ਨਵੀਂ ਦਿੱਲੀ: ਭਾਰਤੀ ਸੰਚਾਰ ਨਿਗਮ ਲਿਮਟਿਡ ਤੇ ਰਿਲਾਇੰਸ ਜੀਓ ਨੇ ਅੱਜ ਇੰਟਰਾ ਸਰਕਲ ਰੋਮਿੰਗ ਐਗ੍ਰੀਮੈਂਟ ਸਾਈਨ ਕੀਤਾ ਹੈ। ਇਸ ਐਗ੍ਰੀਮੈਂਟ ਨਾਲ BSNL ਤੇ ਰਿਲਾਇੰਸ ਜੀਓ ਦੇ ਯੂਜਰਜ਼ ਦੀਆਂ 4 ਜੀ ਸੇਵਾਵਾਂ ਦਾ ਫਾਇਦਾ ਲੈ ਸਕਣਗੇ। ਉੱਥੇ ਹੀ ਜੀਓ ਦੇ ਗਾਹਕ BSNL ਦੇ 2ਜੀ ਨੈਟਵਰਕ ਦੀ ਆਸਾਨੀ ਨਾਲ ਵਰਤੋਂ ਕਰ ਸਕਣਗੇ।
ਇਸ ਮੌਕੇ 'ਤੇ BSNL ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੇਕਟਰ ਅਨੁਪਮ ਸ਼੍ਰੀਵਾਸਤਵ ਨੇ ਕਿਹਾ, ' ਇਸ ਐਗ੍ਰੀਮੇਂਟ ਨਾਲ ਦੋਹਾਂ ਨੈੱਟਵਰਕ ਦੇ ਗਾਹਕਾਂ ਨੂੰ ਫਾਇਦਾ ਹੋਵੇਗਾ। BSNL ਦੇ ਕਸਟਮਰਸਜ਼ ਹਾਈ ਸਪੀਡ ਮੋਬਾਈਲ ਸੇਵਾਵਾਂ ਦਾ ਲਾਭ ਲੈ ਸਕਣਗੇ। ਇਹ ਦੋਹਾਂ ਲਈ ਫਾਇਦੇਮੰਦ ਹੋਵੇਗਾ।'
ਉਨ੍ਹਾਂ ਅੱਗੇ ਕਿਹਾ ਕਿ ਇਸ ਐਗ੍ਰੀਮੈਂਟ ਨਾਲ ਦੋਹਾਂ ਨੈੱਟਵਰਕ ਦੇ ਉਪਭੋਗਤਾਵਾਂ ਨੂੰ ਨੈੱਟਵਰਕ ਕਾਰਨ ਦਿੱਕਤ ਨਹੀਂ ਹੋਵੇਗੀ। ਰੋਮਿੰਗ ਦੌਰਾਨ BSNL ਦੇ 4ਜੀ ਯੂਜ਼ਰਸ ਕਸਟਮਰਸ ਰਿਲਾਇੰਸ ਜੀਓ ਦੀ 4ਜੀ ਸਰਵਿਸ ਦਾ ਫਾਇਦਾ ਚੁੱਕ ਸਕਣਗੇ।
ਉੱਥੇ ਹੀ ਰਿਲਾਇੰਸ ਜੀਓ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਮਸ਼ਰੂਵਾਲਾ ਨੇ ਕਿਹਾ ਕਿ ਨੈੱਟਵਰਕ ਦੇ ਮਾਮਲੇ ਵਿੱਚ BSNL ਦੀ ਪੇਂਡੂ ਖੇਤਰਾਂ ਵਿੱਚ ਮਜ਼ਬੂਤ ਆਧਾਰ ਹੈ ਜਿਸ ਦਾ ਸਾਡੇ ਗਾਹਕਾਂ ਨੂੰ ਫਾਇਦਾ ਮਿਲੇਗਾ।