ਨਵੀਂ  ਦਿੱਲੀ : ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਦੌਰ ਵਿੱਚ ਤਕਰੀਬਨ ਹਰ ਮੋਬਾਈਲ ਯੂਜ਼ਰ iPhone ਦੀ ਵਰਤੋਂ ਕਰਨਾ ਚਾਹੁੰਦਾ ਹੈ। iPhone7 ਲਾਂਚ ਹੋ ਚੁੱਕਿਆ ਹੈ ਤੇ ਇਹ ਜਲਦ ਹੀ ਭਾਰਤ ਦੇ ਮੋਬਾਈਲ ਬਾਜ਼ਾਰ ਵਿੱਚ ਚਾਰ ਚੰਨ ਲਾਏਗਾ।








ਜ਼ਿਆਦਾਤਰ ਲੋਕਾਂ ਦਾ iPhone ਚਲਾਉਣ ਦਾ ਸੁਫਨਾ ਇਸ ਲਈ ਖਟਾਈ 'ਚ ਪੈ ਜਾਂਦਾ ਹੈ ਕਿਉਂਕਿ ਇਸ ਦੀ ਕੀਮਤ ਦਾ ਭਾਰ ਹਰ ਕਿਸੇ ਦੀ ਜੇਬ ਦੀ ਚੁੱਕ ਸਕਦੀ। ਅਜਿਹੇ ਵਿੱਚ ਜੇਕਰ ਤੁਹਾਨੂੰ ਦੱਸਿਆ ਜਾਵੇ ਕਿ iPhone7 ਤੁਹਾਨੂੰ 1700 ਰੁਪਏ ਵਿੱਚ ਮਿਲ ਸਕਦਾ ਹੈ ਤਾਂ ਇਸ 'ਤੇ ਤੁਹਾਡਾ ਕੀ ਰਿਐਕਸ਼ਨ ਹੋਵੇਗਾ।







ਦਰਅਸਲ 'ਦੈਨਿਕ ਜਾਗਰਨ' ਵਿੱਚ ਛਪੀ ਖ਼ਬਰ ਮੁਤਾਬਕ, ਜੇਕਰ ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਤੁਹਾਨੂੰ ਆਈਫੋਨ ਮਹਿਜ਼ 1700 ਰੁਪਏ ਦੀ ਡਾਉਨ ਪੇਮੈਂਟ ਵਿੱਚ ਮਿਲ ਸਕਦਾ ਹੈ। ਇਸ ਦੀ ਬਾਕੀ ਦੀ ਕੀਮਤ ਤੁਹਾਨੂੰ ਕਿਸ਼ਤਾਂ ਵਿੱਚ ਚੁਕਾਉਣੀ ਪਵੇਗੀ।







ਖ਼ਬਰ ਮੁਤਾਬਕ, ਐਪਲ ਭਾਰਤੀ ਬੈਂਕਾਂ ਨਾਲ ਇਸ ਲਈ ਗੱਲ ਕਰ ਰਿਹਾ ਹੈ। ਇਸ ਦਾ ਜਲਦੀ ਹੀ ਕੋਈ ਨਤੀਜਾ ਆ ਸਕਦਾ ਹੈ।ਤਕਰੀਬਨ 60,000 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋ ਰਹੇ iPhone7 ਨੂੰ ਜੇਕਰ ਤੁਸੀਂ 1700 ਰੁਪਏ ਦੀ ਡਾਉਨ ਪੇਮੈਂਟ ਵਿੱਚ ਘਰ ਲੈ ਜਾ ਸਕਦੇ ਹੋ ਤਾਂ ਤਿਉਹਾਰਾਂ ਦੇ ਮੌਸਮ ਵਿੱਚ ਇਸ ਤੋਂ ਵਧੀਆ ਤੁਹਾਨੂੰ ਹੋਰ ਕੀ ਮਿਲੇਗਾ।