ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ



Punjab News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਬਦਮਾਸ਼ ਮਨਦੀਪ ਤੂਫਾਨ ਤੇ ਮਨਮੋਹਨ ਮੋਹਨਾ ਦੇ ਕਤਲ ਮਗਰੋਂ ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ ਵਧ ਗਿਆ ਹੈ। ਇਸ ਨੂੰ ਵੇਖਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। 


ਦੱਸ ਦਈਏ ਕਿ ਐਤਵਾਰ ਸ਼ਾਮ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਇਹ ਦੋਵੇਂ ਬਦਮਾਸ਼ ਗੈਂਗਵਾਰ ਵਿੱਚ ਮਾਰੇ ਗਏ ਸਨ। ਉਨ੍ਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਮੋਹਨਾ ਤੇ ਤੂਫਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ। ਹੁਣ ਜੱਗੂ ਭਗਵਾਨਪੁਰੀਆ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ।


ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਹੁਣ ਜੱਗੂ ਭਗਵਾਨਪੁਰੀਆ ਗੈਂਗ ਦੀ ਸੋਸ਼ਲ ਮੀਡੀਆ ਪੋਸਟ ਆਈ ਹੈ। ਇਸ ਵਿੱਚ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਬਦਨਾਮ ਗੈਂਗਸਟਰਾਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ।


Ludhiana News: ਆਪਣੀ ਹੀ ਸੁਰੱਖਿਆ ਤੋਂ ਤੰਗ ਆ ਗੁਰਸਿਮਰਨ ਮੰਡ ਨੇ ਘਰੋਂ ਭੱਜਣ ਦੀ ਕੀਤੀ ਕੋਸ਼ਿਸ਼, ਸੁਰੱਖਿਆ ਮੁਲਾਜ਼ਮਾਂ ਨੇ ਚੁੱਕ ਮੁੜ ਘਰ ਅੰਦਰ ਡੱਕਿਆ


ਕਤਲ ਦਾ ਬਦਲਾ ਕਤਲ ਨਾਲ ਲਿਆ ਜਾਵੇਗਾ: ਜੱਗੂ ਭਗਵਾਨਪੁਰੀਆ 


ਇਸ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ ਦੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਆਈ ਹੈ। ਇਸ ਗਰੋਹ ਦਾ ਕਹਿਣਾ ਹੈ ਕਿ ਇਸ ਦਾ ਹਰਜਾਨਾ ਜਲਦੀ ਭਰਨਾ ਪਵੇਗਾ। ਜਿਸ ਨੇ ਵੀ ਮਨਦੀਪ ਨੂੰ ਮਾਰਿਆ, ਉਹ ਸਾਡਾ ਆਪਣਾ ਹੋਵੇ ਜਾਂ ਪਰਾਇਆ। ਉਹ ਕਿਸੇ ਤੋਂ ਨਹੀਂ ਡਰਦੇ, ਕਤਲ ਦਾ ਬਦਲਾ ਕਤਲ ਨਾਲ ਲਿਆ ਜਾਵੇਗਾ। ਸਾਰਿਆਂ ਨੂੰ ਇਸ ਰਸਤੇ 'ਤੇ ਭੇਜਾਂਗੇ।


ਗੁਜਰਾਤ 'ਚ ਜਾ ਖਾਲਿਸਤਾਨੀਆਂ 'ਤੇ ਵਰ੍ਹੇ ਸੀਐਮ ਭਗਵੰਤ ਮਾਨ, ਬੋਲੇ ਮੁੱਠੀ ਭਰ ਲੋਕ ਹੀ ਪੰਜਾਬ 'ਚ ਖਾਲਿਸਤਾਨ ਪੱਖੀ ਮੁਹਿੰਮ ਦੀ ਹਮਾਇਤ ਕਰ ਰਹੇ


ਜੱਗੂ ਭਗਵਾਨਪੁਰੀਆ ਨੇ ਸੋਸ਼ਲ ਮੀਡੀਆ ਪੋਸਟ ਪਾਉਂਦੇ ਹੋਏ ਲਿਖਿਆ, ਅਸੀਂ ਮਨਪ੍ਰੀਤ ਮੰਨੂ ਤੇ ਰੂਪਾ ਨੂੰ ਨਹੀਂ ਮਾਰਿਆ। ਅਸੀਂ ਦੋਸਤਾਂ ਨੂੰ ਨਹੀਂ ਮਾਰਦੇ। ਜਿਨ੍ਹਾਂ ਨੇ ਮਨਦੀਪ ਤੂਫਾਨ ਤੇ ਮੋਹਨਾ ਨੂੰ ਮਾਰਿਆ ਹੈ, ਉਨ੍ਹਾਂ ਤੋਂ ਬਦਲਾ ਲਿਆ ਜਾਵੇਗਾ। ਭਾਵੇਂ ਕੋਈ ਸਾਡਾ ਆਪਣਾ ਹੋਵੇ ਜਾਂ ਪਰਾਇਆ ਹੋਵੇ। ਇਸ ਕਤਲ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ ਹੈ। ਜਿਸ ਨੇ ਵੀ ਇਹ ਗਲਤੀ ਕੀਤੀ ਹੈ, ਉਸ ਨੂੰ ਜਲਦੀ ਹੀ ਹਰਜਾਨਾ ਭੁਗਤਣਾ ਪਵੇਗਾ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ।