ਲਖਨਊ: ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿੱਚ ਲਵ ਮੈਰਿਜ (ਪਿਆਰ ਵਿਆਹ) ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਵਿਆਹ ਦੇ ਚੱਕਰ ਵਿੱਚ ਇੱਕ ਕੁੜੀ ਚਾਰ ਲੜਕਿਆਂ ਨਾਲ ਘਰੋਂ ਭੱਜ ਗਈ। ਫਿਰ ਵਿਆਹ ਨੂੰ ਲੈ ਕੇ ਭੰਬਲਭੂਸੇ ’ਚ ਪੈ ਗਈ। ਉਹ ਇਹ ਫ਼ੈਸਲਾ ਨਹੀਂ ਕਰ ਸਕ ਰਹੀ ਸੀ ਕਿ ਉਸ ਨੂੰ ਕਿਹੜਾ ਲੜਕਾ ਸਭ ਤੋਂ ਵੱਧ ਪਸੰਦ ਹੈ ਤੇ ਉਹ ਕਿਸ ਨਾਲ ਆਪਣਾ ਘਰ ਵਸਾਵੇ। ਅੰਤ ’ਚ ਇਹ ਮਾਮਲਾ ਪੰਚਾਇਤ ਕੋਲ ਪੁੱਜਾ। ਫਿਰ ਪੰਚਾਇਤ ਨੇ ਪਰਚੀ ਪਾ ਕੇ ਕੁੜੀ ਦਾ ਜੀਵਨ ਸਾਥੀ ਦੀ ਚੋਣ ਕਰਨ ਦਾ ਫ਼ੈਸਲਾ ਲਿਆ।
ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਥਾਣਾ ਖੇਤਰ ਅਧੀਨ ਪੈਂਦੇ ਅਜ਼ੀਮਨਗਰ ਦਾ ਹੈ। ਇੱਥੇ ਇੱਕ ਲੜਕੀ ਦੇ ਚਾਰ ਲੜਕਿਆਂ ਨਾਲ ਭੱਜਣ ਤੇ ਫਿਰ ਉਸ ਦੇ ਭੰਬਲਭੂਸੇ ਵਿੱਚ ਪੈਣ ਦੀ ਖ਼ਬਰ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਇਹ ਲੜਕੀ ਪੰਜ ਕੁ ਦਿਨ ਪਹਿਲਾਂ ਚਾਰ ਲੜਕਿਆਂ ਨਾਲ ਘਰੋਂ ਭੱਜ ਗਈ ਸੀ। ਲੜਕਿਆਂ ਨੇ ਪਹਿਲਾਂ ਉਸ ਕੁੜੀ ਨੂੰ ਦੋ ਦਿਨ ਆਪਣੀ ਰਿਸ਼ਤੇਦਾਰੀ ’ਚ ਕਿਤੇ ਲੁਕਾ ਕੇ ਰੱਖਿਆ ਪਰ ਫਿਰ ਕੁੜੀ ਦੇ ਪਰਿਵਾਰਕ ਮੈਂਬਰ ਲੜਕਿਆਂ ਵਿਰੁੱਧ ਮੁਕੱਦਮੇ ਦੀ ਤਿਆਰੀ ਕਰਨ ਲੱਗੇ। ਫਿਰ ਇਹ ਮਾਮਲਾ ਪੰਚਾਇਤ ਤੱਕ ਪੁੱਜ ਗਿਆ।
ਉੱਪਰੋਂ ਮੁਸੀਬਤ ਇਹ ਵੀ ਸੀ ਕਿ ਚਾਰੇ ਲੜਕਿਆਂ ਵਿੱਚੋਂ ਇੱਕ ਵੀ ਲੜਕਾ ਉਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ। ਪਰ ਪੰਚਾਇਤ ਦੇ ਕਹਿਣ ’ਤੇ ਸਾਰੇ ਲੜਕਿਆਂ ਦੇ ਨਾਂ ਦੀ ਪਰਚੀ ਪਾਈ ਗਈ। ਅਖੀਰ ਉਸ ਲੜਕੀ ਨੂੰ ਇੱਕ ਲੜਕੇ ਨਾਲ ਤੋਰ ਦਿੱਤਾ ਗਿਆ।
ਇਹ ਵੀ ਪੜ੍ਹੋ: ਦੇਸ਼ ’ਚ DL ਤੋਂ ਲੈ ਕੇ RC ਬਣਵਾਉਣ ਤੱਕ 18 ਸੇਵਾਵਾਂ ਹੋਈਆਂ ਆਨਲਾਈਨ, ਹੁਣ ਘਰ ਬੈਠਿਆਂ ਹੋਣਗੇ ਸਾਰੇ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904