ਹੁਣ ਅਣਵਿਆਹੇ ਜੋੜੇ ਬਿਨਾ ਕਿਸੇ ਡਰ ਬੁੱਕ ਕਰਾ ਸਕਣਗੇ ਹੋਟਲ
ਏਬੀਪੀ ਸਾਂਝਾ | 15 Sep 2016 04:07 PM (IST)
ਨਵੀਂ ਦਿੱਲੀ: ਅਣਵਿਆਹੇ ਜੋੜਿਆਂ ਲਈ ਖ਼ੁਸ਼ਖ਼ਬਰੀ ਹੈ। ਹੁਣ ਇੱਕ ਨਵੀਂ ਕੰਪਨੀ ਨੇ ਅਜਿਹੇ ਅਣਵਿਆਹੇ ਜੋੜਿਆਂ ਲਈ ਹੋਟਲ ਵਿੱਚ ਕਮਰੇ ਬੁੱਕ ਕਰਾਉਣ ਦੀ ਸੁਵਿਧਾ ਦੇਣੀ ਸ਼ੁਰੂ ਕੀਤੀ ਹੈ। ਇਸ ਤਹਿਤ ਹੁਣ ਅਨਮੈਰਿਡ ਕਪਲ ਵੀ ਬਿਨਾਂ ਕਿਸੇ ਡਰ-ਭੈਅ ਤੋਂ ਕਮਰੇ ਬੁੱਕ ਕਰਾ ਸਕਦੇ ਹਨ। ਕੁਝ ਘੰਟਿਆਂ ਲਈ ਬੁੱਕ ਕਰ ਸਕਦੇ ਹੋ ਕਮਰਾ: ਦਿੱਲੀ ਦੇ ਸੰਚਿਤ ਸੇਠੀ ਨੇ ਅਜਿਹੇ ਲੜਕੇ-ਲੜਕੀਆਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਖ਼ਾਸ ਤਰ੍ਹਾਂ ਦੀ ਵੈੱਬਸਾਈਟ ਬਣਾਈ ਹੈ। ਇਸ ਵੈੱਬਸਾਈਟ ਜ਼ਰੀਏ ਅਜਿਹੇ ਪ੍ਰੇਮੀ ਜੋੜਿਆਂ ਨੂੰ ਦਿੱਲੀ ਤੇ ਮੁੰਬਈ ਵਿੱਚ ਕਮਰੇ ਉਪਲਬਧ ਕਰਾਏ ਜਾ ਸਕਣਗੇ। ਇਸ ਵੈੱਬਸਾਈਟ ਦਾ ਨਾਮ ਹੈ ਸਟੇਅੰਕਲ। ਇਸ ਵੈੱਬਸਾਈਟ ਉੱਤੇ ਲਾਗਇਨ ਕਰਕੇ ਮੁੰਡੇ-ਕੁੜੀਆਂ ਕੁਝ ਘੰਟਿਆਂ ਲਈ ਕਮਰਾ ਬੁੱਕ ਕਰ ਸਕਦੇ ਹੋ। ਇਹ ਨਹੀਂ ਕੋਈ ਗ਼ੈਰਕਾਨੂੰਨੀ ਕੰਮ: ਸਟੇਅੰਕਲ ਦੀ ਵੈੱਬਸਾਈਟ ਉੱਤੇ ਲਿਖਿਆ ਹੈ 'ਤੁਸੀਂ ਕਿਸੇ ਵੀ ਸ਼ਹਿਰ ਵਿੱਚ ਹੋਵੋ, ਉਸੇ ਸ਼ਹਿਰ ਵਿੱਚ ਵੀ ਕਮਰਾ ਬੁੱਕ ਕਰ ਸਕਦੇ ਹੋ। ਕਾਨੂੰਨ ਦੇ ਹਿਸਾਬ ਤੋਂ ਇਹ ਗ਼ੈਰਕਾਨੂੰਨੀ ਨਹੀਂ। ਇਸ 'ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ। ਭਾਰਤ ਵਿੱਚ ਕੋਈ ਵੀ ਕਾਨੂੰਨ ਕਿਸੇ ਵੀ ਜੋੜੇ ਨੂੰ ਰਾਤ-ਭਰ ਲਈ ਹੋਟਲ ਬੁੱਕ ਕਰਨ ਤੋਂ ਨਹੀਂ ਰੋਕਦਾ। ਅਗਲੇ ਕੁਝ ਮਹੀਨੇ ਵਿੱਚ ਚੇਨਈ, ਕੋਲਕਾਤਾ ਤੇ ਬੈਂਗਲੁਰੂ ਨੂੰ ਵੀ ਜੋੜਨ ਦੀ ਯੋਜਨਾ ਹੈ। ਆਉਣ ਵਾਲੇ ਦਿਨਾਂ ਵਿੱਚ ਟੀਅਰ 1 ਦੇ ਸਾਰੇ ਸ਼ਹਿਰਾਂ ਵਿੱਚ ਅਜਿਹੇ ਹੀ ਹੋਟਲਾਂ ਦੀ ਵੈੱਬਸਾਈਟ ਉੱਤੇ ਲਿਸਟ ਪਾ ਦਿੱਤੀ ਜਾਵੇਗੀ। ਪਛਾਣ ਪੱਤਰ ਹੋਣਾ ਜ਼ਰੂਰੀ: ਕਿਸੇ ਵੀ ਹੋਟਲ ਵਿੱਚ ਕਮਰਾ ਲੈਣ ਲਈ ਸਿਰਫ਼ ਸ਼ਰਤ ਹੋਵੇਗੀ ਕਿ ਤੁਹਾਡੇ ਕੋਲ ਆਪਣਾ ਸਰਕਾਰੀ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਇਸ ਵੈੱਬਸਾਈਟ ਦਾ ਇਸਤੇਮਾਲ ਕਰਕੇ ਪ੍ਰੇਮੀ ਜੋੜੇ 8-10 ਘੰਟਿਆਂ ਲਈ ਕਮਰਾ ਕਿਰਾਏ ਉੱਤੇ ਲੈ ਸਕਦਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਣ ਜਾਂ ਪੁਲਿਸ ਦਾ ਕੋਈ ਡਰ ਨਹੀਂ ਹੋਵੇਗਾ।