ਨਵੀਂ ਦਿੱਲੀ : ਜਦੋਂ ਅਸੀਂ ਮਰਦੇ ਹਾਂ ਤਾਂ ਸਾਡੇ ਨਾਲ ਕੀ ਹੁੰਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਲੱਭਣ ਲਈ ਕਈ ਵਿਗਿਆਨੀ ਅਤੇ ਖੋਜਕਰਤਾ ਸਾਲਾਂ ਤੋਂ ਲੱਗੇ ਹੋਏ ਹਨ। ਇਸ ਸਵਾਲ ਦਾ ਸਹੀ ਜਵਾਬ ਅੱਜ ਤੱਕ ਦੁਨੀਆ ਦੇ ਬਹਿਤਰੀਨ ਦਿਮਾਗ ਵੀ ਨਹੀਂ ਕੱਢ ਸਕੇ ਹਨ। ਮੌਤ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ?


Independent.co.uk ਇਸ ਦੇ ਅਨੁਸਾਰ ਕੁਝ ਸਮਾਂ ਪਹਿਲਾਂ ਇੱਕ ਰੈਡਿਟ ਥ੍ਰੈਡ ਨੇ ਉਨ੍ਹਾਂ ਲੋਕਾਂ ਤੋਂ ਇਸ ਸਵਾਲ ਦਾ ਜਵਾਬ ਲਿਆ ਸੀ ਜੋ ਡਾਕਟਰੀ ਤੌਰ 'ਤੇ ਮਰ ਗਏ ਸਨ ਅਤੇ ਦੁਬਾਰਾ ਜੀਵਨ ਵਿੱਚ ਆਏ ਸਨ। ਇਹਨਾਂ ਸਵਾਲਾਂ ਦੇ ਜਵਾਬ ਦੇਣ ਵਾਲੇ ਲੋਕ ਨੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾਂ ਉਹ ਜਿਹਨਾਂ ਨੂੰ ਕੁੱਝ ਵੀ ਮਹਿਸੂਸ ਨਹੀਂ ਹੋਇਆ, ਦੂਜਾ ਉਹ ਜੋ ਮਰਨ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਗੱਲ ਕਰ ਰਹੇ ਸੀ ਤੇ ਤੀਜੇ ਉਹ ਜਿਹਨਾਂ ਨੂੰ ਸਿਰਫ਼ ਰੋਸ਼ਨੀ ਦਿਖਾਈ ਦਿੱਤੀ। 



ਡਾ. ਸੈਮ ਪਰਨੀਆ, NYU ਲੈਂਗੋਨ ਮੈਡੀਕਲ ਸੈਂਟਰ, ਯੂਕੇ ਵਿਖੇ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ, ਨੇ ਦਿਲ ਦੇ ਦੌਰੇ ਦੇ ਮਰੀਜ਼ਾਂ ਦਾ ਪਾਲਣ ਕੀਤਾ ਅਤੇ ਪਾਇਆ ਕਿ ਲਗਭਗ 40 ਪ੍ਰਤੀਸ਼ਤ ਲੋਕਾਂ ਨੇ ਮੈਡੀਕਲੀ ਰੂਪ ਨਾਲ ਮਰਨ ਤੋਂ ਬਾਅਦ ਵੀ ਕੋਈ ਨਾ ਕੋਈ ਅਲਰਟਨੇਸ ਮਹਿਸੂਸ ਕੀਤੀ। ਹਾਲਾਂਕਿ ਇਹ ਗੱਲ ਤੁਹਾਨੂੰ ਹੈਰਾਨ ਕਰ ਸਕਦੀ ਹੈ ਪਰ ਇਹਨਾਂ ਸਵਾਲਾਂ ਦਾ ਜਵਾਬ ਦੇਣ ਵਾਲੇ ਲੋਕਾਂ ਗੇ ਦਿੱਤੇ ਹੋਏ ਜਵਾਬ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਰਨ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ? 


"ਅੱਖਾਂ ਸਾਹਮਣੇ ਹਨੇਰਾ ਆ ਗਿਆ ਸੀ" 


ਇੱਕ ਉਪਭੋਗਤਾ ਨੇ ਕਿਹਾ, "ਮੈਂ ਐਂਜੀਓਗ੍ਰਾਫੀ (ਕੋਰੋਨਰੀ ਆਰਟਰੀ ਐਕਸ-ਰੇ) ਕਰਵਾ ਰਿਹਾ ਸੀ ਅਤੇ ਸਕ੍ਰੀਨ ਨੂੰ ਦੇਖਦਿਆਂ ਮੈਂ ਡਾਕਟਰ ਨਾਲ ਗੱਲ ਕਰ ਰਿਹਾ ਸੀ। ਹੌਲੀ-ਹੌਲੀ ਅਲਾਰਮ ਬੰਦ ਹੋ ਗਿਆ ਤੇ ਮੇਰੇ ਆਸ-ਪਾਸ ਦੇ ਲੋਕ ਘਬਰਾ ਗਏ। ਮੇਰੀ ਦੁਨੀਆ ਧੂੰਧਲੀ ਹੋ ਗਈ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਸਭ ਕੁੱਝ ਕਾਲਾ ਹੋ ਗਿਆ। ਇਸ ਤੋਂ ਬਾਅਦ ਮੈਨੂੰ ਸਿਰਫ਼ ਇੰਨਾ ਹੀ ਯਾਦ ਹੈ ਕਿ ਮੇਰੀਆਂ ਅੱਖਾਂ ਖੁੱਲ੍ਹੀਆਂ ਸੀ ਅਤੇ ਡਾਕਟਰ ਨੂੰ ਮੈਂ ਇਹ ਕਹਿੰਦੇ ਹੋਏ ਸੁਣਿਆ ਸੀ ਕਿ ਅਸੀਂ ਇਸ ਨੂੰ ਬਚਾਅ ਲਿਆ ਹੈ। ਉਹ ਕਾਫੀ ਆਰਾਮਦਾਇਕ ਫੀਲਿੰਗ ਸੀ।"


"ਛੇਦ ਵਿੱਚੋਂ ਹੇਠਾ ਡਿੱਗ ਰਿਹਾ ਸੀ"


ਇੱਕ ਹੋਰ ਯੂਜ਼ਰ ਨੇ ਕਿਹਾ, "ਮੈਂ ਇੱਕ ਵਾਰ ਕਲਾਸ ਵਿੱਚ ਪੇਸ਼ਕਾਰੀ ਦੌਰਾਨ ਡਿੱਗ ਗਿਆ ਸੀ। ਮੇਰਾ ਸਾਹ ਅਤੇ ਖੂਨ ਦਾ ਸੰਚਾਰ ਬੰਦ ਹੋ ਗਿਆ ਸੀ। ਮੈਨੂੰ ਲੱਗਾ ਜਿਵੇਂ ਮੈਂ ਇੱਕ ਛੇਦ ਵਿੱਚੋਂ ਲੰਘ ਰਿਹਾ ਹਾਂ ਅਤੇ ਮੇਰੇ ਸਾਥੀ ਮਦਦ ਲਈ ਰੋ ਰਹੇ ਹਨ। ਮੈਨੂੰ ਜਦੋਂ ਹੋਸ਼ ਆਇਆ ਤਾਂ ਮੈਨੂੰ ਮੌਤ ਦੇ ਮੂੰਹ ਤੋਂ ਵਾਪਸ ਜ਼ਿੰਦਾ ਆਉਣ ਤੋਂ ਬਾਅਦ ਦਾ ਕੁੱਝ ਯਾਦ ਨਹੀਂ। ਨਸ਼ਾ ਲੈਣਂ ਦੇ ਕਾਰਨ ਮੇਰੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਜਿਹਾ ਲੱਗ ਰਿਹਾ ਸੀ ਮੈਨੂੰ ਕਿ ਮੈਂ ਬਿਨਾਂ ਸੁਪਨੇ ਦੇ ਸੋ ਰਿਹਾ ਹਾਂ।"


"ਰੋਸ਼ਨੀ ਦੀ ਦੀਵਾਰ ਦੇ ਸਾਹਮਣੇ ਖੜ੍ਹਾ ਸੀ" 


ਉਪਭੋਗਤਾ ਨੇ ਕਿਹਾ, "ਮੈਂ ਫਰਵਰੀ 2014 ਵਿੱਚ ਇੱਕ ਕੰਮ ਦੀ ਮੀਟਿੰਗ ਦੌਰਾਨ ਡਿੱਗ ਗਿਆ ਸੀ ਅਤੇ ਮੇਰੀ ਦਿਲ ਦੀ ਧੜਕਣ ਅਤੇ ਨਬਜ਼ ਪੰਜ ਮਿੰਟ ਲਈ ਬੰਦ ਹੋ ਗਈ ਸੀ। ਮੇਰੀ ਆਖਰੀ ਯਾਦਾਸ਼ਤ ਡਿੱਗਣ ਦੇ ਇੱਕ ਘੰਟਾ ਪਹਿਲਾਂ ਵਾਲੀ ਅਗਲੀ ਯਾਦਾਸ਼ਤ ਦੋ ਦਿਨ ਬਾਅਦ ਦੀ ਸੀ। ਇਸ ਦੌਰਾਨ ਮੈਂ ਸਭ ਕੁੱਝ ਭੁੱਲ ਚੁੱਕਾ ਸੀ। ਮੈਂ ਮੈਡੀਕਲੀ ਰੂਪ ਨਾਲ ਕੋਮਾ ਵਿੱਚ ਚਲਾ ਗਿਆ ਸੀ। ਮੈਨੂੰ ਲਗਭਗ 40 ਸੈਕੰਡ ਲਈ ਸਭ ਕੁੱਝ ਭੁੱਲ ਗਿਆ ਸੀ। ਮੈਨੂੰ ਸਭ ਕੁੱਝ ਕਾਫੀ ਚੰਗਾ ਲੱਗ ਰਿਹਾ ਸੀ।
ਮੈਨੂੰ ਉਹ ਸਮਾਂ ਥੋੜਾ ਜਿਹਾ ਯਾਦ ਹੈ ਜਦੋਂ ਮੈਨੂੰ ਐਂਬੂਲੈਂਸ ਵਿੱਚ ਲਿਜਾਇਆ ਜਾ ਰਿਹਾ ਸੀ। ਮੈਂ ਐਂਬੂਲੈਂਸ ਵਿੱਚ ਆਪਣੀ ਮ੍ਰਿਤਕ ਦੇਹ ਨੂੰ ਦੇਖਣ ਦੇ ਯੋਗ ਸੀ। ਇਸ ਤੋਂ ਬਾਅਦ ਮੇਰੇ ਸਾਹਮਣੇ ਕਾਫੀ ਤੇਜ਼ ਰੋਸ਼ਨੀ ਦੀ ਵੱਡੀ ਦੀਵਾਰ ਸੀ ਅਤੇ ਮੈਂ ਉਸ ਦੇ ਸਾਹਮਣੇ ਖੜ੍ਹਾ ਸੀ। ਮੈਂ ਜਿੱਥੇ ਵੀ ਦੇਖ ਰਿਹਾ ਸੀ ਮੈਨੂੰ ਸਿਰਫ਼ ਰੋਸ਼ਨੀ ਵਾਲੀ ਦੀਵਾਰ ਹੀ ਦਿਖਾਈ ਦੇ ਰਹੀ ਸੀ। ਇਸ ਤੋਂ ਬਾਅਦ ਮੈਨੂੰ ਕੁੱਝ ਵੀ ਯਾਦ ਨਹੀਂ ਅਤੇ ਮੈਂ ਅਗਲੀ ਦਿਨ ਹਸਪਤਾਲ ਸੀ।"