Australia News: ਕਈ ਵਾਰ ਰਿਸ਼ਤਾ ਬਰਕਰਾਰ ਰੱਖਣ ਲਈ ਐਡਜਸਟਮੈਂਟ ਵੀ ਕਰਨੀ ਪੈਂਦੀ ਹੈ ਪਰ ਇੱਕ ਔਰਤ ਨੇ ਆਪਣੇ ਪਤੀ ਨਾਲ ਰਿਸ਼ਤੇ ਨੂੰ ਲੈ ਕੇ ਕੁਝ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਔਰਤ ਦਾ ਕਹਿਣਾ ਹੈ ਕਿ ਪਿਛਲੇ 7-8 ਸਾਲਾਂ ਤੋਂ ਇੱਕੋ ਘਰ ਵਿੱਚ ਰਹਿਣ ਦੇ ਬਾਵਜੂਦ ਉਸ ਨੇ ਆਪਣੇ ਪਤੀ ਤੋਂ ਦੂਰੀ ਬਣਾ ਰੱਖੀ ਹੈ। ਔਰਤ ਮੁਤਾਬਕ ਉਹ ਸ਼ਾਇਦ ਹੀ ਕਦੇ ਇੱਕੋ ਬੈੱਡ 'ਤੇ ਇਕੱਠੇ ਸੌਂਦੇ ਹਨ।
ਮਿਰਰ ਯੂਕੇ ਦੀ ਇੱਕ ਖਬਰ ਮੁਤਾਬਕ 24 ਸਾਲਾ ਆਸਟ੍ਰੇਲੀਅਨ ਮਾਡਲ ਕਲੋਏ ਸੇਪਾਨੋਵਸਕੀ (Chloe Szepanowski) ਦੋ ਬੱਚਿਆਂ ਦੀ ਮਾਂ ਹੈ। ਉਸ ਦੇ ਪਤੀ ਦਾ ਨਾਂ ਮਿਚ ਓਰਵਲ ਹੈ। ਉਹ ਕੁਈਨਜ਼ਲੈਂਡ ਵਿੱਚ ਰਹਿੰਦਾ ਹੈ। ਦੋਵੇਂ ਪਤੀ-ਪਤਨੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਏ ਹਨ। ਅਜਿਹੇ 'ਚ ਉਨ੍ਹਾਂ ਦਾ ਰਿਸ਼ਤਾ ਆਮ ਪਤੀ-ਪਤਨੀ ਵਰਗਾ ਲੱਗਦਾ ਹੈ ਪਰ ਉਨ੍ਹਾਂ ਦੇ ਰਿਸ਼ਤੇ 'ਚ ਇਕ ਵੱਖਰੀ ਗੱਲ ਹੈ ਜੋ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦੀ।
ਕੋਲੋ ਨੇ ਇੱਕ follower ਨੂੰ ਪੁੱਛਿਆ ਸੀ ਇੱਕ ਸਵਾਲ
ਕੋਲੋ ਦੇ 609,000 ਇੰਸਟਾਗ੍ਰਾਮ ਫਾਲੋਅਰਜ਼ ਵਿੱਚੋਂ ਇੱਕ ਨੇ ਹਾਲ ਹੀ ਵਿੱਚ ਉਸ ਨੂੰ ਉਸਦੇ ਰਿਸ਼ਤੇ ਬਾਰੇ ਪੁੱਛਿਆ। ਜਵਾਬ ਵਿੱਚ ਕੋਲੋ ਨੇ ਆਪਣੀ ਗੱਲ ਕਾਫ਼ੀ ਖੁੱਲ੍ਹ ਕੇ ਰੱਖੀ। ਕੋਲੋ ਨੇ ਕਿਹਾ ਕਿ ਉਹ ਅਤੇ ਮਿਚ ਇੱਕ ਬੈੱਡਰੂਮ ਸਾਂਝਾ ਨਹੀਂ ਕਰਦੇ ਕਿਉਂਕਿ ਉਹ ਆਪਣੀ ਨੀਂਦ ਵਿੱਚ ਬਹੁਤ ਜ਼ਿਆਦਾ ਘੁਰਾੜੇ ਮਾਰਦਾ ਹੈ। ਕੋਲੋ ਦੇ ਮੁਤਾਬਕ ਬੱਚੇ ਮਿਚ ਦੇ ਘੁਰਾੜੇ ਤੋਂ ਪ੍ਰੇਸ਼ਾਨ ਹਨ ਅਤੇ ਇਸ ਲਈ ਅਸੀਂ ਬੈੱਡਰੂਮ ਵੱਖ ਕਰ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ