ਨਵੀਂ ਦਿੱਲੀ : ਸ਼ਿਓਮੀ ਦਾ ਨਵਾਂ ਮੀ 5 'ਐਕਸਟ੍ਰੀਮ' ਵੈਰੀਐਂਟ ਭਾਰਤ ਵਿੱਚ ਆਨਲਾਈਨ ਥਰਡ ਪਾਰਟੀ ਰਿਟੇਲਰ ਵੇਚ ਰਹੀ ਹੈ। ਇਸ ਸਮਾਰਟਫੋਨ ਦੀ ਕੀਮਤ ਚੀਨ ਵਿੱਚ 20,000 ਰੁਪਏ ਹੈ। 'ਐਕਸਟਰੀਮ' ਵਿੱਚ ਕੁਝ ਨਵੇਂ ਫੀਚਰ ਹਨ, ਜੋ ਪੁਰਾਣੇ ਸ਼ਾਓਮੀ ਮੀ 5 ਤੋਂ ਵੱਖ ਹਨ।
ਖ਼ਾਸ ਗੱਲ ਇਹ ਹੈ ਕਿ ਨਵਾਂ ਸ਼ਾਓਮੀ ਮੀ 4 'ਐਕਸਟ੍ਰੀਮ' ਵੈਰੀਐਂਟ-3 ਜੀਬੀ ਰੈਮ ਨਾਲ ਲੈਸ ਹੈ। ਫੋਨ ਸਨੈਪਡਰੈਗਨ 820 ਪ੍ਰੋਸੈਸਰ ਦੇ ਨਾਲ 2.15 ਗੀਗਾਹਰਟਜ਼ 'ਤੇ ਚੱਲਦਾ ਹੈ। ਜਦਕਿ ਓਰਿਜਨਲ ਮੀ 5 ਇੱਕ ਡੁਅਲ ਸਿਮ ਸਮਾਰਟਫੋਨ ਹੈ। ਇਸ ਵਿੱਚ (1080×1920 ਪਿਕਸਲ) 5.5 ਇੰਚ ਦਾ ਫੁੱਲ ਐਚ.ਡੀ. ਡਿਸਪਲੇ ਹੈ। ਇਸ ਫੋਨ ਵਿੱਚ ਫੇਸ ਡਿਟੈਕਸ਼ਨ ਆਟੋਫੋਕਸ ਦੇ ਨਾਲ-ਨਾਲ ਐਲ.ਈ.ਡੀ. ਫਲੈਸ ਵੀ ਹੈ। ਫੋਨ ਵਿੱਚ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਵੀ ਹੈ। ਰਿਅਰ ਕੈਮਰੇ ਵਿੱਚ 4 ਐਕਸਿਸ ਓ.ਆਈ.ਓ.(ਆਪਟੀਕਲ ਇਮੇਜ਼ ਸਟੇਬਿਲਾਈਜੇਸ਼ਨ) ਤੇ ਸੈਫਾਇਰ ਗਲਾਸ, ਪ੍ਰੋਟੈਕਸ਼ਨ ਲੈਨਜ਼ ਹੈ। ਸਮਾਰਟਫੋਨ 4 ਕੇ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ।
ਸੈਲਫੀ ਦੇ ਲਈ ਇਸ ਨਵੇਂ ਫੋਨ ਵਿੱਚ ਦੋ ਮਾਈਕ੍ਰੋਨ ਪਿਕਸਲ ਦੇ ਨਾਲ 4 ਅਲਟਰਾ ਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਦਾ ਵਜ਼ਨ 129 ਗ੍ਰਾਮ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੋਨ ਬਹੁਤ ਸਲਿਮ ਹੈ। ਫੋਨ ਵਿੱਚ ਬੈਟਰੀ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਐਮ.ਆਈ. 5 ਵਿੱਚ 3000 ਐਮ.ਏ.ਐਚ. ਦੀ ਬੈਟਰੀ ਦੇ ਨਾਲ ਟਾਈਪ ਸੀ ਯੂ.ਐਸ.ਬੀ. ਪੋਰਟ ਵੀ ਦਿੱਤਾ ਗਿਆ ਹੈ।