ਨਵੀਂ ਦਿੱਲੀ: ਪਿਓਰਸਾਈਟ ਸਿਸਟਮ ਨੇ ਅਗਲੀ ਪੀੜੀ ਦੀ ਹੋਮ ਕਲੀਨਿੰਗ ਰੋਬੋਟ 'ਦ ਆਈਰੋਬੋਟ ਰੂੰਬਾ 980' ਵੈਕਿਊਮਿੰਗ ਰੋਬੋਟ ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਨਵੇਂ ਰੂੰਬਾ 980 'ਚ ਘਰ ਦੀ ਪੂਰੀ ਸਫਾਈ ਲਈ ਵਿਜ਼ੂਅਲ ਲੋਕਲਾਈਜੇਸ਼ਨ ਨਾਲ ਅਡੈਪਿਟਵ ਨੈਵੀਗੇਸ਼ਨ 'ਤੇ ਕੰਮ ਪੂਰਾ ਹੋਣ ਤੱਕ ਰੀਚਾਰਜਿੰਗ ਤੇ ਰਿਜੂਮਿੰਗ ਸ਼ਾਮਲ ਹੈ। ਆਈਰੋਬੋਟ ਹੋਮ ਐਪ ਦੀ ਵਰਤੋਂ ਕਰ ਰੂੰਬਾ 980 ਨੂੰ ਸਮਾਰਟਫੋਨ ਤੋਂ ਕਦੇ ਵੀ ਤੇ ਕਿਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ।








ਰੂੰਬਾ 980 'ਚ ਧੂੜ ਘੱਟੇ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਹ ਫਰਸ਼ ਦੀਆਂ ਵੱਖ-ਵੱਖ ਪਰਤਾਂ ਨੂੰ ਪਛਾਣ ਕੇ ਉਸ ਮੁਤਾਬਕ ਸਫਾਈ ਕਰਦਾ ਹੈ। ਕਾਰਪੇਟ ਬੂਸਟ ਦੇ ਨਾਲ ਇਸ ਦਾ ਏਰੋਫੋਰਸ ਕਲੀਨਿੰਗ ਸਿਸਟਮ ਕਾਰਪੇਟ ਤੇ ਰਗਸ ਤੇ ਜੇਨ 3 ਮੋਟਰ ਦੀ ਪ੍ਰਫਾਰਮੈਂਸ ਵਧਾ ਕੇ ਸਫਾਈ ਦੀ ਦੁੱਗਣੀ ਤਾਕਤ ਦਿੰਦਾ ਹੈ।







ਪਿਓਰਸਾਈਟ ਸਿਸਟਮ ਦੇ ਬੁਲਾਰੇ ਨੇ ਕਿਹਾ, "ਬਦਲਦੀ ਜੀਵਨ ਸ਼ੈਲੀ  ਦੇ ਚੱਲਦੇ ਭਾਰਤੀ ਉਪਭੋਗਤਾ ਆਪਣੇ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ ਨਿਰੰਤਰ ਸਹੂਲਤਾਂ ਵਾਲਾ ਹੱਲ ਲੱਭ ਰਹੇ ਹਨ। ਆਈਰੋਬੋਟ ਦਾ ਨਵਾਂ ਹੋਮ ਰੋਬੋਟ ਫਰਸ਼ ਦੀ ਸਫਾਈ ਕਰਨ ਦੇ ਤਰੀਕੇ ਤੇ ਘਰਾਂ ਦੀ ਸਫਾਈ ਦੀ ਪਰਿਭਾਸ਼ਾ 'ਚ ਬਦਲਾਅ ਲਿਆਏਗਾ।