ਚੰਡੀਗੜ੍ਹ: ਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਤੋਂ ਬੀਜੇਪੀ ਇੱਕ ਵੀ ਕਦਮ ਪਿਛਾਂਹ ਨਹੀਂ ਹਟ ਰਹੀ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ 'ਚ ਜਿਨ੍ਹਾਂ ਲੋਕਾਂ ਕੋਲ ਪੂਰੇ ਦਸਤਾਵੇਜ਼ ਹੋਣਗੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਜੋ ਲੋਕ ਇਸ ਦੇ ਖਿਲਾਫ ਹਨ, ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।
ਅਨਿਲ ਵਿੱਜ ਨੇ ਕਾਂਗਰਸ ਨੂੰ ਪਾਕਿਸਤਾਨ ਦਾ ਸਮਰਥਕ ਦੱਸਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਾਂਗਰਸ ਦਾ ਹੀ ਤਾਂ ਬੱਚਾ ਹੈ ਤੇ ਬੱਚੇ ਨਾਲ ਪਿਆਰ ਤਾਂ ਹਰ ਇੱਕ ਨੂੰ ਹੁੰਦਾ ਹੈ। ਵਿੱਜ ਮੁਤਾਬਕ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਤੇ ਕਾਂਗਰਸ ਦੇ ਬਿਆਨ ਇੱਕ ਹੀ ਪੈਮਾਨੇ 'ਤੇ ਚੱਲ ਰਹੇ ਹਨ, ਫਿਰ ਭਾਵੇਂ ਉਹ ਧਾਰਾ 370 ਦੀ ਗੱਲ ਹੋਵੇ ਜਾਂ ਨਾਗਰਿਕਤਾ ਸੋਧ ਕਾਨੂੰਨ।
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਗਰਿਕਤਾ ਲਾਗੂ ਨਾ ਕਰਨ ਵਾਲੇ ਬਿਆਨ 'ਤੇ ਅਫਸੋਸ ਜਤਾਇਆ ਤੇ ਕਿਹਾ ਕਿ ਅਫਗਾਨਿਸਤਾਨ ਤੋਂ ਸਿੱਖ ਵੱਡੀ ਗਿਣਤੀ 'ਚ ਆਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦੁਬਾਰਾ ਆਪਣੇ ਇਸ ਬਿਆਨ ਬਾਰੇ ਸੋਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਐਨਯੂ 'ਚ ਦੇਸ਼ ਦੇ ਟੁਕੜੇ ਹੋਣ ਦੀ ਗੱਲ ਹੁੰਦੀ ਹੈ। ਉਹ ਲੋਕ ਦੇਸ਼ ਦੇ ਹਿੱਤ 'ਚ ਨਹੀਂ ਬਲਕਿ ਦੇਸ਼ ਦੇ ਖਿਲਾਫ ਹੀ ਗੱਲ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਕਾਨੂੰਨ ਸਮਝ ਆ ਗਿਆ ਹੈ, ਉਹ ਇਸਦੇ ਸਮਰਥਨ 'ਚ ਪ੍ਰਚਾਰ ਕਰ ਰਹੇ ਹਨ।
ਪਾਕਿਸਤਾਨ ਕਾਂਗਰਸ ਦਾ ਹੀ ਬੱਚਾ ਕਰਾਰ, ਹਰਿਆਣਾ ਸਰਕਾਰ ਨਾਗਰਿਕਤਾ ਕਾਨੂੰਨ ਲਾਗੂ ਕਰਨ 'ਚ ਜੁਟੀ
ਏਬੀਪੀ ਸਾਂਝਾ
Updated at:
12 Jan 2020 04:18 PM (IST)
ਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਤੋਂ ਬੀਜੇਪੀ ਇੱਕ ਵੀ ਕਦਮ ਪਿਛਾਂਹ ਨਹੀਂ ਹਟ ਰਹੀ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ।
- - - - - - - - - Advertisement - - - - - - - - -