ਵਿਆਹ ਕਰਵਾਉਣ ਦੇ ਚਾਅ ਨੇ 50 ਕਿਲੋ ਭਾਰ ਘਟਾਇਆ
Download ABP Live App and Watch All Latest Videos
View In Appਹੈਲੀ ਨੇ ਦੱਸਿਆ ਕਿ ਉਹ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਨਹੀਂ ਦੇਖਣਾ ਚਾਹੁੰਦੀ ਕਿਉਂਕਿ ਉਹ ਉਸ ਸਮੇਂ ਬਹੁਤ ਮੋਟੀ ਅਤੇ ਬਦਸੂਰਤ ਲੱਗਦੀ ਸੀ। ਉਸਨੇ ਕਿਹਾ ਕਿ ਉਸਦੇ ਪ੍ਰੇਮੀ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਅਤੇ ਹੁਣ ਉਹ ਆਪਣੀ ਹਰ ਇੱਛਾ ਪੂਰੀ ਕਰ ਸਕਦੀ ਹੈ।
ਉਸਨੇ ਦੱਸਿਆ ਕਿ ਇਕ ਦਿਨ ਉਸਦੇ ਬਚਪਨ ਦੇ ਦੋਸਤ ਮੈਟ ਨੇ ਉਸ ਨਾਲ ਪਿਆਰ ਦਾ ਇਜ਼ਹਾਰ ਕੀਤਾ ਅਤੇ ਦੋਹਾਂ ਨੇ ਮੰਗਣੀ ਕਰਵਾਉਣ ਦਾ ਫੈਸਲਾ ਲਿਆ। ਇਸ ਤੋਂ ਪਹਿਲਾਂ ਹੈਲੀ ਨੇ ਸੋਚਿਆ ਕਿ ਭਾਵੇਂ ਮੈਟ ਉਸ ਨੂੰ ਮੋਟੀ ਹੋਣ ਦੇ ਬਾਵਜੂਦ ਵੀ ਪਿਆਰ ਕਰਦਾ ਹੈ ਪਰ ਫਿਰ ਵੀ ਉਹ ਆਪਣੇ ਵਜ਼ਨ ਨੂੰ ਘਟਾਵੇਗੀ ਅਤੇ ਇਕ ਛਮਕ ਜਿਹੀ ਮੁਟਿਆਰ ਬਣ ਕੇ ਆਪਣੀ ਮੰਗਣੀ ਵਾਲੇ ਸਾਲ ਨੂੰ ਯਾਦਗਾਰ ਬਣਾਵੇਗੀ।
ਇਸ ਮਗਰੋਂ ਉਸਨੇ ਆਪਣੇ ਦੋਸਤ ਅਤੇ ਪ੍ਰੇਮੀ ਦੀ ਮਦਦ ਨਾਲ ਆਪਣਾ ਖਾਣ-ਪੀਣ, ਕਸਰਤ ਅਤੇ ਸੈਰ ਦਾ ਸਮਾਂ ਬੰਨ੍ਹ ਲਿਆ ਅਤੇ ਹੁਣ ਉਹ ਇਕ ਖੂਬਸੂਰਤ ਅਤੇ ਵਧੀਆ ਸਰੀਰ ਵਾਲੀ ਕੁੜੀ ਬਣ ਚੁੱਕੀ ਹੈ। ਉਸ ਨੇ ਆਪਣਾ 50 ਕਿਲੋ ਭਾਰ ਵਿਆਹ ਕਰਵਾਉਣ ਦੇ ਚਾਅ 'ਚ ਹੀ ਘਟਾ ਲਿਆ।
ਵਾਸ਼ਿੰਗਟਨ: ਕੁੱਝ ਲੋਕਾਂ ਨੂੰ ਵਿਆਹ ਕਰਵਾਉਣ ਲਈ ਬਹੁਤ ਪਾਪੜ ਵੇਲਣੇ ਪੈਂਦੇ ਹਨ ਅਜਿਹਾ ਹੀ ਹੋਇਆ ਅਮਰੀਕਾ ਦੇ ਟੈਕਸਾਸ 'ਚ ਰਹਿੰਦੀ ਹੈਲੀ ਸਮਿੱਥ ਨਾਲ। ਉਸਦਾ ਭਾਰ 125 ਕਿਲੋ ਸੀ। ਇਸ਼ ਕਾਰਨ ਉਹ ਬਹੁਤ ਪਰੇਸ਼ਾਨ ਸੀ।
- - - - - - - - - Advertisement - - - - - - - - -