ਰੋਮ: ਦੁਨੀਆ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਲਗਾਤਾਰ ਵਧਦੀ ਆਬਾਦੀ ਕਾਰਨ ਰਹਿਣਾ ਬਹੁਤ ਮਹਿੰਗਾ ਹੋ ਗਿਆ ਹੈ ਅਤੇ ਲੋਕਾਂ ਨੂੰ ਰਹਿਣ ਲਈ ਲਖਾਂ ਰੁਪਏ ਖ਼ਰਚ ਕਰਨੇ ਪੈ ਰਹੇ ਹਨ। ਹਾਲਾਂਕਿ, ਇਸ ਦੌਰਾਨ ਇਟਲੀ ਵਿੱਚ ਇੱਕ ਪਿੰਡ ਅਜਿਹਾ ਵੀ ਹੈ, ਜਿੱਥੇ ਇੱਕ ਘਰ ਸਿਰਫ 1 ਯੂਰੋ ਯਾਨੀ ਲਗਪਗ 87 ਰੁਪਏ ਵਿੱਚ ਉਪਲਬਧ ਹੋ ਰਿਹਾ ਹੈ। ਇਸ ਨਾਲ ਮੇਨਜ਼ਾ ਸ਼ਹਿਰ ਹੁਣ ਰੋਮ ਦੇ ਲੈਟੀਅਮ ਖੇਤਰ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿਸਨੇ ਇੱਕ ਯੂਰੋ ਵਿੱਚ ਘਰ ਵੇਚਣੇ ਸ਼ੁਰੂ ਕੀਤੇ ਹਨ।


ਮਕਾਨ ਇੰਨੇ ਸਸਤੇ ਕਿਉਂ?


ਦ ਇੰਡੀਪੈਂਡੈਂਟ ਦੀ ਰਿਪੋਰਟ ਅਨੁਸਾਰ ਇਟਲੀ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ਦਾ ਲੰਮੇ ਸਮੇਂ ਦਾ ਟੀਚਾ ਪਿੰਡਾਂ ਦੇ ਮੁੜ ਵਸੇਬੇ ਅਤੇ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ Maenza ਸ਼ਹਿਰ ਵਿੱਚ ਦਰਜਨਾਂ ਘਰ ਵਿਕਰੀ ਲਈ ਰੱਖੇ ਜਾਣਗੇ। ਮਕਾਨਾਂ ਦੀ ਵਿਕਰੀ ਲਈ ਅਰਜ਼ੀਆਂ 28 ਅਗਸਤ ਨੂੰ ਬੰਦ ਹੋਣਗੀਆਂ ਅਤੇ ਘਰ ਜਲਦੀ ਹੀ ਖਰੀਦਦਾਰਾਂ ਨੂੰ ਉਪਲਬਧ ਕਰਵਾਏ ਜਾਣਗੇ।


ਇਟਲੀ ਦੀ ਰਾਜਧਾਨੀ ਤੋਂ ਸਿਰਫ 70 ਕਿਲੋਮੀਟਰ ਦੂਰ


ਜ਼ਿਆਦਾਤਰ ਲੋਕ ਇਟਲੀ ਦੀ ਰਾਜਧਾਨੀ ਰੋਮ ਦੀ ਚਮਕ ਦੇ ਆਲੇ ਦੁਆਲੇ ਘਰ ਚਾਹੁੰਦੇ ਹਨ, ਇਹ ਉਨ੍ਹਾਂ ਲਈ ਇੱਕ ਵਧੀਆ ਵਿਕਲਪ ਹੈ। ਸਕੀਮ ਦੀ ਵੈਬਸਾਈਟ ਦੇ ਅਨੁਸਾਰ, ਇਹ ਘਰ ਸਿਰਫ 87 ਰੁਪਏ ਵਿੱਚ ਵੇਚੇ ਜਾ ਰਹੇ ਹਨ। ਜੋ ਰੋਮ ਤੋਂ ਲਗਪਗ 70 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਹੈ।


ਬਸ ਮੰਨਣੀ ਪਵੇਗੀ ਇਹ ਸ਼ਰਤ


ਹਾਲਾਂਕਿ, ਇਨ੍ਹਾਂ ਘਰਾਂ ਦੇ ਖਰੀਦਦਾਰਾਂ ਨੂੰ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਅਤੇ ਉਨ੍ਹਾਂ ਨੂੰ ਮਕਾਨਾਂ ਦਾ ਨਵੀਨੀਕਰਨ ਕਰਨਾ ਪਏਗਾ ਅਤੇ ਉੱਥੇ ਰਹਿਣਾ ਪਏਗਾ। ਉਨ੍ਹਾਂ ਨੂੰ ਇਹ ਤਿੰਨ ਸਾਲਾਂ ਦੇ ਅੰਦਰ ਕਰਨਾ ਪਏਗਾ। ਇਸਦੇ ਲਈ ਉਨ੍ਹਾਂ ਨੂੰ 5000 ਯੂਰੋ ਯਾਨੀ ਲਗਭਗ 4.35 ਲੱਖ ਰੁਪਏ ਡਿਪਾਜ਼ਿਟ ਗਾਰੰਟੀ ਦੇ ਰੂਪ ਵਿੱਚ ਅਦਾ ਕਰਨੇ ਪੈਣਗੇ, ਜੋ ਕਿ ਨਵੀਨੀਕਰਨ ਦਾ ਕੰਮ ਪੂਰਾ ਹੋਣ ਦੇ ਬਾਅਦ ਵਾਪਸ ਕੀਤੇ ਜਾਣਗੇ।


ਕਿਵੇਂ ਖਰੀਦ ਸਕਦੇ ਹੋ ਘਰ?


Maenza ਦੇ ਮੇਅਰ ਕਲਾਉਡੀਓ ਸਪਾਰਦੁਤੀ ਨੇ ਕਿਹਾ, 'ਅਸੀਂ ਇਸ ਯੋਜਨਾ ਨੂੰ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤਾ ਹੈ। ਸਾਨੂੰ ਮਕਾਨਾਂ ਦੇ ਮੌਜੂਦਾ ਮਾਲਕਾਂ ਅਤੇ ਸੰਭਾਵੀ ਖਰੀਦਦਾਰਾਂ ਨਾਲ ਸੰਪਰਕ ਕਰਕੇ ਇਸ ਯੋਜਨਾ ਨੂੰ ਪੂਰਾ ਕਰਨਾ ਹੈ। ਅਸੀਂ ਇਸਨੂੰ ਆਪਣੀ ਵੈਬਸਾਈਟ 'ਤੇ ਇੱਕ ਖਾਸ ਜਨਤਕ ਨੋਟਿਸ ਰਾਹੀਂ ਪਾਇਆ ਹੈ, ਤਾਂ ਜੋ ਇਹ ਸਭ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਸਕੀਮ ਲਈ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦਾ ਹੈ।


ਇਹ ਵੀ ਪੜ੍ਹੋ: Punjab Congress: ਕਾਂਗਰਸ 'ਚ ਫਿਰ ਬਗਾਵਤ! ਬਾਗੀ ਵਿਧਾਇਕਾਂ 'ਤੇ ਹੋਏਗੀ ਕਾਰਵਾਈ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904