ਪਟਨਾ: ਪਤਨੀ ਆਪਣੇ ਪਤੀ ਦੀਆਂ ਹਰਕਤਾਂ ਤੋਂ ਇੰਨੀ ਪ੍ਰੇਸ਼ਾਨ ਸੀ ਕਿ ਉਹ ਮਹਿਲਾ ਕਮਿਸ਼ਨ ਜਾ ਕੇ ਪਤੀ ਤੋਂ ਤਲਾਕ ਲੈਣ ਦੀ ਮੰਗ ਕਰਨ ਲੱਗੀ। ਇਸ ਅਜੀਬੋ-ਗਰੀਬ ਤਲਾਕ ਦੇ ਕੇਸ ਦੀ ਸੁਣਵਾਈ ਕਰਦਿਆਂ, ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਲੋਕ ਹੈਰਾਨ ਹੋ ਗਏ। ਮਹਿਲਾ ਕਮਿਸ਼ਨ ਨੇ ਸਮਝਦਾਰੀ ਨਾਲ ਪਤੀ-ਪਤਨੀ ਦੇ ਰਿਸ਼ਤੇ ਨੂੰ ਬਚਾਉਣ ਲਈ ਜੋੜੇ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਮਾਮਲੇ ਨੂੰ ਸੁਲਝਾਉਣ ਲਈ ਦੋ ਮਹੀਨੇ ਦਾ ਸਮਾਂ ਵੀ ਦਿੱਤਾ ਹੈ।


ਦਰਆਸਲ, ਵੀਰਵਾਰ ਨੂੰ ਵੈਸ਼ਾਲੀ ਜ਼ਿਲ੍ਹੇ ਦੇ ਦੇਸਾਰੀ ਦੇ ਨਯਾ ਪਿੰਡ ਦੀ ਵਸਨੀਕ ਸੋਨੀ ਦੇਵੀ ਮਹਿਲਾ ਕਮਿਸ਼ਨ ਪਹੁੰਚੀ ਤੇ ਦੱਸਿਆ ਕਿ ਮੇਰਾ ਵਿਆਹ ਸਾਲ 2017 ਵਿੱਚ ਮਨੀਸ਼ ਰਾਮ ਨਾਲ ਹੋਇਆ ਸੀ, ਜੋ ਵੈਸ਼ਾਲੀ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਹੈ। ਉਹ ਵਿਆਹ ਤੋਂ ਪਹਿਲਾਂ ਮਨੀਸ਼ ਰਾਮ ਨੂੰ ਨਹੀਂ ਮਿਲੀ ਸੀ ਤੇ ਨਾ ਹੀ ਉਸ ਨੇ ਕਿਸੇ ਤਰ੍ਹਾਂ ਗੱਲ ਕੀਤੀ ਸੀ। ਪਹਿਲੀ ਵਾਰ ਉਸ ਨੇ ਆਪਣੇ ਪਤੀ ਨੂੰ ਵਿਆਹ ਦੇ ਮੰਡਪ ਵਿੱਚ ਵੇਖਿਆ ਸੀ।

ਸੋਨੀ ਦੇਵੀ ਦੀ ਸ਼ਿਕਾਇਤ ਹੈ ਕਿ ਉਸ ਦਾ ਪਤੀ ਮਨੀਸ਼ ਨਾ ਤਾਂ ਨਹਾਉਂਦਾ ਹੈ ਤੇ ਨਾ ਹੀ ਦੰਦ ਸਾਫ਼ ਕਰਦਾ ਹੈ। ਇਸ ਕਾਰਨ ਉਸ ਦੇ ਸਰੀਰ ਤੇ ਮੂੰਹ ਤੋਂ ਮਾੜੀ ਬਦਬੂ ਆਉਂਦੀ ਹੈ। ਬਹੁਤ ਬੋਲਣ ਦੇ ਬਾਵਜੂਦ, ਉਸ ਦਾ ਪਤੀ 10 ਦਿਨਾਂ ਵਿੱਚ ਇੱਕ ਵਾਰ ਹੀ ਮੁਸ਼ਕਲ ਨਾਲ ਨਹਾਉਂਦਾ ਹੈ। ਇਸ ਨੇ ਕਾਰਨ ਸੋਨੀ ਬਹੁਤ ਦੁਖੀ ਹੈ। ਸੋਨੀ ਨੇ ਇਹ ਵੀ ਦੋਸ਼ ਲਾਇਆ ਕਿ ਪਤੀ ਦੀਆਂ ਭੈੜੀਆਂ ਆਦਤਾਂ ਕਾਰਨ ਹੁਣ ਤੱਕ ਦੋਵਾਂ ਵਿਚਾਲੇ ਪਤੀ ਪਤਨੀ ਵਾਲੇ ਸਬੰਧ ਸਥਾਪਤ ਨਹੀਂ ਹੋ ਸਕੇ ਹਨ।

ਸੋਨੀ ਦੀ ਅਰਜ਼ੀ ਤੇ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਸੋਨੀ ਨੂੰ ਆਪਣੇ ਪਤੀ ਨੂੰ ਇੱਕ ਮੌਕਾ ਦੇਣ ਲਈ ਕਿਹਾ ਹੈ ਤਾਂ ਜੋ ਉਹ ਸੁਧਾਰ ਜਾਵੇ। ਨਾਲ ਹੀ, ਪਤੀ ਮਨੀਸ਼ ਰਾਮ ਨੂੰ ਸਮਝਾਇਆ ਗਿਆ ਹੈ ਕਿ ਉਸ ਨੂੰ ਨਿਯਮਤ ਤੌਰ 'ਤੇ ਨਹਾਉਣਾ ਤੇ ਬੁਰਸ਼ ਕਰਨਾ ਚਾਹੀਦਾ ਹੈ। ਉਸ ਨੂੰ ਆਪਣੇ ਆਪ ਤੇ ਧਿਆਨ ਕੇਂਦ੍ਰਤ ਕਰਨ ਨੂੰ ਵੀ ਕਿਹਾ ਗਿਆ ਹੈ।