸ ਪ੍ਰਿਆ ਆਹੂਜਾ ਅਤੇ ਆਨੰਦ ਦੀ ਦਾਦੀ ਸਰਲਾ ਆਹੂਜਾ ਰਹਿੰਦੇ ਹਨ।
ਇਸ ਮਾਮਲੇ ਸਬੰਧੀ ਸੋਨਮ ਦੀ ਸੱਸ ਨੇ ਤੁਗਲਕ ਰੋਡ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਇਸ ਪੂਰੇ ਮਾਮਲੇ ਦੀ ਉਨ੍ਹਾਂ ਦੇ ਸਟਾਫ਼ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਦਿੱਲੀ ਪੁਲਿਸ ਨੇ ਵੀ ਚੋਰਾਂ ਨੂੰ ਫੜਨ ਲਈ ਟੀਮ ਬਣਾਈ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਘਰ ਦੇ 25 ਕਰਮਚਾਰੀਆਂ, 9 ਕੇਅਰਟੇਕਰ, ਡਰਾਈਵਰ, ਮਾਲੀ ਅਤੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਸੋਨਮ ਦੀ ਸੱਸ ਸਰਲਾ ਆਹੂਜਾ ਅਤੇ ਮੈਨੇਜਰ ਰਿਤੇਸ਼ ਗੌਰਾ ਚੋਰੀ ਦੀ ਸ਼ਿਕਾਇਤ ਕਰਨ ਲਈ 23 ਫਰਵਰੀ ਨੂੰ ਤੁਗਲਕ ਰੋਡ ਥਾਣੇ ਪਹੁੰਚੇ। ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਸਰਲਾ ਆਹੂਜਾ ਨੇ ਦੱਸਿਆ ਕਿ ਕਮਰੇ ਦੇ ਅਲਮੀਰਾ 'ਚੋਂ 1.40 ਕਰੋੜ ਰੁਪਏ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਅਲਮਾਰੀ ਵਿੱਚ ਗਹਿਣੇ ਸੀ ਪਰ ਜਦੋਂ 11 ਫਰਵਰੀ ਨੂੰ ਚੈਕਿੰਗ ਕੀਤੀ ਗਈ ਤਾਂ ਗਹਿਣੇ ਅਤੇ ਨਕਦੀ ਗਾਇਬ ਸੀ।
ਇਹ ਵੀ ਪੜ੍ਹੋ: Diljit Dosanjh ਨੇ ਫੰਨੀ ਅੰਦਾਜ਼ 'ਚ ਕਰਵਾਇਆ ਆਪਣੇ ਘਰ ਦੀ ਟੂਰ, ਵੀਡੀਓ 'ਚ ਦਿਖਾਇਆ ਟੁੱਟਿਆ ਬੈਡ, ਟੁੱਟਿਆ ਦਰਵਾਜ਼ੇ ਵਾਲਾ ਘਰ