ਰੌਬਟ
ਚੰਡੀਗੜ੍ਹ: ਦਿਲਚਸਪ ਖ਼ਬਰ ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਤੋਂ ਹੈ। ਇੱਥੇ ਚਲਾਕੂਡੀ ਵਿੱਚ ਕੇਐਸਆਰਟੀਸੀ ਬੱਸ ਸਟੈਂਡ ਨੇੜੇ ਸੋਲੋਮਾਨ ਐਵੀਨਿਊ ਫਲੈਟ ਦੇ ਵਾਸੀ ਉਦੋਂ ਅਚੰਬੇ 'ਚ ਪੈ ਗਏ ਜਦੋਂ ਸੋਮਵਾਰ ਸਵੇਰੇ ਉਨ੍ਹਾਂ ਦੀਆਂ ਟੂਟੀਆਂ ਵਿੱਚੋਂ ਪਾਣੀ ਦੀ ਥਾਂ ਸ਼ਰਾਬ ਆਉਣ ਲੱਗੀ। ਇਸ 'ਤੇ ਹੈਰਾਨ ਫਲੈਟ ਵਾਸੀਆਂ ਨੇ ਇੱਕ ਦੂਜੇ ਦੇ ਫਲੈਟ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਹਾਲਾਤ ਪੂਰੀ ਇਮਾਰਤ 'ਚ ਬਣੇ ਹੋਏ ਹਨ।
ਟੈਂਕੀ ਵਿਚਲੇ ਪਾਣੀ ਨਾਲ ਸ਼ਰਾਬ ਕਿਵੇਂ ਮਿਲੀ? ਇਸ ਬਾਰੇ ਲੋਕਾਂ ਨੇ ਜਦੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਐਕਸਾਈਜ਼ ਅਧਿਕਾਰੀਆਂ ਦੇ ਜ਼ਬਤ ਕੀਤੀ ਗਈ ਸ਼ਰਾਬ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਨੇ ਇਹ ਅਜੀਬ ਸਥਿਤੀ ਪੈਦਾ ਕੀਤੀ ਹੈ। ਇਸ ਤੋਂ ਬਾਅਦ ਐਕਸਾਈਜ਼ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਸ ਮੁੱਦੇ 'ਤੇ ਆਪਣੇ ਆਪ ਨੂੰ ਬਚਾਉਣ ਲਈ ਹੀਲੇ ਕਰਨ ਲੱਗੇ।
ਇਲਾਕਾ ਵਾਸੀਆਂ ਨੇ ਚਲਾਕੂਡੀ ਮਿਊਂਸੀਪਲ ਸੈਕਟਰੀ ਤੇ ਸਿਹਤ ਵਿਭਾਗ ਕੋਲ ਸ਼ਿਕਾਇਤਾਂ ਦਾਇਰ ਕਰਦਿਆਂ ਐਕਸਾਈਜ਼ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦਰਅਸਲ, ਰਚਨਾ ਨਾਮ ਦਾ ਇੱਕ ਬਾਰ ਇਨ੍ਹਾਂ ਅਪਾਰਟਮੈਂਟਸ ਦੇ ਨਜ਼ਦੀਕ ਹੈ। ਕਰੀਬ ਛੇ ਸਾਲ ਪਹਿਲਾਂ ਬਾਰ ਤੋਂ ਲੱਗਪਗ 6,000 ਲੀਟਰ ਗੈਰਕਾਨੂੰਨੀ ਢੰਗ ਨਾਲ ਸਟੋਰ ਸ਼ਰਾਬ ਜ਼ਬਤ ਕੀਤੀ ਗਈ ਸੀ। ਕੇਸ ਦੀ ਕਾਰਵਾਈ ਤੋਂ ਬਾਅਦ, ਅਦਾਲਤ ਨੇ ਸ਼ਰਾਬ ਨੂੰ ਨਸ਼ਟ ਕਰਨ ਦੇ ਅਦੇਸ਼ ਦਿੱਤੇ।
ਸ਼ੁਰੂ ਵਿੱਚ ਅਧਿਕਾਰੀਆਂ ਨੂੰ ਸ਼ਰਾਬ ਨੂੰ ਕਿਵੇਂ ਨਸ਼ਟ ਕਰਨਾ ਇਸ ਬਾਰੇ ਕੋਈ ਵਿਚਾਰ ਨਹੀਂ ਸੀ। ਅੰਤ ਵਿੱਚ, ਉਨ੍ਹਾਂ ਨੇ ਫੈਸਲਾ ਲਿਆ ਕਿ ਜਿਹੜੇ ਬਾਰ ਤੋਂ ਸ਼ਰਾਬ ਜ਼ਬਤ ਕੀਤੀ ਗਈ ਸੀ, ਉਸੇ ਜਗ੍ਹਾ ’ਤੇ ਇਸ ਦਾ ਨਿਪਟਾਰਾ ਕਰ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਬਾਰ ਦੇ ਅਹਾਤੇ ਵਿੱਚ ਇੱਕ ਵੱਡਾ ਟੋਇਆ ਪੁੱਟਿਆ ਗਿਆ। ਅਧਿਕਾਰੀਆਂ ਨੇ ਜ਼ਬਤ ਕੀਤੀ ਗਈ ਸ਼ਰਾਬ ਦੀ ਹਰੇਕ ਬੋਤਲ ਨੂੰ ਇਸ ਟੋਏ 'ਚ ਡੋਲ੍ਹ ਦਿੱਤਾ। ਇਸ ਢੰਗ ਨਾਲ 6,000 ਲੀਟਰ ਸ਼ਰਾਬ ਦੇ ਨਿਪਟਾਰੇ 'ਚ ਲੰਮਾ ਸਮਾਂ ਲੱਗਿਆ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਰ ਦੇ ਨੇੜੇ ਇੱਕ ਖੂਹ ਸੀ ਜਿਥੋਂ ਦਾ ਪਾਣੀ ਅਪਾਰਟਮੈਂਟ ਦੀ ਟੈਂਕੀ 'ਚ ਪੰਪ ਕੀਤੀ ਜਾਂਦਾ ਸੀ। ਜਦੋਂ ਸ਼ਰਾਬ ਨੂੰ ਡੋਲ੍ਹਇਆ ਗਿਆ ਤਾਂ ਇਹ ਸ਼ਰਾਬ ਮਿੱਟੀ ਵਿੱਚੋਂ ਰਿਸਦੇ ਹੋਏ ਖੂਹ ਦੇ ਪਾਣੀ ਨਾਲ ਮਿਲ ਗਈ ਤੇ ਲੋਕਾਂ ਦੀਆਂ ਟੂਟੀਆਂ 'ਚ ਸ਼ਰਾਬ ਆਉਣ ਲੱਗੀ।
ਐਕਸਾਈਜ਼ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਮਸਲਾ ਹੱਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਖੂਹ ਦੀ ਸਫਾਈ ਕਰਵਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਖੂਹ ਦੀ ਸਫਾਈ ਨਹੀ ਹੋਂ ਜਾਂਦੀ ਉਹ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨਗੇ ਪਰ ਵਸਨੀਕਾਂ ਨੇ ਜੋ ਸ਼ਿਕਾਇਤ ਦਰਜ ਕਰਵਾਈ ਸੀ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
Election Results 2024
(Source: ECI/ABP News/ABP Majha)
ਕੇਰਲਾ 'ਚ ਲੋਕਾਂ ਦੀਆਂ ਟੁਟੀਆਂ 'ਚ ਆਈ ਸ਼ਰਾਬ, ਜਾਂਚ ਤੋਂ ਬਾਅਦ ਹੋਈਆ ਵੱਡਾ ਖੁਲਾਸਾ
ਰੌਬਟ
Updated at:
06 Feb 2020 03:15 PM (IST)
ਦਿਲਚਸਪ ਖ਼ਬਰ ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਤੋਂ ਹੈ। ਇੱਥੇ ਚਲਾਕੂਡੀ ਵਿੱਚ ਕੇਐਸਆਰਟੀਸੀ ਬੱਸ ਸਟੈਂਡ ਨੇੜੇ ਸੋਲੋਮਾਨ ਐਵੀਨਿਊ ਫਲੈਟ ਦੇ ਵਾਸੀ ਉਦੋਂ ਅਚੰਬੇ 'ਚ ਪੈ ਗਏ ਜਦੋਂ ਸੋਮਵਾਰ ਸਵੇਰੇ ਉਨ੍ਹਾਂ ਦੀਆਂ ਟੂਟੀਆਂ ਵਿੱਚੋਂ ਪਾਣੀ ਦੀ ਥਾਂ ਸ਼ਰਾਬ ਆਉਣ ਲੱਗੀ। ਇਸ 'ਤੇ ਹੈਰਾਨ ਫਲੈਟ ਵਾਸੀਆਂ ਨੇ ਇੱਕ ਦੂਜੇ ਦੇ ਫਲੈਟ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਹਾਲਾਤ ਪੂਰੀ ਇਮਾਰਤ 'ਚ ਬਣੇ ਹੋਏ ਹਨ।
- - - - - - - - - Advertisement - - - - - - - - -