ਬਾਬੇ ਨੇ ਪਹਿਲਾਂ ਹੀ ਪੁੱਟ ਲਈ ਕਬਰ
ਉਸ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਸ ਦਾ ਅੰਤਿਮ ਸੰਸਕਾਰ ਪੁਰਾਣੇ ਰਿਵਾਜ਼ਾਂ ਮੁਤਾਬਿਕ ਕੀਤਾ ਜਾਵੇ।
ਹੁਣ ਉਹ 90 ਸਾਲਾਂ ਦਾ ਹੋ ਚੁੱਕਾ ਹੈ ਅਤੇ ਆਪਣੀ ਕਬਰ ਤਿਆਰ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਲੋਕ ਉਸ ਦੇ ਇਸ ਫ਼ੈਸਲੇ ਕਾਰਨ ਬਹੁਤ ਕੁੱਝ ਕਹਿ ਰਹੇ ਹਨ। ਕਈਆਂ ਨੇ ਉਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਕਈਆਂ ਨੇ ਉਸ ਦੀ ਸੋਚ ਨੂੰ ਗ਼ਲਤ ਠਹਿਰਾਇਆ ਹੈ।
ਜਿੰਮੀ ਨੇ ਦੱਸਿਆ ਕਿ ਜਦ ਉਹ 87 ਸਾਲਾਂ ਦਾ ਸੀ ਤਾਂ ਇੱਕ ਦਿਨ ਉਸ ਨੇ ਜ਼ਿੰਦਗੀ ਅਤੇ ਮੌਤ 'ਤੇ ਵਿਚਾਰ ਕੀਤਾ ਅਤੇ ਸੋਚਿਆ ਕਿ ਜਦ ਉਹ 90 ਸਾਲਾਂ ਦਾ ਹੋ ਜਾਵੇਗਾ ਤਾਂ ਆਪਣੀ ਕਬਰ ਪੁੱਟ ਲਵੇਗਾ।
ਉਸ ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਜ਼ਮੀਨ ਪੁੱਟਣ ਦਾ ਕੰਮ ਕਰਦਾ ਰਿਹਾ ਹੈ। ਉਸ ਨੇ ਕਈ ਲੋਕਾਂ ਦੀਆਂ ਕਬਰਾਂ ਵੀ ਪੁੱਟੀਆਂ ਹਨ।
ਟੋਰਾਂਟੋ: ਜਿਊਣਾ ਝੂਠ ਹੈ ਅਤੇ ਮਰਨਾ ਸੱਚ। ਇਸ ਗੱਲ ਨੂੰ ਸਮਝਦਿਆਂ ਕੈਨੇਡਾ ਦੇ 90 ਸਾਲਾ ਬਜ਼ੁਰਗ ਨੇ ਆਪਣੀ ਕਬਰ ਆਪ ਹੀ ਪੁੱਟ ਲਈ ਹੈ। ਜਿੰਮੀ ਕਿੱਕਹਾਮ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਇਸ ਗੱਲ ਨੂੰ ਜ਼ਰੂਰ ਸਮਝੇਗਾ ਕਿ ਮੈਂ ਇੱਕ ਸਮਝਦਾਰੀ ਵਾਲਾ ਕੰਮ ਕਰ ਕੇ ਜਾ ਰਿਹਾ ਹਾਂ ਅਤੇ ਉਨ੍ਹਾਂ ਲਈ ਕੰਮ ਸੌਖਾ ਕਰ ਦਿੱਤਾ ਹੈ।