ਹੁਣ 3G ਫੋਨ 'ਚ ਚਲਾਓ ਜੀਓ ਸਿਮ
ਏਬੀਪੀ ਸਾਂਝਾ | 13 Sep 2016 03:59 PM (IST)
ਨਵੀਂ ਦਿੱਲੀ : ਧਮਾਕੇਦਾਰ ਆਫਰਜ਼ ਦੇ ਐਲਾਨ ਤੋਂ ਬਾਅਦ ਲੋਕਾਂ ਵਿੱਚ ਰਿਲਾਇੰਸ ਦਾ ਸਿਮ ਲੈਣ ਲਈ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੈ। ਹਰ ਕੋਈ ਜੀਓ ਇਸਤੇਮਾਲ ਕਰਨ ਚਾਹੁੰਦਾ ਹੈ। ਤੁਹਾਨੂੰ ਪਤਾ ਹੀ ਹੈ ਕਿ ਬਿਨਾਂ 4ਜੀ ਸਿਮ ਦੇ ਤੁਸੀਂ ਰਿਲਾਇੰਸ ਜੀਓ ਦੀ ਵਰਤੋਂ ਨਹੀਂ ਕਰ ਸਕਦੇ। ਅਸੀਂ ਤੁਹਾਨੂੰ ਦੱਸ ਰਹਿ ਹਾਂ ਕੁਝ ਅਜਿਹੇ ਹੈਕਸ ਜਿਸ ਨਾਲ ਤੁਸੀਂ 3 ਜੀ ਫੋਨ 'ਤੇ ਵੀ ਰਿਲਾਇੰਸ ਜੀਓ ਦੀ ਵਰਤੋਂ ਕਰ ਸਕਦੇ ਹੋ। 3 ਜੀ ਫੋਨ ਵਿੱਚ ਰਿਲਾਇੰਸ ਜੀਓ ਚਲਾਉਣ ਦੀ ਪਹਿਲੀ ਸ਼ਰਤ ਇਹ ਹੈ ਕਿ ਉਸ ਦਾ ਆਪਰੇਟਿੰਗ ਸਿਸਟਮ 4.4 ਕਿਟਕੈਟ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਫੋਨ 4.4 ਕਿਟਕੈਟ ਅਨੇਬਲਡ ਹੈ ਤਾਂ ਤੁਹਾਨੂੰ ਏ.ਐਮ.ਟੀ.ਕੇ. ਇੰਜਨੀਅਰਿੰਗ ਮੋਡ ਨਾਮ ਦਾ ਐਪਲੀਕੇਸ਼ਨ ਡਾਉਨਲੋਡ ਕਰਨਾ ਹੋਵੇਗਾ।ਇਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਦੇ ਨੈੱਟਵਰਕ ਸੈਟਿੰਗ ਆਪਸ਼ਨ ਵਿੱਚ ਜਾ ਕੇ ਪ੍ਰੈਫਰਡ ਨੈੱਟਵਰਕ ਦੇ ਆਪਸ਼ਨ ਦੀ ਚੋਣ ਕਰਨੀ ਹੋਵੇਗੀ। ਫਿਰ ਤੁਹਾਨੂੰ 4ਜੀ ਨੈੱਟਵਰਕ ਚੁਣਨ ਦਾ ਆਪਸ਼ਨ ਮਿਲੇਗਾ। ਇਸ ਆਪਸ਼ਨ ਨੂੰ ਚੁਣਦੇ ਹੀ ਤੁਸੀਂ ਆਪਣੇ 3 ਜੀ ਫੋਨ ਵਿੱਚ ਵੀ ਰਿਲਾਇੰਸ ਜੀਓ ਦਾ 4 ਜੀ ਸਿਮ ਵੀ ਚਲਾ ਸਕਦੇ ਹੋ।