ਅੰਮ੍ਰਿਤਸਰ: ਦਿਹਾਤੀ ਪੁਲਿਸ ਨੇ ਅੱਜ ਸਵੇਰੇ ਮਾਧੋਪੁਰ ਨੇੜਿਓਂ ਇਨੋਵਾ ਕਾਰ 'ਚੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੈਰੋਇਨ ਦੀ ਖੇਪ ਅੰਮ੍ਰਿਤਸਰ ਦੇ ਰਹਿਣ ਵਾਲਾ ਵਿਅਕਤੀ ਜੰਮੂ-ਕਸ਼ਮੀਰ ਤੋਂ ਲਿਆ ਰਿਹਾ ਸੀ।






ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਖੇਪ ਲਿਆਉਣ ਵਾਲੇ ਮੁਲਜਮ ਦੀ ਪੈੜ ਨੱਪੀ ਤੇ ਮਾਧੋਪੁਰ ਤੋਂ ਗ੍ਰਿਫਤਾਰ ਕਰਕੇ ਹੈਰੋਇਨ ਬਰਾਮਦ ਕੀਤੀ। ਪਿਛਲੇ ਇੱਕ ਹਫਤੇ 'ਚ ਅੰਮ੍ਰਿਤਸਰ ਦਿਹਾਤੀ ਪੁਲਸ ਨੇ 57 ਕਿਲੋ ਬਰਾਮਦ ਕੀਤੀ ਹੈ।


ਇਹ ਵੀ ਪੜ੍ਹੋ: Village of Twins in Kerala: ਭਾਰਤ 'ਚ ਅਜਿਹਾ ਪਿੰਡ ਜਿੱਥੇ ਜੰਮਦੇ ਜੁੜਵਾ ਬੱਚੇ, ਰਾਜ਼ ਜਾਣਨ ਲਈ ਵਿਗਿਆਨੀ ਵੀ ਪ੍ਰੇਸ਼ਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904