ਬ੍ਰਿਟਿਸ਼ ਮਹਿਲਾ ਬਲੌਗਰ ਨੇ ਡਬਲਿਨ ਦੇ ਹੋਟਲ ਨੂੰ ਬੇਨਤੀ ਕੀਤੀ ਹੈ ਕਿ ਕੀ ਉਸ ਨੂੰ ਮੁਫ਼ਤ ਵਿੱਚ ਠਹਿਰਣ ਦਿੱਤਾ ਜਾ ਸਕਦਾ ਹੈ? ਮਹਿਲਾ ਨੇ ਇਸ ਬਦਲੇ ਆਪਣੇ ਯੂਟਿਊਬ ਤੇ ਇੰਸਟਾਗ੍ਰਾਮ ਵੀਡੀਓ ਵਿੱਚ ਹੋਟਲ ਬਾਰੇ ਲਿਖਣ ਦਾ ਪ੍ਰਸਤਾਵ ਦਿੱਤਾ। ਹੋਟਲ ਵਾਲਿਆਂ ਨੂੰ ਇਹ ਰਾਸ ਨਾ ਆਇਆ ਤੇ ਉਨ੍ਹਾਂ ਨੇ ਮਹਿਲਾ ਦੀ ਈਮੇਲ ਨੂੰ ਸੋਸ਼ਲ ਸਾਈਟ ਉੱਤੇ ਪਬਲਿਸ਼ ਕਰ ਦਿੱਤਾ। ਹਾਲਾਂਕਿ ਉਨ੍ਹਾਂ ਔਰਤ ਦਾ ਨਾਮ ਮਿਟਾ ਦਿੱਤਾ। ਇਸ ਮਗਰੋਂ ਹੋਟਲ ਤੇ ਬਲੌਗਰ ਵਿਚਾਲੇ ਵਿਵਾਦ ਹੋ ਗਿਆ।
ਮਹਿਲਾ ਨੇ ਇਸ ਮਗਰੋਂ ਇੱਕ ਵੀਡੀਓ ਜਾਰੀ ਕੀਤੀ ਤੇ ਦੱਸਿਆ ਕਿ ਉਸ ਨੂੰ ਕਿੰਨੇ ਨਫ਼ਰਤ ਭਰੇ ਮੈਸੇਜ ਭੇਜੇ ਗਏ। ਮਹਿਲਾ ਦਾ ਵੀਡੀਓ ਲੱਖਾਂ ਵਾਰ ਦੇਖਿਆ ਗਿਆ ਤੇ ਵਾਇਰਲ ਹੋ ਗਿਆ।
ਮਹਿਲਾ ਦਾ ਵੀਡੀਓ ਵਾਇਰਲ ਹੋਣ ਦੀ ਵਜ੍ਹਾ ਨਾਲ ਹੋਟਲ ਵਾਲੇ ਨੇ ਬਲੌਗਰ ਨੂੰ 39 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ। ਹੋਟਲ ਵਾਲੇ ਨੇ ਮਹਿਲਾ ਉੱਤੇ ਇਲਜ਼ਾਮ ਲਾਇਆ ਕਿ ਉਹ ਹੋਟਲ ਦਾ ਨਾਮ ਲੈ ਕੇ ਆਪਣੀ ਇਮੇਜ਼ ਬਣਾ ਰਹੀ ਹੈ।
ਬਾਅਦ ਵਿੱਚ ਹੋਟਲ ਦੇ ਮਾਲਕ ਬਲੌਗਰ ਤੋਂ ਇੰਨਾ ਜ਼ਿਆਦਾ ਚਿੜ ਗਿਆ ਕਿ ਉਸ ਨੇ ਐਲਾਨ ਕਰ ਦਿੱਤਾ ਕਿ ਉਸ ਦੇ ਹੋਟਲ ਵਿੱਚ ਕੋਈ ਬਲੌਗਰ ਨਾ ਆਏ।
--