ਨਵੀਂ ਦਿੱਲੀ: ਅਕਸਰ ਮਨਿੰਆ ਜਾਂਦਾ ਹੈ ਕਿ ਪਾਲਤੂ ਜਾਨਵਰ ਲੋਕਾਂ ਨੂੰ ਤਣਾਅ ਮੁਕਤ ਕਰਨ 'ਚ ਮਦਦਗਾਰ ਹੁੰਦੇ ਹਨ ਪਰ ਕਦੇ-ਕਦੇ ਇਹ ਪਾਲਤੂ ਜਾਨਵਰ ਲੋਕਾਂ ਲਈ ਮੁਸੀਬਤ ਦਾ ਘਰ ਵੀ ਬਣ ਜਾਂਦੇ ਹਨ। ਕੁਝ ਐਸਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਗਰਭਵਤੀ ਹੋਣ ਦਾ ਦੋਸ਼ ਆਪਣੀ ਪਾਲਤੂ ਬਿੱਲੀ 'ਤੇ ਲਾਇਆ ਹੈ। ਪਤੀ ਮੁਤਾਬਕ ਉਨ੍ਹਾਂ ਦੀ ਪਾਲਤੂ ਬਿੱਲੀ ਨੇ ਉਸ ਦੇ ਸਾਰੇ ਕੰਡੋਮਾਂ 'ਚ ਛੇਕ ਕਰ ਦਿੱਤੇ ਜਿਸ ਕਾਰਨ ਉਸ ਦੀ ਪਤਨੀ ਗਰਭਵਤੀ ਹੋ ਗਈ।
ਇਸ ਸ਼ਖਸ ਨੇ Reddit 'ਤੇ ਆਪਣੀ ਇਹ ਕਹਾਣੀ ਪੋਸਟ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਫੈਸਲਾ ਕੀਤਾ ਸੀ ਕਿ ਉਹ ਬੱਚੇ ਪੈਦਾ ਨਹੀਂ ਕਰਨਗੇ। ਉਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਬੱਚੇ ਦੇ ਮਾਤਾ ਪਿਤਾ ਹਨ। ਉਸ ਨੇ ਕਿਹਾ, "ਮੈਂ ਇੱਕ ਬਿੱਲੀ ਪਾਲੀ ਹੋਈ ਹੈ ਜੋ ਪੂਰੇ ਘਰ 'ਚ ਘੁੰਮਦੀ ਰਹਿੰਦੀ ਹੈ ਤੇ ਘਰ ਦੇ ਸਾਰੇ ਦਰਾਜ ਤੇ ਅਲਮਾਰੀਆਂ ਖੋਲ੍ਹਦੀ ਰਹਿੰਦੀ ਹੈ।
ਉਸ ਨੇ ਲਿਖਿਆ ਕਿ ਉਨ੍ਹਾਂ ਬੱਚੇ ਪੈਦਾ ਨਾ ਕਰਨ ਲਈ ਕੰਡੋਮ ਇਸਤਮਾਲ ਕਰਨ ਦਾ ਫੈਸਲਾ ਕੀਤਾ ਸੀ। ਉਸ ਦੀ ਪਤਨੀ ਪਿਲਸ ਖਾਣ ਕਾਰਨ ਬਿਮਾਰ ਪੈ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੋਈ ਕਿ ਕੰਡੋਮ ਯੂਜ਼ ਕਰਨ ਦੇ ਬਾਵਜੂਦ ਮੇਰੀ ਪਤਨੀ ਗਰਭਵਤੀ ਹੋ ਗਈ। ਜਦੋਂ ਉਸਨੇ ਇਸ ਗੱਲ ਤੇ ਧਿਆਨ ਦਿੱਤਾ ਤਾਂ ਪਤਾ ਲਾ ਕੇ ਇਸ ਵਿੱਚ ਬਿੱਲੀ ਦਾ ਹੱਥ ਹੈ।
ਉਸ ਨੇ ਦੱਸਿਆ ਕਿ ਇੱਕ ਦਿਨ ਬਿੱਲੀ ਨੇ ਕੰਡੋਮ ਦਾ ਡੱਬਾ ਜ਼ਮੀਨ ਦੀ ਖਲਾਰ ਰੱਖਿਆ ਸੀ ਤੇ ਸ਼ਾਇਦ ਉਸ ਵਿੱਚੋਂ ਕਈ ਉਸ ਨੇ ਖ਼ਰਾਬ ਕਰ ਦਿੱਤੇ ਸੀ। ਹੁਣ ਇਹ ਜੋੜਾ ਆਪਣੇ ਦੂਜੇ ਬੱਚੇ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦੀ ਇਹ ਕਹਾਣੀ Reddit ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਤੇ ਆਪਣੀ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।